ਮਨਿੰਦਰਜੀਤ ਸਿੱਧੂ
ਜੈਤੋ, 19 ਨਵੰਬਰ 2020 - ਅੱਜ ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਦੀ ਮੀਟਿੰਗ ਸਥਾਨਕ ਗੁਰਦੁਆਰਾ ਗੰਗਸਰ ਸਾਹਿਬ ਜੈਤੋ ਵਿਖੇ ਜਿਲ੍ਹਾ ਪ੍ਰਧਾਨ ਸੁਰਮੁੱਖ ਸਿੰਘ ਅਜਿੱਤਗਿੱਲ ਦੀ ਪ੍ਰਧਾਨਗੀ ਹੇਠ ਹੋਈ ਜਿਸ ਵਿੱਚ ਵੱਖ-ਵੱਖ ਪਿੰਡਾਂ ਤੋ ਵੱਡੀ ਗਿਣਤੀ ਵਿੱਚ ਕਿਸਾਨ ਹਾਣਰ ਹੋਏ। ਮੀਟਿੰਗ ਦਾ ਮੁੱਖ ਮਕਸਦ ਬਲਾਕ ਜੈਤੋ ਦੀ ਇਕਾਈ ਦੀ ਚੋਣ ਕਰਨਾ ਸੀ।
ਮੀਟਿੰਗ ਵਿੱਚ ਪਹੁੰਚੇ ਸਾਰੇ ਕਿਸਾਨਾਂ ਨੇ ਸਰਬ ਸੰਮਤੀ ਨਾਲ ਦਰਸ਼ਨ ਸਿੰਘ ਬਰਕੰਦੀ ਨੂੰ ਜੈਤੋ ਬਲਾਕ ਦਾ ਪ੍ਰਧਾਨ, ਸਕੱਤਰ ਸੋਹਣ ਸਿੰਘ ਬਰਗਾੜੀ, ਕੈਸ਼ੀਅਰ ਦਰਸਨ ਸਿੰਘ ਪਟਵਾਰੀ ਕੋਠੇ ਦਿਹਾਤੀ ਜੈਤੋ, ਸੀਨੀਅਰ ਮੀਤ ਪ੍ਰਧਾਨ ਡਾ. ਦਵਿੰਦਰ ਸਿੰਘ ਗੋਰਾ ਮੱਤਾ, ਸਹਾਇਕ ਸਕੱਤਰ ਗੁਰਦੀਪ ਸਿੰਘ ਬਿੱਟੂ ਜੈਤੋ, ਮੀਤ ਪ੍ਰਧਾਨ ਗੁਰਚਰਨ ਸਿੰਘ ਸੇਵੇਵਾਲਾ, ਪੈ੍ਰਸ ਸਕੱਤਰ ਸਿਕੰਦਰ ਸਿੰਘ ਦਬੜੀਖਾਨਾ ਨੂੰ ਲਗਾਇਆ ਗਿਆ। ਇਸ ਮੌਕੇ ਭਾਕਿਯੂ ਕ੍ਰਾਂਤੀਕਾਰੀ ਦੇ ਆਗੂ ਨਾਇਬ ਭਗਤੂਆਣਾ ਨੇ ਸੰਬੋਧਨ ਕਰਦਿਆਂ ਕਿਹਾ ਕਿ ਸਾਨੂੰ ਸਾਰਿਆਂ ਨੂੰ ਜੱਥੇਬੰਦੀ ਪ੍ਰਤੀ ਇਮਾਨਦਾਰੀ ਅਤੇ ਮਿਹਨਤ ਨਾਲ ਕੰਮ ਕਰਨਾ ਚਾਹੀਦਾ ਹੈ।
ਉਹਨਾਂ ਕਿਹਾ ਕਿ ਇਸ ਮੌਕੇ ਪੰਜਾਬ ਅਤੇ ਦੇਸ਼ ਦੀਆਂ ਜੱਥੇਬੰਦੀਆਂ ਅੱਗੇ ਸਭ ਤੋਂ ਵੱਡੀ ਚਣੌਤੀ ਖੇਤੀਬਾੜੀ ਕਾਨੂੰਨ ਹਨ।ਉਹਨਾਂ ਕਿਹਾ ਕਿ ਸਾਨੂੰ ਸਾਰਿਆਂ ਨੂੰ ਦਿੱਲੀ ਜਾਣ ਦੀ ਤਿਆਰੀ ਵਿੱਚ ਜੁੱਟ ਜਾਣਾ ਚਾਹੀਦਾ ਹੈ ਅਤੇ ਇੱਕ ਇੱਕ ਪਿੰਡ ਵਿੱਚੋਂ ਵੱਡੀ ਗਿਣਤੀ ਵਿੱਚ ਕਿਸਾਨਾਂ ਨੂੰ ਨਾਲ ਲੈਕੇ ਦਿੱਲੀ ਦਾ ਤਖਤ ਹਿਲਾਉਣ ਚਾਲੇ ਪਾਉਣੇ ਪੈਣਗੇ। ਇਸ ਮੌਕੇ ਲਾਲ ਸਿੰਘ ਗੋਲੇਵਾਲਾ, ਰੌਸ਼ਨ ਲਾਲ ਸ਼ਰਮਾ, ਸੂਰਜ ਭਾਨ, ਨਿਰਮਲ ਸਿੰਘ, ਨੈਬ ਸਿੰਘ ਭਗਤੂਆਣਾ, ਰੋਸ਼ਨ ਲਾਲ ਸ਼ਰਮਾ, ਅੰਗਰੇਜ਼ ਸਿੰਘ ਉਕੰਦਵਾਲਾ, ਇਕਬਾਲ ਸਿੰਘ ਉਕੰਦਵਾਲਾ, ਜੱਜ ਸ਼ਰਮਾ ਆਦਿ ਹਾਜ਼ਰ ਸਨ।