ਬਠਿੰਡਾ, 23 ਨਵੰਬਰ 2020 - ਸਿਹਤ ਵਿਭਾਗ ਪੰਜਾਬ ਵੱਲੋਂ ਕਰੋਨਾ ਮਹਾਂਮਾਰੀ ਦੇ ਸੰਦਰਭ ਵਿੱਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਇਕ ਵੀਡੀਓ ਕਾਨਫਰੰਸ ਕਰਾਈ ਗਈ। ਸਿਵਲ ਸਰਜਨ ਬਠਿੰਡਾ ਡਾਕਟਰ ਅਮਰੀਕ ਸਿੰਘ ਸੰਧੂ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸਰਕਾਰੀ ਹਸਪਤਾਲ ਘੁੱਦਾ ਦੇ ਐਸ.ਐਮ.ਓ ਡਾਕਟਰ ਨਵਦੀਪ ਕੌਰ ਸਰਾਂ, ਮੈਡੀਕਲ ਅਫਸਰ ਡਾਕਟਰ ਵਿਕਾਸ ਅਗਰਵਾਲ, ਡਾਕਟਰ ਮੀਨਾਕਸ਼ੀ ਸਿੰਗਲਾ, ਬਲਾਕ ਐਜੁਕੇਟਰ ਸ਼ਿਵਾਨੀ, ਸਟਾਫ ਨਰਸ ਕੁਲਦੀਪ ਕੌਰ, ਆਰੋਗਯ ਮਿੱਤਰ ਸੁਨੀਲ ਕੁਮਾਰ ਨੇ ਇਸ ਆਨਲਾਈਨ ਮੀਟਿੰਗ ਵਿੱਚ ਹਿੱਸਾ ਲਿਆ।
ਮੀਟਿੰਗ ਦੌਰਾਨ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਵਲੋਂ ਕਰੋਨਾ ਮਹਾਂਮਾਰੀ ਦੌਰਾਨ ਸਿਹਤ ਵਿਭਾਗ ਵੱਲੋਂ ਕੀਤੇ ਗਏ ਵਧੀਆ ਕੰਮ ਦੀ ਤਾਰੀਫ਼ ਕੀਤੀ ਗਈ ਜਿਸ ਨਾਲ ਸਮੂਹ ਅਧਿਕਾਰੀਆਂ ਅਤੇ ਕਰਮਚਾਰੀਆਂ ਦੇ ਹੌਸਲੇ ਵਿੱਚ ਵਾਧਾ ਹੋਇਆ।