ਹਰੀਸ਼ ਕਾਲੜਾ
- ਪੰਜਾਬ ਐਗਰੋ ਅਤੇ ਪਨਸੀਡ ਤੋਂ ਉਪਲੱਬਧ ਕਰਵਾਈ ਜਾ ਰਹੀ ਹੈ ਕਣਕ ਦੇ ਬੀਜ ਦੀ ਸੁਧਰੀ ਹੋਈ ਕਿਸਮ-ਅਵਤਾਰ ਸਿੰਘ
ਸ੍ਰੀ ਅਨੰਦਪੁਰ ਸਾਹਿਬ, 5 ਨੰਵਬਰ 2020 - ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਵਲੋਂ ਜਿਲ੍ਹੇ ਦੇ ਵੱਖ ਵੱਖ ਬਲਾਕਾਂ ਵਿੱਚ ਕਿਸਾਨਾਂ ਲਈ ਕਣਕ ਦੇ ਬੀਜ ਦੀ ਨਵੀਂ ਕਿਸਮ ਦੀ ਵਿਕਰੀ ਸੁਰੂ ਕਰ ਦਿੱਤੀ ਗਈ ਹੈ। ਸ੍ਰੀ ਅਨੰਦਪੁਰ ਸਾਹਿਬ,ਨੂਰਪੁਰ ਬੇਦੀ, ਸ੍ਰੀ ਚਮਕੌਰ ਸਾਹਿਬ, ਮੋਰਿੰਡਾ ਅਤੇ ਰੂਪਨਗਰ ਵਿੱਚ ਵਿਭਾਗ ਦੇ ਦਫਤਰਾਂ ਤੋਂ ਕਿਸਾਨਾਂ ਨੂੰ ਪੰਜਾਬ ਐਗਰੋ ਅਤੇ ਪਨਸੀਡ ਤੋਂ ਕਣਕ ਦੇ ਬੀਜ ਦੀ ਸੁਧਰੀ ਹੋਈ ਕਿਸਮ ਉਪਲੱਬਧ ਕਰਵਾਈ ਜਾ ਰਹੀ ਹੈ ਇਸਦੇ ਨਾਲ ਹੀ ਇਥੇ ਆਉਣ ਵਾਲੇ ਕਿਸਾਨਾਂ ਨੂੰ ਵਿਭਾਗ ਵਲੋਂ ਪਰਾਲੀ ਅਤੇ ਰਹਿੰਦ ਖੂੰਹਦ ਦੇ ਯੋਗ ਨਿਪਟਾਰੇ ਲਈ ਜਾਗਰੂਕ ਕੀਤਾ ਜਾ ਰਿਹਾ ਹੈ।
ਇਹ ਜਾਣਕਾਰੀ ਮੁੱਖ ਖੇਤੀਬਾੜੀ ਅਫਸਰ ਰੂਪਨਗਰ ਡਾਕਟਰ ਅਵਤਾਰ ਸਿੰਘ ਨੇ ਦਿੰਦੇ ਹੋਏ ਦੱਸਿਆ ਕਿ ਜਿਲ੍ਹੇ ਵਿੱਚ ਮੋਜੂਦਾ ਸਮੇਂ 3000 ਕੁਇੰਟਲ ਬੀਜ ਸਬਸਿਡੀ ਉਤੇ ਦਿੱਤਾ ਜਾ ਰਿਹਾ ਹੈ। ਇਸਦੇ ਲਈ ਛੋਟੇ ਅਤੇ ਸੀਮਾਂਤ ਕਿਸਾਨਾਂ ਨੂੰ ਤਰਜੀਹ ਦਿੱਤੀ ਗਈ ਹੈ ਹਰ ਕਿਸਾਨ ਨਿਰਧਾਰਤ ਫਾਰਮ ਭਰ ਕੇ 5 ਬੈਗ ਕਣਕ ਦਾ ਬੀਜ ਸਬਸਿਡੀ ਉਤੇ ਲੈ ਸਕਦਾ ਹੈ। ਬੀਜ ਉਤੇ 1000 ਰੁਪਏ ਪ੍ਰਤੀ ਕੁਇੰਟਲ ਸਬਸਿਡੀ ਕਿਸਾਨਾਂ ਨੂੰ ਦਿੱਤੀ ਜਾਵੇਗੀ ।ਕਿਸਾਨ ਇਹ ਬੀਜ ਵਿਭਾਗ ਦੇ ਦਫਤਰ ਤੋਂ ਇਲਾਵਾ ਖੇਤੀਬਾੜੀ ਯੂਨੀਵਰਸਿਟੀ ਅਤੇ ਪੰਜਾਬ ਐਗਰੋ ਜਾਂ ਪਨਸੀਡ ਤੋਂ ਪ੍ਰਮਾਣਿਤ ਏਜੰਸੀਆਂ/ਦੁਕਾਨਾਂ ਤੋ ਲੈ ਸਕਦਾ ਹੈ। ਕਿਸਾਨ ਬੀਜ ਖਰੀਦ ਕੇ ਨਿਰਧਾਰਤ ਫਾਰਮ ਭਰ ਕੇ ਵਿਭਾਗ ਦੇ ਦਫਤਰ ਵਿੱਚ ਜਮਾਂ ਕਰਵਾ ਕੇ ਸਬਸਿਡੀ ਦਾ ਲਾਭ ਲੈ ਸਕਦੇ ਹਨ।
ਉਹਨਾਂ ਹੋਰ ਦੱਸਿਆ ਕਿ ਖੇਤੀਬਾੜੀ ਦਫਤਰਾਂ ਬਲਾਕ ਸ੍ਰੀ ਅਨੰਦਪੁਰ ਸਾਹਿਬ, ਨੂਰਪੁਰ ਬੇਦੀ, ਸ੍ਰੀ ਚਮਕੌਰ ਸਾਹਿਬ, ਮੋਰਿੰਡਾ ਅਤੇ ਰੂਪਨਗਰ ਵਿੱਚ ਇੰਨੀ ਦਿਨੀ ਕਿਸਾਨਾਂ ਲਈ ਵਰਾਇਟੀ ਪੀ ਬੀ ਡਬਲਿਊ 677, ਪੀ ਬੀ ਡਬਲਿਊ ਜੈਡ ਐਨ-1, ਐਚ ਡੀ 3086, ਪੀ ਬੀ ਡਬਲਿਊ 343, ਐਚ ਡੀ 2967 ਕਣਕ ਦੀ ਨਵੀਂ ਵਰਾਇਟੀ ਦਾ ਬੀਜ ਮੌਜੂਦ ਹੈ।
ਇਹ ਕਣਕ ਦੇ ਬੀਜ ਦੀ ਸੁਧਰੀ ਹੋਈ ਕਿਸਮ ਹੈ। ਮਾਹਿਰਾਂ ਦੀ ਰਾਏ ਅਨੁਸਾਰ ਇਹ ਪੀਲੀ ਕੂੰਗੀ ਦਾ ਟਾਕਰਾ ਕਰਨ ਦੇ ਸਮਰੱਥ ਹੈ। ਕਣਕ ਦੀਆਂ ਨਵੀਆਂ ਕਿਸਮਾਂ ਦੇ ਬੀਜ ਦੀ ਕੀਮਤ 1300 ਰੁਪਏ ਪ੍ਰਤੀ 40 ਕਿਲੋ ਦੀ ਭਰਤੀ ਹੈ ਇਸ ਬੀਜ ਦੀ ਕਿਸਾਨ ਵਲੋਂ ਖਰੀਦ ਉਪਰੰਤ ਸਰਕਾਰ ਤੋਂ ਮਿਲਣ ਵਾਲੀ ਸਬਸਿਡੀ ਕਿਸਾਨ ਦੇ ਖਾਤੇ ਵਿੱਚ ਪਾਈ ਜਾਵੇਗੀ। ਵਿਭਾਗ ਵਲੋਂ ਇਕ ਜਿਮੀਦਾਰ ਨੂੰ 5 ਏਕੜ ਤੱਕ ਦਾ ਬੀਜ ਦਿੱਤਾ ਜਾ ਰਿਹਾ ਹੈ। 1ਏਕੜ ਵਿੱਚ 40 ਕਿਲੋ ਕਣਕ ਦਾ ਬੀਜ ਪੈਦਾ ਹੈ। ਇਹ ਬੀਜ ਹੋਰ ਬੀਮਾਰੀਆਂ ਤੋਂ ਇਲਾਵਾ ਪੀਲੀ ਕੂੰਗੀ ਨਾਲ ਟਾਕਰਾ ਕਰਨ ਦੇ ਸਮਰੱਥ ਹੈ। ਕਣਕ ਬੀਜਣ ਦਾ ਢੁਕਵਾਂ ਸਮਾਂ ਜਿਸ ਦੀ ਮਾਹਿਰਾਂ ਨੇ ਸਿਫਾਰਸ਼ ਕੀਤੀ ਹੈ ਉਹ 15 ਨਵੰਬਰ ਤੱਕ ਹੈ।
ਉਹਨਾਂ ਨੇ ਇਸ ਬਾਰੇ ਸਮੁੱਚੀ ਜਾਣਕਾਰੀ ਦੇਣ ਉਪਰੰਤ ਦੱਸਿਆ ਕਿ ਮਾਹਿਰਾਂ ਵਲੋਂ ਜਾਰੀ ਦਿਸ਼ਾ ਨਿਰਦੇਸ਼ਾ ਅਨੁਸਾਰ ਦਫਤਰ ਵਿੱਚ ਆਉਣ ਵਾਲੇ ਕਿਸਾਨਾਂ ਨੂੰ ਝੋਨੇ ਦੀ ਕਟਾਈ ਐਸ.ਐਮ.ਐਸ. ਯੁਕਤ ਕੰਬਾਇਨ ਨਾਲ ਕਰਨ ਲਈ ਪ੍ਰੇਰਿਤ ਕੀਤਾ ਜਾ ਰਿਹਾ ਹੈ। ਫਸਲਾਂ ਦੀ ਰਹਿੰਦ ਖੂੰਹਦ ਅਤੇ ਪਰਾਲੀ ਦਾ ਨਿਪਟਾਰਾ ਖੇਤਾਂ ਵਿੱਚ ਮਿਲਾ ਕੇ ਕਰਨ ਲਈ ਵੀ ਜਾਗਰੂਕ ਕੀਤਾ ਜਾ ਰਿਹਾ ਹੈ ਇਸ ਤੋਂ ਇਲਾਵਾ ਘੱਟ ਖਾਦਾ ਅਤੇ ਕੀਟ ਨਾਸ਼ਕ ਦੀ ਵਰਤੋਂ ਵੀ ਘੱਟ ਕਰਨ ਦੀ ਸਲਾਹ ਦਿੱਤੀ ਜਾ ਰਹੀ ਹੈ। ਕਿਸਾਨਾਂ ਨੂੰ ਕਰੋਨਾ ਕਾਲ ਦੋਰਾਨ ਮਾਸਕ ਪਾਉਣ ਅਤੇ ਕੋਵਿਡ ਦੀਆਂ ਸਾਵਧਾਨੀਆਂ ਦੀ ਪਾਲਣਾ ਲਈ ਵੀ ਪ੍ਰੇਰਿਤ ਕੀਤਾ ਜਾ ਰਿਹਾ ਹੈ।