ਅਸ਼ੋਕ ਵਰਮਾ
ਬਠਿੰਡਾ, 29 ਨਵੰਬਰ 2020 - ਬਾਬਾ ਫ਼ਰੀਦ ਕਾਲਜ, ਬਠਿੰਡਾ ਦੇ ਗਣਿਤ ਅਤੇ ਕੰਪਿਊਟਰ ਸਾਇੰਸ ਵਿਭਾਗ ਵੱਲੋਂ ‘ਕੰਪਿਊਟੇਸ਼ਨਲ ਤਕਨੀਕਾਂ ਅਤੇ ਇੰਟੈਲੀਜੈਂਟ ਮਸ਼ੀਨਾਂ’ ਬਾਰੇ ਕਰਵਾਈ ਜਾ ਰਹੀ ਤਿੰਨ ਰੋਜ਼ਾ ਅੰਤਰਰਾਸ਼ਟਰੀ ਕਾਨਫ਼ਰੰਸ ਸਫ਼ਲਤਾਪੂਰਵਕ ਸਮਾਪਤ ਹੋ ਗਈ। ਆਈ.ਈ.ਈ.ਈ. ਕੰਪਿਊਟਰ ਸੁਸਾਇਟੀ, ਕਿਚਨਰ ਵਾਟਰਲੂ, ਕੈਨੇਡਾ, ਮੋਰਾਕੋਨ ਸੁਸਾਇਟੀ ਆਫ਼ ਇੰਜਨੀਅਰਿੰਗ ਸਾਇੰਸਜ਼ ਐਂਡ ਟੈਕਨਾਲੋਜੀ, ਮੋਰਾਕੋ ਅਤੇ ਸਾਇੰਟਿਫ਼ਿਕ ਇਨੋਵੇਸ਼ਨ ਰਿਸਰਚ ਗਰੁੱਪ, ਈਜਿਪਟ ਦੇ ਸਹਿਯੋਗ ਨਾਲ ਕਰਵਾਈ ਇਹ ਕਾਨਫ਼ਰੰਸ 2628 ਨਵੰਬਰ, 2020 ਤੱਕ ਚੱਲੀ ਜਿਸ ਦੇ ਉਦਘਾਟਨੀ ਸਮਾਗਮ ਵਿੱਚ ਪ੍ਰੋ.(ਡਾ.) ਦੁਮਿਤਰੂ ਬਾਲੇਆਨੂ, ਪੋ੍ਰਫੈਸਰ, ਇੰਸਟੀਚਿਊਟ ਆਫ਼ ਸਪੇਸ ਸਾਇੰਸਜ਼, ਰੋਮਾਨੀਆ ਨੇ ਮੁੱਖ ਮਹਿਮਾਨ ਵਜੋਂ ਅਤੇ ਪ੍ਰੋ.(ਡਾ.) ਵਾਲੇਨਟੀਨਾ ਈ. ਬਾਲਾਸ, ਪ੍ਰੋਫੈਸਰ, ਆਟੋਮੇਸ਼ਨ ਐਂਡ ਅਪਲਾਈਡ ਇਨਫਾਰਮੇਟਿਕਸ, ਯੂਨੀਵਰਸਿਟੀ ਆਫ਼ ਅਰਾਧ, ਰੋਮਾਨੀਆ ਨੇ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕੀਤੀ । ਇਸ ਕਾਨਫ਼ਰੰਸ ਦਾ ਉਦੇਸ਼ ਵਿਸ਼ਵ ਭਰ ਦੇ ਖੋਜਕਰਤਾਵਾਂ ਨੂੰ ਰਿਸਰਚ ਦੇ ਨਤੀਜਿਆਂ ਦਾ ਆਦਾਨ ਪ੍ਰਦਾਨ ਕਰਨ ਅਤੇ ‘ਕੰਪਿਊਟੇਸ਼ਨਲ ਤਕਨੀਕਾਂ ਅਤੇ ਇੰਟੈਲੀਜੈਂਟ ਮਸ਼ੀਨਾਂ’ ਦੇ ਸਾਰੇ ਪਹਿਲੂਆਂ ਦੀਆਂ ਦਰਪੇਸ਼ ਚੁਣੌਤੀਆਂ ਦੇ ਹੱਲ ਲੱਭਣ ਲਈ ਮੰਚ ਪ੍ਰਦਾਨ ਕਰਨਾ ਸੀ।
ਕਾਨਫ਼ਰੰਸ ਦੇ ਪੈਟਰਨ ਅਤੇ ਬਾਬਾ ਫ਼ਰੀਦ ਕਾਲਜ ਦੇ ਪਿ੍ਰੰਸੀਪਲ ਡਾ. ਪ੍ਰਦੀਪ ਕੌੜਾ ਨੇ ਇਸ ਕਾਨਫ਼ਰੰਸ ਵਿੱਚ ਭਾਰਤ ਸਮੇਤ ਰੋਮਾਨੀਆ,ਕੈਨੇਡਾ,ਮੋਰਾਕੋ,ਵੀਅਤਨਾਮ,ਸਾਊਥ ਅਫ਼ਰੀਕਾ, ਅਸਟ੍ਰੇਲੀਆ , ਤੁਰਕੀ, ਮਾਲਟਾ, ਘਾਨਾ, ਈਰਾਕ ਅਤੇ ਈਰਾਨ ਆਦਿ ਦੇਸ਼ਾਂ ਦੀਆਂ ਪ੍ਰਸਿੱਧ ਯੂਨੀਵਰਸਿਟੀਆਂ ਅਤੇ ਸੰਸਥਾਨਾਂ ਤੋਂ ਸ਼ਾਮਲ ਹੋਏ ਮਹਿਮਾਨਾਂ, ਵਿਗਿਆਨੀਆਂ, ਡੈਲੀਗੇਟਾਂ ਅਤੇ ਰਿਸਰਚ ਸਕਾਲਰਾਂ ਦਾ ਕਾਨਫਰੰਸ ਸਫਲ ਬਨਾਉਣ ਲਈ ਧੰਨਵਾਦ ਕੀਤਾ। ਪ੍ਰਬੰਧਕੀ ਸਕੱਤਰ ਡਾ. ਮੇਹਰ ਚੰਦ ਨੇ ਦੱਸਿਆ ਕਿ ਇਸ ਅੰਤਰਰਾਸ਼ਟਰੀ ਕਾਨਫ਼ਰੰਸ ਦੌਰਾਨ ਛੇ ਥੀਮਾਂ ਤੇ ਧਿਆਨ ਕੇਂਦਰਿਤ ਕੀਤਾ ਗਿਆ ਸੀ ਜਿਸ ਵਿੱਚ ਮੁੱਖ ਤੌਰ ਤੇ 2 ਥੀਮ ਇੰਟੈਲੀਜੈਂਟ ਮਸ਼ੀਨਾਂ ’ਤੇ , 2 ਥੀਮ ਇੰਟੈਲੀਜੈਂਟ ਮਸ਼ੀਨਾਂ ਲਈ ਕੰਪਿਊਟੇਸ਼ਨਲ ਤਕਨੀਕਾਂ ਅਤੇ ਇਸ ਦੀਆਂ ਐਪਲੀਕੇਸ਼ਨਾਂ ਪਿੱਛੇ ਗਣਿਤ ਦੇ ਮਾਡਲਾਂ ’ਤੇ, ਇੱਕ ਥੀਮ ਸਿੱਖਿਆ, ਸਿਹਤ ਅਤੇ ਸਮਾਜ ਵਿੱਚ ਕੰਪਿਊਟੇਸ਼ਨਲ ਤਕਨੀਕਾਂ ਅਤੇ ਇੰਟੈਲੀਜੈਂਟ ਮਸ਼ੀਨਾਂ ਦੀ ਭੂਮਿਕਾ ਬਾਰੇ ਅਤੇ ਇੱਕ ਥੀਮ ਸਥਿਰ ਇੰਜਨੀਅਰਿੰਗ ਐਂਡ ਆਟੋਮੇਸ਼ਨ ਵਿੱਚ ਇਸ ਦੇ ਭਵਿੱਖ ਨਾਲ ਇੰਟੈਲੀਜੈਂਟ ਮਸ਼ੀਨਾਂ ਦੇ ਟਿਕਾਊ ਵਿਕਾਸ ’ਤੇ ਕੇਂਦਰਿਤ ਸੀ।
ਇਸ ਕਾਨਫ਼ਰੰਸ ਲਈ ਦੇਸ਼ ਅਤੇ ਵਿਦੇਸ਼ ਦੇ 150 ਤੋਂ ਵਧੇਰੇ ਰਿਸਰਚ ਸਕਾਲਰਾਂ ਵੱਲੋਂ ਭੇਜੇ ਖੋਜ ਪੱਤਰਾਂ ਵਿੱਚੋ ਚੁਣੇ 90 ਖੋਜ ਪੱਤਰ 3 ਦਿਨਾਂ ਦੌਰਾਨ 14 ਵੱਖ-ਵੱਖ ਸੈਸ਼ਨਾਂ ਵਿੱਚ ਪੇਸ਼ ਕੀਤੇ ਗਏ ਜੋ ਪਬਲੀਸ਼ਿੰਗ ਕੰਪਨੀ ‘ਸਪਰਿੰਗਰ’ ਦੁਆਰਾ ਪ੍ਰਕਾਸ਼ਿਤ ਕੀਤੇ ਜਾਣਗੇ। ਸਮਾਪਤੀ ਸਮਾਰੋਹ ਵਿੱਚ ਕਾਨਫ਼ਰੰਸ ਦੀ ਸਹਾਇਕ ਪ੍ਰਬੰਧਕੀ ਸਕੱਤਰ ਡਾ. ਸਾਲੂ ਗੁਪਤਾ ਨੇ ਕਾਨਫ਼ਰੰਸ ਬਾਰੇ ਰਿਪੋਰਟ ਪੜੀ ।ਤਕਨੀਕੀ ਸੈਸ਼ਨਾਂ ਦੌਰਾਨ ਪ੍ਰੋ. (ਡਾ.) ਦੁਮਿਤਰੂ ਬਾਲੇਆਨੂ (ਇੰਸਟੀਚਿਊਟ ਆਫ਼ ਸਪੇਸ ਸਾਇੰਸਜ਼, ਰੋਮਾਨੀਆ ), ਪ੍ਰੋ. (ਡਾ.) ਵਾਲੇਨਟੀਨਾ ਈ. ਬਾਲਾਸ ( ਯੂਨੀਵਰਸਿਟੀ ਆਫ਼ ਅਰਾਧ, ਰੋਮਾਨੀਆ), ਪ੍ਰੋ. (ਡਾ.) ਈਬੇਨੇਜ਼ਰ ਬੋਨੀਅਹ (ਯੂਨੀਵਰਸਿਟੀ ਆਫ਼ ਐਜੂਕੇਸ਼ਨ ਵਿਨੇਬਾ, ਕਾਲਜ ਆਫ਼ ਟੈਕਨਾਲੋਜੀ, ਕੁਮਾਸੀ, ਘਾਨਾ), ਪ੍ਰੋ. (ਡਾ.) ਅਨੰਦ ਨਈਅਰ (ਦੁਏ ਤਾਨ ਯੂਨੀਵਰਸਿਟੀ, ਦਾ ਨੇਗ, ਵੀਅਤਨਾਮ), ਪ੍ਰੋ. (ਡਾ.) ਰਣਬੀਰ ਸਿੰਘ ਬਾਠ ( ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ, ਪੰਜਾਬ, ਭਾਰਤ ), ਪ੍ਰੋ.(ਡਾ.) ਸ਼ਿਲਪੀ ਜੈਨ (ਪੂਰਨਿਮਾ ਕਾਲਜ ਆਫ਼ ਇੰਜਨੀਅਰਿੰਗ, ਜੈਪੂਰ, ਭਾਰਤ) ਅਤੇ ਪ੍ਰੋ. (ਡਾ.) ਜੇ. ਜੇਨਕਿਨ ਵਿੰਸਟਨ (ਕਰੁਨਿਆ ਯੂਨੀਵਰਸਿਟੀ ਕੋਇੰਬਟੂਰ, ਭਾਰਤ) ਨੇ ਆਪਣੇ ਵਿਚਾਰ ਅਤੇ ਅਨੁਭਵ ਸਾਂਝੇ ਕੀਤੇ।
ਦੂਸਰੇ ਦਿਨ ਦੇ 6 ਵੱਖ-ਵੱਖ ਤਕਨੀਕੀ ਸੈਸ਼ਨਾਂ ਦੌਰਾਨ ਪੋ੍ਰ.(ਡਾ.) ਯੁਮਨਮ ਜੈਅੰਤਾ ( ਨੈਸ਼ਨਲ ਇੰਸਟੀਚਿਊਟ ਆਫ਼ ਇਲੈਕਟ੍ਰੋਨਿਕਸ ਐਂਡ ਇਨਫ਼ਾਰਮੇਸ਼ਨ ਟੈਕਨੋਲੋਜੀ, ਗੁਹਾਟੀ, ਭਾਰਤ), ਪ੍ਰੋ.(ਡਾ.) ਲਲਿਤ ਗਰਗ (ਯੂਨੀਵਰਸਿਟੀ ਆਫ਼ ਮਾਲਟਾ, ਮਾਲਟਾ), ਪ੍ਰੋ.(ਡਾ.) ਕੇ. ਮਾਰਟਿਨ ਸਗਾਯਾਮ ((ਕਰੁਨਿਆ ਇੰਸਟੀਚਿਊਟ ਆਫ਼ ਟੈਕਨੋਲੋਜੀ ਐਂਡ ਸਾਇੰਸਜ਼, ਕੋਇੰਬਟੂਰ, ਭਾਰਤ), ਪ੍ਰੋ.(ਡਾ.) ਸੱਤਿਆ ਬੀਰ ਸਿੰਘ (ਪੰਜਾਬੀ ਯੂਨੀਵਰਸਿਟੀ, ਪਟਿਆਲਾ, ਭਾਰਤ), ਪ੍ਰੋ.(ਡਾ.) ਅਨੁਪਮ ਯਾਦਵ (ਐਨ.ਆਈ.ਟੀ. ਜਲੰਧਰ, ਭਾਰਤ), ਪ੍ਰੋ.(ਡਾ.) ਹਾਨਾ ਹੈਚੀਮੀ ਸੁਲਤਾਨ ਮੌਲੇ ਸਲਿਮਾਨੇ ਯੂਨੀਵਰਸਿਟੀ , ਮੋਰਾਕੋ), ਪ੍ਰੋ.(ਡਾ.) ਗਗਨਗੀਤ ਸਿੰਘ ਔਜਲਾ ( ਧੁਰਹਮ ਯੂਨੀਵਰਸਿਟੀ, ਯੂ.ਕੇ.), ਪ੍ਰੋ.(ਡਾ.) ਹਾਮਿਦ ਡੇਈ ਕਸਮਈ , ਇਸਲਾਮਿਕ ਆਜ਼ਾਦ ਯੂਨੀਵਰਸਿਟੀ, ਈਰਾਨ), ਪ੍ਰੋ. (ਡਾ.) ਉਜ਼ਨ ਉਜ਼ਰ (ਕਿਰਕਲੇਰੇਲੀ ਯੂਨੀਵਰਸਿਟੀ, ਤੁਰਕੀ ), ਪ੍ਰੋ.(ਡਾ.) ਪ੍ਰਵੀਨ ਅਗਰਵਾਲ (ਅਨੰਦ ਇੰਟਰਨੈਸ਼ਨਲ ਇੰਜਨੀਅਰਿੰਗ ਕਾਲਜ, ਜੈਪੁਰ, ਭਾਰਤ) ਅਤੇ ਪ੍ਰੋ.(ਡਾ.) ਸੰਦੀਪ ਸਿੰਘ (ਐਮਿਟੀ ਯੂਨੀਵਰਸਿਟੀ , ਜੈਪੁਰ, ਭਾਰਤ) ਨੇ ‘ਕੰਪਿਊਟੇਸ਼ਨਲ ਤਕਨੀਕਾਂ ਅਤੇ ਇੰਟੈਲੀਜੈਂਟ ਮਸ਼ੀਨਾਂ’ ਦੀਆਂ ਸੰਭਾਵਨਾਵਾਂ ਅਤੇ ਐਪਲੀਕੇਸ਼ਨਾਂ ਬਾਰੇ ਵਿਸਥਾਰਪੂਰਵਕ ਚਾਨਣਾ ਪਾਇਆ।
ਤੀਸਰੇ ਦਿਨ ਦੇ 4 ਵੱਖ-ਵੱਖ ਤਕਨੀਕੀ ਸੈਸ਼ਨਾਂ ਦੌਰਾਨ ਪ੍ਰੋ. (ਡਾ.) ਮੈਮੂਨ ਅਲਾਜ਼ਾਬ (ਚਾਰਲਸ ਡਾਰਵਿਨ ਯੂਨੀਵਰਸਿਟੀ, ਅਸਟ੍ਰੇਲੀਆ), ਪ੍ਰੋ. (ਡਾ.) ਜ਼ਾਕੀਆ ਹੈਮੌਚ (ਥੂ ਡਾਉਮੋਟ ਯੂਨੀਵਰਸਿਟੀ, ਬਿਨਹ ਡੌਨਗ, ਵੀਅਤਨਾਮ), ਪ੍ਰੋ. (ਡਾ.) ਅਹਿਤੀਰਾਮ ਰਜ਼ਾ ਖਾਨ (ਜਾਮੀਆ ਹਮਦਰਦ, ਨਵੀਂ ਦਿੱਲੀ), ਪੋ੍ਰ.(ਡਾ.) ਐਲ. ਅਰੁਣ ਰਾਜ (ਬੀ.ਐਸ.ਅਬਦੁਰ ਰਹਿਮਾਨ, ਕਰਿਸੈਂਟ ਇੰਸਟੀਚਿਊਟ ਆਫ਼ ਸਾਇੰਸ ਐਂਡ ਟੈਕਨਾਲੋਜੀ ਵੰਦਾਲੁਰ, ਚੇਨਈ ਅਤੇ ਪ੍ਰੋ. (ਡਾ.) ਸੁਖਪ੍ਰੀਤ ਕੌਰ (ਚੰਡੀਗੜ ਇੰਜਨੀਅਰਿੰਗ ਕਾਲਜ, ਮੁਹਾਲੀ, ਪੰਜਾਬ) ਨੇ ਸੰਬੋਧਨ ਕੀਤਾ।
ਇਸ ਤੋਂ ਇਲਾਵਾ ਵਿਸ਼ੇਸ਼ ਸੈਸ਼ਨਾਂ ਵਿੱਚ ਪ੍ਰੋ.(ਡਾ.) ਕਿੰਗਸਲੇ ਏ. ਉਗੋਡੂ, ਯੂਨੀਵਰਸਿਟੀ ਆਫ਼ ਜੋਹਨਸਬਰਗ, ਦੱਖਣੀ ਅਫਰੀਕਾ), ਪ੍ਰੋ.(ਡਾ.) ਉਸਾਮਾ ਇਬਰਾਹਿਮ ਖ਼ਾਲਫ਼ (ਅਲ-ਨਾਹਰੈਨ ਯੂਨੀਵਰਸਿਟੀ, ਬਗਦਾਦ, ਇਰਾਕ), ਪ੍ਰੋ.(ਡਾ.) ਅਹਿਮਦ ਐਲੰਗਰ , ਬੇਨੀ-ਸੂਫ ਯੂਨੀਵਰਸਿਟੀ, ਈਜਿਪਟ ), ਪ੍ਰੋ.(ਡਾ.) ਨਰਿੰਦਰ ਸਿੰਘ (ਪੰਜਾਬੀ ਯੂਨੀਵਰਸਿਟੀ, ਪਟਿਆਲਾ), ਪ੍ਰੋ.(ਡਾ.) ਐਡਾ ਅਲੀਪਾਚਾ (ਯੂਨੀਵਰਸਿਟੀ ਆਫ਼ ਸਾਇੰਸ ਐਂਡ ਟੈਕਨਾਲੋਜੀ, ਓਰਨ, ਅਲਜੀਰੀਆ ), ਪ੍ਰੋ. (ਡਾ.) ਅਹਿਮਦ ਫਾਰੂਕ (ਵਿਲਫਿ੍ਰਡ ਲੌਰੀਅਰ ਯੂਨੀਵਰਸਟਿੀ, ਵਾਟਰਲੂ, ਕੈਨੇਡਾ), ਪ੍ਰੋ. ਮਹਿਤਾਬ ਆਲਮ (ਜਾਮੀਆ ਹਮਦਰਦ, ਨਵੀਂ ਦਿੱਲੀ) ਅਤੇ ਪ੍ਰੋ. (ਡਾ.) ਐੱਸਾਮ ਹਾਲੀਮ ਹੁਸੈਨ, ਮਿਨੀਆ ਯੂਨੀਵਰਸਿਟੀ , ਅਲ-ਮਿਨੀਆ ਗਵਰਨੋਰੇਟ 61519, ਈਜਿਪਟ) ਆਦਿ ਨੇ ਵੀ ਸ਼ਿਰਕਤ ਕੀਤੀ। ਅੰਤ ਵਿੱਚ ਕਾਨਫ਼ਰੰਸ ਦੇ ਕਨਵੀਨਰ ਡਾ. ਮਨੀਸ਼ ਬਾਂਸਲ ਨੇ ਕਾਨਫ਼ਰੰਸ ਨੂੰ ਸਫਲ ਬਣਾਉਣ ਲਈ ਸਮੂਹ ਭਾਗੀਦਾਰਾਂ, ਬੁਲਾਰਿਆਂ, ਪੇਸ਼ਕਾਰਾਂ ਅਤੇ ਪ੍ਰਬੰਧਕੀ ਟੀਮ ਦੇ ਸਮੂਹ ਮੈਂਬਰਾਂ ਲਈ ਧੰਨਵਾਦੀ ਸ਼ਬਦ ਕਹੇ। ਇਸ ਮੌਕੇ ਕਾਨਫ਼ਰੰਸ ਦੇ ਚੀਫ਼ ਪੈਟਰਨ ਡਾ. ਗੁਰਮੀਤ ਸਿੰਘ ਧਾਲੀਵਾਲ ( ਚੇਅਰਮੈਨ, ਬੀ.ਐਫ਼.ਜੀ.ਆਈ.) ਨੇ ਵੀ ਵਧਾਈ ਦਿੱਤੀ ਅਤੇ ਉਮੀਦ ਜਤਾਈ ਕਿ ਕਾਨਫ਼ਰੰਸ ਦਾ ਸਕਾਲਰਾਂ ਅਤੇ ਵਿਦਵਾਨਾਂ ਨੂੰ ਲਾਭ ਹੋਵੇਗਾ।