← ਪਿਛੇ ਪਰਤੋ
ਸਾਈਬਰ ਅਟੈਕ ਨੇ ਕੀਤੇ ਬਾਲਟੀਮੋਰ ਦੇ ਸਕੂਲ ਦੋ ਦਿਨਾਂ ਲਈ ਬੰਦ ਗੁਰਿੰਦਰਜੀਤ ਨੀਟਾ ਮਾਛੀਕੇ ਫਰਿਜ਼ਨੋ (ਕੈਲੇਫੋਰਨੀਆ), 30 ਨਵੰਬਰ 2020 ਆਨਲਾਈਨ ਹੈਕਰਾਂ ਵੱਲੋਂ ਅਮਰੀਕੀ ਪ੍ਰਾਂਤ ਮੈਰੀਲੈਂਡ ਦੇ ਬਾਲਟੀਮੋਰ ਵਿੱਚ ਸਕੂਲੀ ਸਿਸਟਮ ਨੂੰ ਨਿਸ਼ਾਨਾ ਬਣਾਇਆ ਗਿਆ ਹੈ। ਇੱਥੋਂ ਦੇ ਸਕੂਲ ਪ੍ਰਸ਼ਾਸਨ ਦੇ ਕੰਪਿਊਟਰ ਸਿਸਟਮ ਵਿੱਚ ਹੋਏ ਹਮਲੇ ਤੋਂ ਬਾਅਦ ਇਸ ਹਫ਼ਤੇ ਦੋ ਦਿਨਾਂ ਲਈ ਸਕੂਲ ਬੰਦ ਰਹਿਣਗੇ । ਇਸ ਸੰਬੰਧੀ ਬਾਲਟੀਮੋਰ ਕਾਊਂਟੀ ਪਬਲਿਕ ਸਕੂਲ (ਬੀ ਸੀ ਪੀ ਐੱਸ) ਨੇ ਸ਼ਨੀਵਾਰ ਨੂੰ ਟਵੀਟ ਕਰਦਿਆਂ ਦੱਸਿਆ ਕਿ ਇਸ ਸਮੱਸਿਆ ਕਾਰਨ ਸੋਮਵਾਰ ਅਤੇ ਮੰਗਲਵਾਰ ਕੋਈ ਕਲਾਸਾਂ ਜਾਰੀ ਨਹੀਂ ਕੀਤੀਆਂ ਜਾਣਗੀਆਂ। ਬੀ ਸੀ ਪੀ ਐੱਸ ਦੇ ਅਨੁਸਾਰ ਜ਼ਿਲ੍ਹੇ ਦਾ ਰਿਮੋਟ ਲਰਨਿੰਗ ਪ੍ਰੋਗਰਾਮ, ਵੈੱਬਸਾਈਟ ਅਤੇ ਇਸ ਦਾ ਈਮੇਲ ਅਤੇ ਗਰੇਡਿੰਗ ਸਿਸਟਮ ਪਿਛਲੇ ਹਫ਼ਤੇ ਸਾਈਬਰ ਹਮਲੇ ਦੀ ਮਾਰ ਹੇਠ ਆ ਗਏ ਸਨ। ਇਸ ਸੰਬੰਧੀ ਜ਼ਿਲ੍ਹੇ ਦੇ ਸੂਚਨਾ ਤਕਨਾਲੋਜੀ ਵਿਭਾਗ ਨੇ ਪਹਿਲਾਂ ਮੰਗਲਵਾਰ ਨੂੰ ਹੋਏ ਹਮਲੇ ਦੀ ਪਛਾਣ ਕਰਕੇ ,ਸਟਾਫ਼ ਨੂੰ ਬੁੱਧਵਾਰ ਨੂੰ ਇਸ ਬਾਰੇ ਸੂਚਿਤ ਕੀਤਾ ਸੀ। ਇਸ ਦੇ ਬਾਅਦ ਕਈ ਸਕੂਲ ਪ੍ਰਿੰਸੀਪਲਾਂ ਨੇ ਸੁਰੱਖਿਆ ਕਾਰਨਾਂ ਕਰਕੇ ਸਟਾਫ਼ ਨੂੰ ਆਪਣੇ ਕੰਪਿਊਟਰਾਂ 'ਤੇ ਲਾਗਇਨ ਕਰਨ ਤੋਂ ਰੋਕਿਆ ਸੀ।ਬੀ ਸੀ ਪੀ ਐੱਸ ਬਾਲਟੀਮੋਰ ਇਸ ਮਾਮਲੇ ਨੂੰ ਹੱਲ ਕਰਨ ਲਈ ਕਾਊਂਟੀ ਪੁਲਿਸ ਵਿਭਾਗ ਦੇ ਨਾਲ ਅਪਰਾਧਿਕ ਜਾਂਚ ਵਿਚ ਕੰਮ ਕਰ ਰਿਹਾ ਹੈ।
Total Responses : 940