← ਪਿਛੇ ਪਰਤੋ
ਜੀ ਐਸ ਪੰਨੂ
ਪਟਿਆਲਾ, 7 ਨਵੰਬਰ 2020 - ਘੁਮਾਣ ਗਰੁੱਪ ਵਾਈਸ ਪ੍ਰਧਾਨ ਦੀ ਜਗ੍ਹਾ ਛੱਡ ਕੇ ਬਾਕੀ ਪਟਿਆਲਾ ਬਾਰ ਐਸੋਸ਼ੀਏਸ਼ਨ ਦੀਆਂ ਸਾਰੀਆਂ ਸੀਟਾਂ ਤੇ ਜਿੱਤ ਪ੍ਰਾਪਤ ਕਰ ਗਿਆ ਹੈ। ਭੁਪਿੰਦਰ ਵਿਰਕ ਗਰੁੱਪ ਨੇ ਵਾਈਸ ਪ੍ਰਧਾਨ ਦੀ ਸੀਟ ਤੋਂ ਜਿੱਤ ਹਾਸਲ ਕੀਤੀ ਹੈ। ਆਰ ਓ ਇੰਦਰਜੀਤ ਸਿੰਘ ਮਾਨ ਨੇ ਵੇਰਵਾ ਭੇਜ ਦਸਿਆ ਕਿ ਜੇ ਪੀ ਐੱਸ ਘੁਮਾਣ ਨੇ ਪ੍ਰਧਾਨਗੀ 216 ਤੋਂ ਵੱਧ ਵੋਟਾਂ ਨਾਲ ਜਿੱਤ ਪ੍ਰਾਪਤ ਕੀਤੀ। ਵਿਰਕ ਨੇ 452ਤੇ ਘੁਮਾਣ ਨੇ 668 ਵੋਟਾਂ ਲਈਆ। ਸਕੱਤਰ ਅਵਨੀਤ ਬਿਲਿੰਗ ਨੇ 123 ਵੋਟਾਂ ਨਾਲ ਰੋਹਿਤ ਸ਼ਰਮਾ ਤੋਂ ਜਿੱਤ ਪ੍ਰਾਪਤ ਕੀਤੀ। ਜੁਆਇੰਟ ਸਕੱਤਰ ਵਿਕਰਮ ਸਿੰਘ ਬਰਾੜ190ਵੋਟਾ ਨਾਲ ਜਿੱਤ ਪ੍ਰਾਪਤ ਕੀਤੀ।ਕੇਸੀ਼ਅਰ ਓਮੇਸ਼ ਗੋਇਲ, ਲੈਬ ਇਨਚਾਰਜ ਹਰਪ੍ਰੀਤ ਸਿੰਘ ਨੇ 66ਅਤੇ138 ਕ੍ਰਮਵਾਰ ਵੋਟਾਂ ਨਾਲ ਜਿੱਤ ਪ੍ਰਾਪਤ ਕਰ ਗਏ ਹਨ। ਇਸ ਤਰ੍ਹਾਂ ਬੀ ਐੱਸ ਭੁੱਲਰ ਅਤੇ ਘੁਮਾਣ ਗਰੁੱਪ ਮੁੜ ਪਟਿਆਲਾ ਬਾਰ ਐਸੋਸ਼ੀਏਸ਼ਨ 'ਤੇ ਕਾਬਜ਼ ਹੋ ਗਿਆ ਹੈ।
Total Responses : 936