ਬਲਵਿੰਦਰ ਸਿੰਘ ਧਾਲੀਵਾਲ
- ਵੱਧ ਤੋਂ ਵੱਧ ਬੂਟੇ ਲਗਾਈਏ ਪਟਾਕੇ ਨਾ ਚਲਾਈਏ ਵਾਤਾਵਰਣ ਨੂੰ ਹਰਿਆ ਭਰਿਆ ਰੱਖਣ ਲਈ ਆਪਣਾ ਬਣਦਾ ਯੋਗਦਾਨ ਪਾਈਏ - ਸੀਚੇਵਾਲ
ਸੁਲਤਾਨਪੁਰ ਲੋਧੀ, 15 ਨਵੰਬਰ 2020 - ਵਾਤਾਵਰਣ ਪ੍ਰੇਮੀ ਪਦਮ ਸ੍ਰੀ ਸੰਤ ਬਲਬੀਰ ਸਿੰਘ ਸੀਚੇਵਾਲ ਜੀ ਵੱਲੋਂ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਦੀਵਾਲੀ ਹਰੀ ਭਰੀ ਮਨਾਈ ਗਈ। ਉਹਨਾਂ ਦੀਵਾਲੀ ਵਾਲੀ ਰਾਤ ਪਵਿੱਤਰ ਕਾਲੀ ਵੇਈਂਂ ਸੁਲਤਾਨਪੁਰ ਲੋਧੀ ਦੇ ਕੰਡੇ ਤੇ ਦੇਸੀ ਘਿਓ ਅਤੇ ਦੇਸੀ ਤੇਲ ਦੇ ਦੀਵੇ ਜਗਾ ਕੇ ਦੀਵਾਲੀ ਮਿਨਾਈ ਉਹਨਾਂ ਨੇ ਦੀਵਾਲੀ ਵਾਲੇ ਦਿਨ ਬੂਟੇ ਵੀ ਲਾਏ ਤੇ ਸੰਗਤਾ ਨੂੰ ਉਪਦੇਸ਼ ਦਿੱਤਾ ਤੇ ਕਿਹਾ ਸਾਨੂੰ ਹਰ ਸਾਲ ਪ੍ਰਦੂਸ਼ਣ ਰਹਿਤ ਦਿਵਾਲੀ ਮਨਾਉਣੀ ਚਾਹੀਦੀ ਹੈ ਤਾਂ ਕੇ ਸਾਡੀ ਧਰਤੀ, ਹਵਾ , ਪਾਣੀ ਖ਼ਰਾਬ ਨਾ ਹੋਵੇ ਸਾਡੇ ਪੰਛੀ ਅਤੇ ਹੋਰ ਜੀਵ ਨੂੰ ਪਾਟਾਕਿਆ ਦੇ ਨਾਲ ਕਿਸੇ ਵੀ ਤਰ੍ਹਾਂ ਦਾ ਕੋਈ ਨੁਕਸਾਨ ਨਾ ਹੋਵੇ।
ਇਸ ਕਰਕੇ ਸਾਨੂੰ ਕਿਸੇ ਵੀ ਕਿਸਮ ਦੇ ਪਟਾਕੇ ਆਦਿ ਨਹੀਂ ਚਲਾਉਣੇ ਚਾਹੀਦੇ ਇਸ ਸਮੇਂ ਉਹਨਾਂ ਨੇ ਸੰਗਤਾਂ ਦੇ ਨਾਲ ਪਵਿੱਤਰ ਵੇਈ ਦੇ ਕੰਡੇ ਤੇ ਦੀਪਮਾਲਾ ਕੀਤੀ ਅਤੇ ਵਾਹਿਗੁਰੂ ਦਾ ਜਾਪ ਕੀਤਾ ਅਤੇ ਉਨ੍ਹਾਂ ਸਮੂਹ ਸੰਗਤਾਂ ਨੂੰ ਦੀਵਾਲੀ ਤੇ ਬੰਦੀਛੋੜ ਦਿਵਸ ਦੀਆਂ ਮੁਬਾਰਕਾਂ ਵੀ ਦਿੱਤੀਆਂ ਉਹਨਾਂ ਕਿਹਾ ਕਿ ਆਉ ਸਾਰੇ ਇਸ ਦੀਵਾਲੀ ਪ੍ਰਣ ਕਰੀਏ ਕੇ ਪਟਾਕੇ ਜਲਾਉਣ ਦੀ ਥਾਂ ਤੇ ਆਪਣੇ ਮਨ ਦੀ ਹਊਮੇ ਨੂੰ ਜਲਾਈਏ ਤੇ ਪ੍ਰਦੂਸ਼ਣ ਰਹਿਤ ਦਿਵਾਲੀ ਮਨਾਈਏ। ਕਿਉਂਕਿ ਦੀਵਾਲੀ ਖੁਸ਼ੀਆਂ ਦਾ ਤਿਉਹਾਰ ਹੈ ਨਾ ਕਿ ਪ੍ਰਦੂਸ਼ਣ ਜਾਂ ਸ਼ੋਰ ਦਾ ਇਸ ਮੌਕੇ ਭਾਰੀ ਗਿਣਤੀ ਵਿੱਚ ਸੰਗਤਾਂ ਨੇ ਪਵਿੱਤਰ ਵੇਈ ਨਦੀ ਦੇ ਕਿਨਾਰੇ ਦੀਵੇ ਜਗਾ ਕੇ ਦੀਵਾਲੀ ਮਨਾਈ।