← ਪਿਛੇ ਪਰਤੋ
ਹਰੀਸ਼ ਕਾਲੜਾ
ਰੂਪਨਗਰ , 23 ਨਵੰਬਰ 2020 :ਜ਼ਿਲ੍ਹਾ ਰੂਪਨਗਰ ਦੇ ਸੇਵਾ ਕੇਂਦਰ ਪ੍ਰਧਾਨ ਮੰਤਰੀ ਸਟਰੀਟ ਵੈਂਡਰ ਆਤਮ ਨਿਰਭਰ ਨਿਧੀ ਸਕੀਮ ਅਧੀਨ ਸਟਰੀਟ ਵੈਂਡਰਜ਼ ਨੂੰ ਸੇਵਾਵਾਂ ਮੁਹੱਈਆ ਕਰਵਾਉਣਗੇ ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਡਿਪਟੀ ਕਮਿਸ਼ਨਰ ਰੂਪਨਗਰ ਸ੍ਰੀਮਤੀ ਸੋਨਾਲੀ ਗਿਰੀ ਨੇ ਦੱਸਿਆ ਕਿ ਕਰਜ਼ੇ ਲਈ ਬਿਨੈ ਪੱਤਰ (ਸਟਰੀਟ ਵੈਂਡਰਜ਼) ਅਤੇ ਸਿਫਾਰਸ਼ ਪੱਤਰ ਲਈ ਬਿਨੈ ਪੱਤਰ (ਸਟਰੀਟ ਵੈਂਡਰਜ਼) ਲਈ ਸੇਵਾਵਾਂ ਹੁਣ ਜ਼ਿਲ੍ਹੇ ਦੇ ਸੇਵਾ ਕੇਂਦਰਾਂ ਵਿੱਚ ਉਪਲਬਧ ਹੋਣਗੀਆਂ ਉਨ੍ਹਾਂ ਨੇ ਕਿਹਾ ਕਿ ਹਰੇਕ ਸੇਵਾ ਲਈ 30 ਰੁਪਏ ਫੀਸ ਨਿਰਧਾਰਤ ਕੀਤੀ ਗਈ ਹੈ। ਕੇਂਦਰ ਸਰਕਾਰ ਦੀ ਆਤਮ ਨਿਰਭਰ ਨਿਧੀ ਸਕੀਮ ਅਧੀਨ ਲੋਨ ਆਦਿ ਸੇਵਾਵਾਂ ਲਈ ਸਟਰੀਟ ਵੈਂਡਰਜ਼ ਬਿਨੈ ਪੱਤਰ ਜਮਾਂ ਕਰਵਾਉਣ ਲਈ ਸਬੰਧਤ ਦਸਤਾਵੇਜ਼ਾਂ ਨਾਲ ਆਪਣੇ ਨੇੜਲੇ ਸੇਵਾ ਕੇਂਦਰਾਂ ਦਾ ਦੌਰਾ ਕਰ ਸਕਦੇ ਹਨ।
Total Responses : 942