ਰਾਜਪੁਰਾ (ਪਟਿਆਲਾ), 26 ਨਵੰਬਰ 2020 - ਲੋਕਾਂ ਨੂੰ ਰੋਜ਼ੀ-ਰੋਟੀ ਕਮਾਉਣ ਵਿਚ ਮਦਦ ਕਰਨ ਵਾਲੀ ਸਿਲਾਈ ਮਸ਼ੀਨ ਨੇ ਪਟਿਆਲਾ ਅਤੇ ਫਤਿਹਗੜ ਸਾਹਿਬ ਜ਼ਿਲ੍ਹਿਆਂ ਦੇ 49 ਤੋਂ ਵੱਧ ਪਿੰਡਾਂ ਵਿਚ ਔਰਤਾਂ ਦੀ ਆਰਥਿਕ ਆਜ਼ਾਦੀ ਲਈ ਇਕ ਸ਼ਕਤੀਸ਼ਾਲੀ ਸਾਧਨ ਵਜੋਂ ਵਾਪਸ ਕੀਤੀ ਹੈ।
ਔਰਤਾਂ ਜੋ ਕਿ ਬਿਨਾਂ ਕਿਸੇ ਰਸਮੀ ਸਿਖਲਾਈ ਦੇ ਰਵਾਇਤੀ ਪੰਜਾਬੀ ਸੂਟਾਂ ਨੂੰ ਸਿਲਾਈ ਕਰਨ ਵਿੱਚ ਲੱਗੀ ਹੋਈਆਂ ਸਨ, ਹੁਣ ਸਫਲ ਡਿਜ਼ਾਈਨਰ ਵਿੱਚ ਸ਼ਾਮਲ ਹੋ ਗਈਆਂ ਹਨ। ਇਹਨਾਂ ਨੇ ਪਟਿਆਲਾ ਅਤੇ ਚੰਡੀਗੜ੍ਹ ਦੇ ਕਈ ਫੈਸ਼ਨ ਉਤਸ਼ਾਹੀਆਂ ਅਤੇ ਕਾਰੋਬਾਰੀਯਾਂ ਨੂੰ ਅਕ੍ਰਸ਼ਿਤ ਕੀਤਾ ਹੈ।
ਇਸ ਤਬਦੀਲੀ ਦੇ ਕੇਂਦਰ ਵਿੱਚ ਨਾਭਾ ਪਾਵਰ ਲਿਮਟਿਡ (ਐਨਪੀਐਲ) ਦੁਆਰਾ ਚਲਾਏ ਜਾ ਰਹੇ ਸੱਤ ਸਿਖਲਾਈ ਕੇਂਦਰ ਹਨ, ਜੋ ਕਾਰਪੋਰੇਟ ਸਮਾਜਿਕ ਜ਼ਿੰਮੇਵਾਰੀ (ਸੀਐਸਆਰ) ਦੀ ਪਹਿਲਕਦਮੀਆਂ ਦੇ ਹਿੱਸੇ ਵਜੋਂ ਲਿਆਏ ਗਏ ਹਨ।
ਆਪਣੀ ਸਫਲਤਾ ਦੀ ਕਹਾਣੀ ਸਾਂਝੀ ਕਰਦਿਆਂ ਧੁੰਮਾ ਪਿੰਡ ਦੀ ਸੁਖਜੀਤ ਕੌਰ, ਜਿਸ ਨੇ ਆਪਣੇ ਜੱਦੀ ਪਿੰਡ ਵਿਚ ਸੈਂਟਰ ਵਿਚ ਇਕ ਸਾਲ ਦੀ ਸਿਖਲਾਈ ਲਈ ਹੈ, ਨੇ ਕਿਹਾ ਕਿ ਸਿਲਾਈ ਸੂਟ ਉਸ ਦੀ ਆਮਦਨੀ ਦਾ ਇਕਮਾਤਰ ਸਰੋਤ ਸੀ ਅਤੇ ਉਸ ਨੇ ਆਪਣੇ ਸੀਮਤ ਹੁਨਰ ਕਰਨ ਉਸ ਦੀ ਆਮਦਨੀ ਮਾਮੂਲੀ ਰਹੀ।
“ਪਰ ਸਿਖਲਾਈ ਕੇਂਦਰ ਵਿਚ ਮੈਂ ਕੱਪੜੇ ਡਿਜ਼ਾਈਨ ਕਰਨ ਦੀ ਕਲਾ ਸਿੱਖੀ ਅਤੇ ਜਲਦੀ ਹੀ ਪਤਾ ਲੱਗ ਗਿਆ ਕਿ ਮੈਂ ਆਪਣੇ ਹੁਨਰ ਨਾਲ ਵੱਧ ਕਮਾਈ ਕਰ ਸਕਦੀ ਹੈਂ। ਪਹਿਲੀ ਵਾਰ ਜਦੋਂ ਮੈਂ ਕੇਂਦਰ ਵਿਚ ਸਿਲਾਈ ਸਿੱਖੀ ਤਾਂ ਮੇਨੂ ਪਤਾ ਲਗਾ ਕਿ ਡਿਜ਼ਾਈਨਰਸ ਦੀ ਜ਼ਰੂਰਤ ਪਹਿਲਾਂ ਹੀ ਸੀ। ਹੁਣ ਮੇਰੇ ਕੋਲ ਬਹੁਤ ਸਾਰੇ ਲੋਕ ਪਟਿਆਲਾ ਅਤੇ ਚੰਡੀਗੜ੍ਹ ਤੋਂ ਉਨ੍ਹਾਂ ਦੇ ਕੱਪੜੇ ਡਿਜ਼ਾਈਨ ਕਰਨ ਲਈ ਆਂਦੇ ਹਨ ਅਤੇ ਮੇਰੀ ਆਮਦਨੀ ਵਿਚ ਵੀ ਵੱਧ ਹੋਇਆ ਹੈ।”
ਨਾਭਾ ਪਾਵਰ ਲਿਮਟਿਡ, ਜਿਸ ਨੇ ਲੰਬੇ ਸਮੇਂ ਤੋਂ ਪੰਜਾਬ ਦੀ 25% ਤੋਂ ਵੱਧ ਬਿਜਲੀ ਨੂੰ ਪੂਰਾ ਕਰਕੇ ਆਪਣੇ ਆਪ ਨੂੰ ਪੰਜਾਬ ਦੇ ਵਿਕਾਸ ਇੰਜਣ ਵਜੋਂ ਸਥਾਪਿਤ ਕੀਤਾ ਹੈ, ਨੇ ਸਾਲ 2011 ਵਿੱਚ ਪਹਿਲ ਕੀਤੀ ਸੀ ਅਤੇ ਸੁਰਲ ਕਲਾਂ ਵਿਖੇ ਪਹਿਲਾ ਸਿਖਲਾਈ ਕੇਂਦਰ ਲਾਇਆ ਸੀ। ਉਸ ਤੋਂ ਬਾਦ ਨਾਲ ਲੱਗਦੇ ਖੇਤਰਾਂ ਵਿੱਚ ਛੇ ਹੋਰ ਸੈਂਟਰ ਬਣਾਏ ਗਏ ਜਿਥੇ ਲਗਭਗ 2700 ਔਰਤਾਂ ਨੇ ਸਿਖਲਾਈ ਪ੍ਰਾਪਤ ਕੀਤੀ। ਇਹ ਸਿਖਲਾਈ ਕੇਂਦਰ ਚਲਾਨ ਲਈ ਸੰਸਾਧਨ ਐਨਪੀਐਲ ਦੁਆਰਾ ਉਪਲਭਧ ਕਰਵਾਏ ਜਾਂਦੇ ਹਨ।
ਰੰਗੀਆਂ ਪਿੰਡ ਦੀ ਮਨਪ੍ਰੀਤ ਕੌਰ ਨੇ ਕਿਹਾ, “ਸਿਲਾਈ ਮਸ਼ੀਨ ਹੁਣ ਮੇਰੀ ਸਵੈ-ਨਿਰਭਰਤਾ ਦਾ ਪ੍ਰਤੀਕ ਹੈ। ਮੈਂ ਆਪਣੀ ਕਮਾਈ ਵਧਾਉਣ ਵਿਚ ਕਾਮਯਾਬ ਹੋਈ ਹਾਂ ਅਤੇ ਨਤੀਜੇ ਵਜੋਂ ਇਸ ਨੇ ਮੇਰੇ ਵਿਸ਼ਵਾਸ 'ਤੇ ਸਕਾਰਾਤਮਕ ਪ੍ਰਭਾਵ ਪਾਇਆ ਹੈ।"
ਉਸਨੇ ਕਿਹਾ, ਐਨਪੀਐਲ ਦੁਆਰਾ ਚੁਕੇ ਗਏ ਸਾਰਥਕ ਕਦਮਾਂ ਨਾਲ ਪਿੰਡਾਂ ਵਿੱਚ ਇੱਕ ਰੁਝਾਨ ਸ਼ੁਰੂ ਹੋ ਗਿਆ ਹੈ ਅਤੇ ਇਸ ਨੇ ਔਰਤਾਂ ਨੂੰ ਆਰਥਿਕ ਤੋਰ ਤੇ ਆਤ੍ਮਨਿਰਬਰ ਬਣਨ ਵਿਚ ਏਅਹੰ ਰੋਲ ਅੱਦਾ ਕੀਤਾ ਹੈ।