ਜਗਦੀਸ਼ ਥਿੰਦ
ਫਾਜ਼ਿਲਕਾ 29 ਅਕਤੂਬਰ :- ਦਵਿੰਦਰ ਸਿੰਘ ਘੁਬਾਇਆ ਐਮ ਐਲ ਏ ਫਾਜ਼ਿਲਕਾ ਨੇ ਇੱਕ ਸੌ ਪੱਚੀ ਪਿੰਡਾਂ ਨੂੰ 14ਵੇਂ ਅਤੇ 15ਵੇਂ ਵਿਤ ਕਮਿਸ਼ਨ ਸਮਾਰਟ ਵਿਲੇਜ ਕੰਪਨ ਫੇਸ - 2 ਦੇ ਅਧੀਨ ਵੱਖ - ਵੱਖ ਪਿੰਡਾਂ ਦੇ ਵਿਕਾਸ ਲਈ ਪੰਚਾਇਤਾਂ ਨੂੰ ਲੱਗ ਪੱਗ ਪੱਚੀ ਕਰੋੜ ਰੁਪਏ ਦੀ ਗ੍ਰਾਂਟਾਂ ਦੇ ਸੈਕਸ਼ਨ ਲੈਟਰ ਦਿੱਤੇ ਗਏ l
ਇਸ ਮੌਕੇ ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਦੀ ਯੋਗ ਅਗਵਾਈ ਹੇਠ ਪੰਜਾਬ ਤਰੱਕੀ ਦੀਆਂ ਨਵੀਆਂ ਬੁਲੰਦੀਆਂ ਛੂਹ ਰਿਹਾ ਹੈ ਉਨ੍ਹਾਂ ਕਿਹਾ ਕਿ ਕੋਵਿਡ -19 ਕਾਰਨ ਚਾਹੇ ਪੰਜਾਬ ਦੇ ਮਾਲੀ ਸਾਧਨ ਪ੍ਰਭਾਵਿਤ ਹੋਏ ਹਨ ਪਰ ਫਿਰ ਵੀ ਪੰਜਾਬ ਸਰਕਾਰ ਆਪਣੇ ਕੀਤੇ ਹੋਏ ਵਾਅਦਿਆਂ ਤੇ ਪੂਰਾ ਉਤਰ ਰਹੀ ਹੈ ।
ਉਨ੍ਹਾਂ ਕਿਹਾ ਕਿ ਪੰਜਾਬ ਦੀ ਆਮ ਨਾਗਰਿਕਾਂ ਵਿਚੋਂ 85 ਪ੍ਰਤੀਸ਼ਤ ਨੂੰ ਸਿਹਤ ਬੀਮਾ ਯੋਜਨਾ ਅਧੀਨ ਲਿਆਉਣਾ ਵੱਡਾ ਕਾਰਜ ਹੈ ।
ਇਸ ਮੌਕੇ ਪ੍ਰੇਮ ਕੁਮਾਰ ਕੁਲਰੀਆਂ ਚੇਅਰਮੈਨ ਮਾਰਕੀਟ ਕਮੇਟੀ ਫਾਜ਼ਿਲਕਾ, ਦੇਸ ਰਾਜ ਪ੍ਰਧਾਨ ਕਾਂਗਰਸ ਪਾਰਟੀ ਦਿਹਾਤੀ, ਗੁਰਦਿਆਲ ਸਿੰਘ ਚੇਅਰਮੈਨ ਬਲਾਕ ਸੰਮਤੀ ਫਾਜ਼ਿਲਕਾ, ਸੁੱਖਾ ਸਿੰਘ ਵਾਇਸ ਚੇਅਰਮੈਨ ਬਲਾਕ ਸੰਮਤੀ ਫਾਜ਼ਿਲਕਾ, ਵੱਖ ਵੱਖ ਪਿੰਡਾਂ ਤੋ ਮੈਂਬਰ ਬਲਾਕ ਸੰਮਤੀ, ਪੰਚ, ਸਰਪੰਚ ਅਤੇ ਹੋਰ ਸੀਨੀਅਰ ਲੀਡਰਸ਼ਿਪ ਹਾਜ਼ਰ ਹੋਈ l