ਐੱਸ.ਏ.ਐੱਸ.ਨਗਰ, 2 ਦਸੰਬਰ - ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਸਾਲ 2021 ਵਿੱਚ ਹੋਣ ਵਾਲੀਆਂ ਸਲਾਨਾ ਪਰੀਖਿਆਵਾਂ ਵਿੱਚ ਦਸਵੀਂ ਸ਼੍ਰੇਣੀ ਅਤੇ ਬਾਰ੍ਹਵੀਂ ਸ਼੍ਰੇਣੀ ਦੇ ਰੈਗੂਲਰ ਅਤੇ ਓਪਨ ਸਕੂਲ ਪ੍ਰਣਾਲੀ ਅਧੀਨ ਪਰੀਖਿਆ ਦੇਣ ਵਾਲੇ ਪਰੀਖਿਆਰਥੀਆਂ ਲਈ ਪਰੀਖਿਆ ਫ਼ੀਸ ਅਤੇ ਪਰੀਖਿਆ ਫ਼ਾਰਮ ਜਮ੍ਹਾਂ ਕਰਵਾਉਣ ਲਈ ਮਿਤੀਆਂ ਵਿੱਚ ਵਾਧਾ ਕੀਤਾ ਗਿਆ ਹੈ।
ਕੰਟਰੋਲਰ ਪਰੀਖਿਆਵਾਂ ਵਲੋਂ ਜਾਰੀ ਕੀਤੀ ਗਈ ਜਾਣਕਾਰੀ ਅਨੁਸਾਰ ਦੋਹੇਂ ਸ਼੍ਰੇਣੀਆਂ ਲਈ ਹੁਣ ਬਿਨਾਂ ਲੇਟ ਫ਼ੀਸ ਪਰੀਖਿਆ ਫ਼ਾਰਮ ਭਰਨ ਅਤੇ ਬੈਂਕਾਂ ਵਿੱਚ ਚਲਾਨ ਜਨਰੇਟ ਕਰਵਾਉਣ ਦੀ ਅੰਤਿਮ ਮਿਤੀ 16 ਦਸੰਬਰ ਹੋਵੇਗੀ ਅਤੇ ਬੈਂਕ ਵਿੱਚ ਚਲਾਨ ਰਾਹੀਂ ਪਰੀਖਿਆ ਫ਼ੀਸ ਜਮ੍ਹਾਂ ਕਰਵਾਉਣ ਲਈ ਆਖ਼ਰੀ ਮਿਤੀ 24 ਦਸਬੰਰ ਹੋਵੇਗੀ| ਵਾਧੇ ਉਪਰੰਤ ਪ੍ਰਤੀ ਪਰੀਖਿਆਰਥੀ 500 ਰੁਪਏ ਲੇਟ ਫ਼ੀਸ ਨਾਲ ਪਰੀਖਿਆ ਫਾਰਮ ਭਰ ਕੇ ਬੈਂਕਾਂ ਵਿੱਚ ਚਲਾਨ ਜਨਰੇਟ ਕਰਵਾਉਣ ਦੀ ਅੰਤਿਮ ਮਿਤੀ 31 ਦਸੰਬਰ ਅਤੇ ਬੈਂਕ ਚਲਾਨ ਰਾਹੀਂ ਪਰੀਖਿਆ ਫ਼ੀਸ ਜਮ੍ਹਾਂ ਕਰਵਾਉਣ ਲਈ ਆਖ਼ਰੀ ਮਿਤੀ 11 ਜਨਵਰੀ 2021 ਨਿਰਧਾਰਤ ਕੀਤੀ ਗਈ ਹੈ| ਇਸੇ ਤਰਾਂ ਪ੍ਰਤੀ ਪਰੀਖਿਆਰਥੀ 1000 ਰੁਪਏ ਲੇਟ ਫ਼ੀਸ ਨਾਲ ਹੁਣ 11 ਜਨਵਰੀ 2021 ਤੱਕ ਪਰੀਖਿਆ ਫਾਰਮ ਭਰਕੇ ਬੈਂਕਾਂ ਵਿੱਚ ਚਲਾਨ ਜਨਰੇਟ ਕਰਵਾਏ ਜਾ ਸਕਣਗੇ ਅਤੇ 18 ਜਨਵਰੀ 2021 ਤੱਕ ਬੈਂਕ ਵਿੱਚ ਚਲਾਨ ਰਾਹੀਂ ਫ਼ੀਸ ਜਮ੍ਹਾਂ ਕਰਵਾਈ ਜਾ ਸਕਦੀ ਹੈ|
ਨਵੇਂ ਸ਼ਡਿਊਲ ਅਨੁਸਾਰ 2000 ਰੁਪਏ ਪ੍ਰਤੀ ਪਰੀਖਿਆਰਥੀ ਲੇਟ ਫ਼ੀਸ ਨਾਲ 18 ਜਨਵਰੀ 2021 ਤੱਕ ਪਰੀਖਿਆ ਫਾਰਮ ਭਰ ਕੇ ਬੈਂਕਾਂ ਵਿੱਚ ਚਲਾਨ ਜਨਰੇਟ ਕਰਵਾਏ ਜਾ ਸਕਣਗੇ ਅਤੇ 25 ਜਨਵਰੀ 2021 ਤੱਕ ਬੈਂਕ ਚਲਾਨ ਰਾਹੀਂ ਫ਼ੀਸ ਜਮ੍ਹਾਂ ਕਰਵਾਈ ਜਾ ਸਕੇਗੀ| ਅੰਤ ਵਿੱਚ 2500 ਰੁਪਏ ਪ੍ਰਤੀ ਪਰੀਖਿਆਰਥੀ ਲੇਟ ਫ਼ੀਸ ਨਾਲ ਪਰੀਖਿਆ ਫ਼ਾਰਮ ਭਰਕੇ 29 ਜਨਵਰੀ 2021 ਤੱਕ ਬੈਂਕਾਂ ਵਿੱਚ ਚਲਾਨ ਜਨਰੇਟ ਕਰਨ ਤੋਂ ਬਾਅਦ 08 ਫ਼ਰਵਰੀ 2021 ਤੱਕ ਚਲਾਨ ਰਾਹੀਂ ਫ਼ੀਸ ਬੈਂਕਾਂ ਵਿੱਚ ਜਮ੍ਹਾਂ ਕਰਵਾਈ ਜਾ ਸਕੇਗੀ| ਬੈਂਕਾਂ ਰਾਹੀਂ ਚਲਾਨ ਜਨਰੇਟ ਕਰਵਾਉਣ ਦੀ ਆਖ਼ਰੀ ਮਿਤੀ ਤੋਂ ਬਾਅਦ ਦੋਬਾਰਾ ਚਲਾਨ ਜਨਰੇਟ ਨਹੀਂ ਕਰਵਾਇਆ ਜਾ ਸਕੇਗਾ|
ਜਾਣਕਾਰੀ ਅਨੁਸਾਰ ਪਰੀਖਿਆਰਥੀਆਂ ਦੇ ਵੇਰਵਿਆਂ ਵਿੱਚ ਸੋਧਾਂ ਸਬੰਧੀ ਸ਼ਡਿਊਲ ਪਹਿਲਾਂ ਵਾਂਗ ਹੀ ਰਹੇਗਾ ਭਾਵ ਇਸ ਵਿੱਚ ਕੋਈ ਬਦਲਾਅ ਨਹੀਂ ਕੀਤਾ ਗਿਆ