← ਪਿਛੇ ਪਰਤੋ
ਅਮਰੀਕਾ : ਸੈਕਰਾਮੈਂਟੋ ਮਾਲ ਵਿੱਚ ਬਲੈਕ ਫ੍ਰਾਈਡੇ ਦੌਰਾਨ ਗੋਲ਼ੀਬਾਰੀ ਤੋਂ ਬਾਅਦ ਹੋਈ ਦੂਜੇ ਪੀੜਤ ਦੀ ਮੌਤ ਗੁਰਿੰਦਰਜੀਤ ਨੀਟਾ ਮਾਛੀਕੇ ਫਰਿਜ਼ਨੋ (ਕੈਲੇਫੋਰਨੀਆ), 30 ਨਵੰਬਰ 2020: ਅਮਰੀਕਾ ਦੇ ਕੈਲੇਫੋਰਨੀਆ ਸੂਬੇ ਵਿੱਚ ਬਲੈਕ ਫ੍ਰਾਈਡੇ ਦੌਰਾਨ ਸੈਕਰਾਮੈਂਟੋ ਦੇ ਮਾਲ 'ਚ ਗੋਲੀਬਾਰੀ ਤੋਂ ਬਾਅਦ ਜ਼ਖ਼ਮੀ ਹੋਏ ਦੂਸਰੇ ਵਿਅਕਤੀ ਦੀ ਵੀ ਮੌਤ ਹੋ ਜਾਣ ਦੀ ਦੁਖਦਾਈ ਖ਼ਬਰ ਸਾਹਮਣੇ ਆਈ ਹੈ। ਸੈਕਰਾਮੈਂਟੋ ਪੁਲਿਸ ਵਿਭਾਗ ਨੇ ਸ਼ਨੀਵਾਰ ਨੂੰ ਦੱਸਿਆ ਕਿ ਇਸ ਗੋਲ਼ੀਬਾਰੀ ਦੌਰਾਨ ਇੱਕ 19 ਸਾਲਾ ਵਿਅਕਤੀ ਦੀ ਆਰਡਨ ਫੇਅਰ ਮਾਲ ਵਿੱਚ ਮੌਤ ਹੋ ਗਈ ਸੀ ਜਦਕਿ ਇੱਕ ਹੋਰ 17 ਸਾਲਾਂ ਨੌਜਵਾਨ ਜ਼ਖ਼ਮੀ ਹੋ ਗਿਆ ਸੀ ।ਜਿਸ ਨੂੰ ਸਥਾਨਕ ਹਸਪਤਾਲ ਵਿੱਚ ਇਲਾਜ ਲਈ ਲਿਜਾਇਆ ਗਿਆ ਸੀ, ਜਿੱਥੇ ਉਸ ਦੀ ਮੌਤ ਹੋ ਗਈ ਹੈ। ਇਸ ਹਮਲੇ ਦੇ ਸੰਬੰਧ ਵਿੱਚ ਪੁਲਿਸ ਨੇ ਦੱਸਿਆ ਕਿ ਉਹ ਸ਼ੁੱਕਰਵਾਰ ਸਵੇਰੇ 6:11 ਵਜੇ ਗੋਲ਼ੀਬਾਰੀ ਦੀ ਸੂਚਨਾ ਮਿਲਣ ਤੇ ਸ਼ਾਪਿੰਗ ਸੈਂਟਰ ਪਹੁੰਚੇ ਜਿੱਥੇ ਇਹ ਦੋਵੇਂ ਵਿਅਕਤੀ ਗੋਲੀਆਂ ਦੇ ਸ਼ਿਕਾਰ ਬਣ ਚੁੱਕੇ ਸਨ ਜਦਕਿ ਪੁਲਿਸ ਨੇ ਕਿਹਾ ਕਿ ਉਹ ਇੱਕ ਸ਼ੱਕੀ ਵਿਅਕਤੀ ਦੀ ਭਾਲ ਕਰ ਰਹੇ ਹਨ। ਇਸ ਘਟਨਾ ਦੇ ਬਾਅਦ ਸੈਕਰਾਮੈਂਟੋ ਦੇ ਮੇਅਰ ਡੈਰੇਲ ਸਟੀਨਬਰਗ ਨੇ ਸ਼ੁੱਕਰਵਾਰ ਰਾਤ ਨੂੰ ਟਵੀਟ ਕਰਦਿਆਂ ਸੈਕਰਾਮੈਂਟੋ ਅਤੇ ਹੋਰ ਸ਼ਹਿਰਾਂ 'ਚ ਹਿੰਸਕ ਵਾਰਦਾਤਾਂ ਵਿੱਚ ਹੋਏ ਵਾਧੇ ਤੇ ਡੂੰਘੀ ਚਿੰਤਾ ਜ਼ਾਹਿਰ ਕੀਤੀ ਹੈ।
Total Responses : 942