← ਪਿਛੇ ਪਰਤੋ
ਇੰਦਰਜੀਤ ਸਿੰਘ ਫਾਜ਼ਿਲਕਾ, 1 ਦਸੰਬਰ 2020 - ਕੋਰੋਨਾ ਵਾਇਰਸ ਦੇ ਕਾਰਨ ਲੱਗੇ ਲਾਕ ਡਾਊਨ ਅਤੇ 2 ਮਹੀਨੀਆਂ ਤੋਂ ਕਿਸਾਨ ਅੰਦੋਲਨ ਦੇ ਚੱਲਦਿਆਂ ਪੰਜਾਬ ਭਰ ਵਿੱਚ ਯਾਤਰੀ ਟਰੇਨਾਂ ਨਹੀਂ ਚੱਲ ਸਕੀਆਂ ਸੀ ਪਰ ਅੱਜ ਗੰਗਾਨਗਰ ਤੋਂ ਚੱਲਕੇ ਵਾਇਆ ਅਬੋਹਰ ਹੁੰਦੇ ਹੋਏ ਇੰਟਰਸਿਟੀ ਹਰਦੁਆਰ ਅਤੇ ਇੰਟਰਸਿਟੀ ਦਿੱਲੀ ਨੂੰ ਟਰੇਨਾਂ ਰਵਾਨਾ ਕੀਤੀਆਂ ਗਈਆਂ ਹਨ। ਜਿਸ ਵਿੱਚ ਕੋਰੋਨਾ ਵਾਇਰਸ ਦੇ ਨਿਯਮਾਂ ਦਾ ਪਾਲਣ ਕਰਦੇ ਹੋਏ ਗੱਡੀਆ ਨੂੰ ਚਲਾਇਆ ਗਿਆ ਹੈ ਅਤੇ ਰਿਜਰਵੇਸ਼ਨ ਕਰਕੇ ਯਾਤਰਾ ਕਰਨ ਵਾਲੇ ਲੋਕਾਂ ਨੂੰ ਹੀ ਯਾਤਰਾ ਕਰਨ ਦੀ ਇਜਾਜ਼ਤ ਦਿੱਤੀ ਗਈ ਹੈ। ਇਹ ਟਰੇਨਾਂ ਸਵੇਰੇ 4:55 ਵਜੇ ਇੰਟਰਸਿਟੀ ਹਰਦੁਆਰ ਅਤੇ 6:40 ਤੇ ਇੰਟਰਸਿਟੀ ਦਿੱਲੀ ਨੂੰ ਰਵਾਨਾ ਹੋਈ। ਜਿਸ ਵਿੱਚ ਹਰਦੁਆਰ ਜਾਣ ਵਾਲੇ 17 ਮੁਸਾਫਰਾਂ ਨੇ ਅਬੋਹਰ ਤੋ ਟਿਕਟ ਬੁੱਕ ਕਰਵਾਈ ਅਤੇ ਦਿੱਲੀ ਜਾਣ ਵਾਲੇ 37 ਲੋਕਾਂ ਨੇ ਟਿਕਟ ਬੁੱਕ ਕਰਵਾਕੇ ਟ੍ਰੇਨ ਵਿੱਚ ਸਵਾਰ ਹੋਏ ਹਨ। ਇਸ ਬਾਰੇ ਵਿੱਚ ਅਬੋਹਰ ਰੇਲਵੇ ਸਟੇਸ਼ਨ ਦੇ ਸਟੇਸ਼ਨ ਮਾਸਟਰ ਪੀਊਸ਼ ਗੋਇਲ ਨੇ ਦੱਸਿਆ ਕਿ ਕੋਵਿਡ - 19 ਨੂੰ ਲੈ ਕੇ ਸਾਰੇ ਨਿਯਮਾਂ ਦਾ ਪਾਲਣ ਕੀਤਾ ਜਾ ਰਿਹਾ ਹੈ ਅਤੇ ਸਿਰਫ ਬੁਕਿੰਗ ਕਰਵਾਉਣ ਵਾਲੇ ਮੁਸਾਫਰਾਂ ਨੂੰ ਯਾਤਰਾ ਕਰਨ ਦੀ ਇਜਾਜ਼ਤ ਦਿੱਤੀ ਗਈ ਹੈ।
Total Responses : 939