ਦੀਪਕ ਜੈਨ
ਜਗਰਾਓਂ, 30 ਨਵੰਬਰ 2020 - ਭਾਰਤ ਸਰਕਾਰ ਅਤੇ ਪੰਜਾਬ ਸਰਕਾਰ ਸਵੱਛ ਅਭਿਆਨ ਸਵੱਛ ਸਰਵੇਖਣ 2020- 21 ਦੇ ਤਹਿਤ ਐਸਡੀਐਮ ਨਰਿੰਦਰ ਸਿੰਘ ਅਤੇ ਈਓ ਸੁਖਦੇਵ ਸਿੰਘ ਵਲੋਂ ਨਗਰ ਕੌਂਸਲ ਅਧੀਨ ਆਉਂਦੇ ਅਦਾਰਿਆਂ ਦੀ ਸਵੱਛਤਾ ਚੈਕਿੰਗ ਕਾਰਵਾਈ ਗਈ ਅਤੇ ਸਵੱਛ ਅਦਾਰਿਆਂ ਨੂੰ ਪ੍ਰਸ਼ੰਸਾ ਸਰਟੀਫਿਕੇਟ ਭੇਂਟ ਕੀਤੇ। ਨਤੀਜਿਆਂ ਵਿਚ ਸਵੱਛ ਮੁਹੱਲਾ ਗ੍ਰੀਨ ਸਿਟੀ , ਸਵੱਛ ਵਾਰਡ ਵਾਰਡ ਨੰਬਰ 22 , ਸਵੱਛ ਸਕੂਲ ਸਵਾਮੀ ਰੂਪ ਚੰਦ ਜੈਨ ਸੀਨੀਅਰ ਸੈਕੰਡਰੀ ਸਕੂਲ, ਸਵੱਛ ਬਲਕ ਜਨਰੇਟਰ ਸਿਵਲ ਹਸਪਤਾਲ , ਸਵੱਛ ਹਸਪਤਾਲ ਚੈਰੀਟੇਬਲ ਹਸਪਤਾਲ, ਸਵੱਛ ਢਾਬਾ ਦੀਪਕ ਢਾਬਾ ਜੇਤੂ ਰਹੇ। ਡ੍ਰਾਇਨਗ ਮੁਕਾਬਲਿਆਂ ਵਿਚ ਸਵਾਮੀ ਰੂਪ ਚੰਦ ਜੈਨ ਸਕੂਲ ਦੇ ਵਿਦਿਆਰਥੀਆਂ ਨੇ ਪਹਿਲਾ, ਦੂਜਾ ਅਤੇ ਤੀਜਾ ਸਥਾਨ ਹਾਸਿਲ ਕੀਤਾ।