ਰਜਨੀਸ਼ ਸਰੀਨ
- ਪਹਿਲੇ ਬੈਚ ਦੇ 30 ਸੀਟਾਂ ਮੁਕੰਮਲ ,ਦੂਜੇ ਬੈਚ ਲਈ ਦਾਖਲਾ ਸ਼ੁਰੂ
ਨਵਾਂ ਸ਼ਹਿਰ, 30 ਨਵੰਬਰ 2020 - ਗੁਰੂ ਨਾਨਕ ਮਿਸ਼ਨ ਟਰੱਸਟ ਨਵਾਗਰਾਂ ਕੁੱਲਪੁਰ ਵਲੋਂ ਭਾਰਤ ਸਰਕਾਰ ਦੇ ਨੈਸ਼ਨਲ ਸਕਿੱਲ ਡਿਵਲਪਮੈਂਟ ਦੇ ਸਹਿਯੋਗ ਨਾਲ ਇੱਕ ਸਾਲ ਦੇ ਮੁਫਤ ਲੈਬ ਟੈਕਨਸ਼ੀਅਨ ਦਾ ਸ਼ੁਰੂ ਕੀਤੇ ਕੋਰਸ ਲਈ ਪੰਜਾਬ ਸਰਕਾਰ ਵਲੋਂ 60 ਸੀਟਾਂ ਦੀ ਮਨਜ਼ੂਰੀ ਮਿਲ ਗਈ ਹੈ।ਲੈਬ ਟੈਕਨਸ਼ੀਅਨ ਦੇ ਸ਼ੁਰੂ ਹੋਏ ਕੋਰਸ ਦੇ ਪਹਿਲੇ ਬੈਚ ਦੀਆਂ 30 ਸੀਟਾਂ ਦੀ ਮੁਕੰਮਲਤਾ ਉਪਰੰਤ ਦੂਜੇ ਸ਼ੈਸ਼ਨ ਦੇ ਦਾਖਲੇ ਸ਼ੂਰੂ ਹੋ ਗਏ ਹਨ।
ਜਾਣਕਾਰੀ ਦਿੰਦਿਆ ਗੁਰੂ ਨਾਨਕ ਮਿਸ਼ਨ ਟਰੱਸਟ ਦੇ ਮੁੱਖ ਸੇਵਾਦਾਰ ਬੀਬੀ ਸੁਸ਼ੀਲ ਕੌਰ ਨੇ ਕਿਹਾ ਕਿ ਵਿਦਿਆਰਥੀਆਂ ਨੂੰ ਪੂਰੇ ਕੋਰਸ ਦੌਰਾਨ ਮਿਲਣ ਵਾਲੀ ਸਿੱਖਿਆ ਅਤੇ ਵਿਅਕਤੀਤਵ ਵਿਕਾਸ ਵਾਰੇ ਇਹ ਮੁਕੰਮਲ ਕੋਰਸ ਹੈ।ਇਸ ਕੋਰਸ ਲਈ ਵਿਦਿਆਰਥੀ ਦੀ ਯੋਗਤਾ ਸਾਇੰਸ ਵਿਸ਼ੇ ਵਿੱਚ ਬਾਰਵੀਂ ਪਾਸ ਹੋਣਾ ਜ਼ਰੂਰੀ ਹੈ।ਚੈਰੀਟੇਬਲ ਟਰੱਸਟ ਦੇ ਪ੍ਰਧਾਨ ਬੀਬੀ ਸੁਸ਼ੀਲ ਕੌਰ ਨੇ ਵਿਦਿਆਰਥੀਆਂ ਨੂੰ ਅਦਾਰੇ ਦੇ ਮੁੱਖ ਟੀਚੀਆਂ ਤੋਂ ਜਾਣੂ ਕਰਵਾਉਦਿਆ ਆਖਿਆ ਕਿ ਇਸ ਅਦਾਰੇ ਦੇ ਸੰਸਥਾਪਕ ਸੇਵਾ ਦੇ ਪੁੰਜ ਬਾਬਾ ਬੁੱਧ ਸਿੰਘ ਜੀ ਢਾਹਾਂ ਦੇ ਅਧੂਰੇ ਸੁਪਨਿਆਂ ਨੂੰ ਪੂਰਾ ਕਰਨ ਲਈ ਮਨੁੱਖਤਾ ਦੇ ਵਿਕਾਸ ਲਈ ਹਰ ਤਰ੍ਹਾਂ ਦੀ ਸਿੱਖਿਆ ਅਤੇ ਸਿਹਤ ਸੰਭਾਲ ਦਾ ਵਿਸ਼ਾਲ ਅਦਾਰਾ ਸਮੁੱਚੀਆਂ ਸੰਗਤਾਂ ਦੇ ਸਹਿਯੋਗ ਨਾਲ ਉਸਾਰਣ ਲਈ ਗੁਰੂ ਨਾਨਕ ਮਿਸ਼ਨ ਟਰੱਸਟ ਕਾਰਜਸ਼ੀਲ ਹੈ। ਪਹਿਲੇ ਬੈਚ ਦੇ ਵਿਦਿਆਰਥੀਆਂ ਨੇ ਖੁਸ਼ੀ ਜਾਹਿਰ ਕਰਦਿਆਂ ਕਿਹਾ ਕਿ ਅਸੀ ਖੁਸ਼ਕਿਸਮਤ ਹਾਂ ਕਿ ਬਾਬਾ ਬੁੱਧ ਸਿੰਘ ਜੀ ਢਾਹਾਂ ਵਲੋਂ ਸਥਾਪਿਤ ਅਦਾਰੇ ਵਿੱਚ ਸਾਨੂੰ ਇੱਕ ਸਾਲ ਦਾ ਮੁਫਤ ਲੈਬ ਟੈਕਨੀਸ਼ਅਨ ਦਾ ਕੋਰਸ ਕਰਨ ਦਾ ਸੁਭਾਗ ਪ੍ਰਾਪਤ ਹੋ ਰਿਹੇ।