- ਸ਼ਹਿਰ ਦੀ ਹਰ ਵਾਰਡ ਦਾ ਵਿਕਾਸ ਪਹਿਲ ਦੇ ਆਧਾਰ ਤੇ ਹੋ ਰਿਹਾ ਹੈ: ਮੇਅਰ ਕਰਮਜੀਤ ਸਿੰਘ
ਅੰਮ੍ਰਿਤਸਰ, 26 ਨਵੰਬਰ 2020 - ਮੇਅਰ ਕਰਮਜੀਤ ਸਿੰਘ ਰਿੰਟੂ ਵੱਲੋਂ ਅੰਮ੍ਰਿਤਸਰ ਸ਼ਹਿਰ ਨੂੰ ਖੂਬਸੂਰਤ ਤੇ ਸਹੂਲਤਾਂ ਪੱਖੋਂ ਦਰੁਸਤ ਰੱਖਣ ਲਈ ਲਗਾਤਾਰ ਵਿਕਾਸ ਕਾਰਜ ਚੱਲ ਰਹੇ ਹਨ। ਇਸੇ ਲੜੀ ਅਧੀਨ ਅੱਜ ਹਲਕਾ ਉੱਤਰੀ ਦੇ ਵਾਰਡ ਨੰ: 12 ਤੇ 13 ਦੇ ਸ੍ਰੀ ਮਹਾਂਕਾਲੀ ਮੰਦਿਰ ਵਿਖੇ ਮੇਅਰ ਕਰਮਜੀਤ ਸਿੰਘ ਰਿੰਟੂ ਵੱਲੋਂ ਨਵੀਆਂ ਐਲ.ਈ.ਡੀ. ਲਾਈਟਾਂ ਲਗਾਉਣ ਦੇ ਕੰਮ ਦਾ ਉਦਘਾਟਨ ਕੀਤਾ ਗਿਆ। ਜ਼ਿਕਰਯੋਗ ਹੈ ਕਿ ਇਸ ਰਸਤੇ 'ਚ ਆਉਣ ਵਾਲੇ ਰਾਹਗੀਰਾਂ ਨੂੰ ਰਾਤ ਸਮੇਂ ਕਾਫੀ ਮੁਸ਼ਕਿਲ ਹੁੰਦੀ ਸੀ ਤੇ ਇਹ ਸੜਕ ਸ੍ਰੀ ਮਹਾਂਕਾਲੀ ਮੰਦਿਰ ਤੇ ਸ਼ਹਿਰ ਦੀ ਮੇਨ ਸੜਕ ਨੂੰ ਜੋੜਦਿਆਂ ਹਨ, ਇਸ ਲਈ ਪਹਿਲ ਦੇ ਆਧਾਰ ਤੇ ਇਸ ਰਸਤੇ 'ਚ ਨਵੀਆਂ ਐਲ.ਈ.ਡੀ. ਲਗਾਈਆਂ ਗਈਆਂ ਹਨ ਤਾਂ ਜੋ ਵਾਰਡ ਵਾਸੀਆਂ ਤੇ ਰਾਹਗੀਰਾਂ ਨੂੰ ਕੋਈ ਮੁਸ਼ਕਿਲ ਨਾ ਹੋਵੇ।
ਮੇਅਰ ਕਰਮਜੀਤ ਸਿੰਘ ਰਿੰਟੂ ਨੇ ਸੰਬੋਧਨ ਕਰਦਿਆਂ ਦੱਸਿਆ ਕਿ ਹਲਕਾ ਉੱਤਰੀ ਤੇ ਹਰ ਵਾਰਡ 'ਚ ਨਿਰੰਤਰ ਵਿਕਾਸ ਕਾਰਜਾਂ ਚੱਲ ਰਹੇ ਹਨ ਤੇ ਇਸ ਨੂੰ ਸ਼ਹਿਰ ਦੇ ਖੂਬਸੂਰਤ ਵਾਰਡਾਂ 'ਚੋਂ ਇਕ ਬਣਾਇਆ ਜਾਵੇਗਾ । ਮੇਅਰ ਨੇ ਦੱਸਿਆ ਪਹਿਲਾਂ ਇਸ ਵਾਰਡ ਦੀ ਸੜਕ ਦਾ ਬਹੁਤ ਮੰਦਾ ਹਾਲ ਸੀ ਜੋ ਕੁਝ ਸਮੇਂ ਪਹਿਲਾਂ ਹੀ ਇੰਨ੍ਹਾਂ ਵਾਰਡਾਂ ਦੀ ਹਰ ਸੜਕ ਨੂੰ ਪ੍ਰੀਮਿਅਕਸ ਪਾ ਕੇ ਲੋਕਾਂ ਦੀ ਸਹੂਲਤ ਲਈ ਦਰੁਸਤ ਕੀਤਾ ਗਿਆ ਹੈ।
ਇਸ ਮੌਕੇ ਮੇਅਰ ਨੇ ਕਿਹਾ ਕਿ ਸ਼ਹਿਰ ਦੀ ਹਰ ਵਾਰਡ 'ਚ ਵਿਕਾਸ ਕਾਰਜ ਪਹਿਲ ਦੇ ਆਧਾਰ ਤੇ ਹੋ ਰਿਹਾ ਹੈ ਤੇ ਅਗਾਂਹ ਵੀ ਇਸੇ ਤਰ੍ਹਾਂ ਹੀ ਵਿਕਾਸ ਕਾਰਜ ਚਲਦੇ ਰਹਿਣਗੇ। ਇਸ ਮੌਕੇ ਸ੍ਰੀ ਰਿਤੇਸ਼ ਸ਼ਰਮਾ, ਪ੍ਰਿਅੰਕਾ ਸ਼ਰਮਾ ਤੇ ਵੱਡੀ ਗਿਣਤੀ 'ਚ ਇਲਾਕਾ ਨਿਵਾਸੀ ਹਾਜ਼ਰ ਸਨ।