ਅਸ਼ੋਕ ਵਰਮਾ
ਬਠਿੰਡਾ, 4 ਦਸੰਬਰ 2020 - ਵਾਤਾਵਰਣ ਨੂੰ ਸਾਫ਼ ਸੁਥਰਾ ਰੱਖਣ ਦੇ ਉਦੇਸ਼ ਨਾਲ ਯੂਨਾਈਟਿਡ ਵੈਲਫੇਅਰ ਸੁਸਾਇਟੀ ਨੇ ਨਗਰ ਨਿਗਮ ਬਠਿੰਡਾ ਦੇ ਸਫਾਈ ਕਰਮਚਾਰੀਆਂ ਅਤੇ ਵਲੰਟੀਅਰਾਂ ਦੇ ਸਹਿਯੋਗ ਨਾਲ ਬਠਿੰਡਾ ਦੇ ਪਟੇਲ ਨਗਰ ਵਿਖੇ ਚਲਾਏ ਗਏ ਸਵੱਛਤਾ ਅਭਿਆਨ ਤਹਿਤ ਸਾਫ਼ ਸਫਾਈ ਕੀਤੀ। ਪਟੇਲ ਨਗਰ ਨਿਵਾਸੀ ਜਗਜੀਤ ਗਿੱਲਪੱਤੀ, ਰਾਮ ਕਿ੍ਰਸ਼ਨ, ਰਾਜ ਕੁਮਾਰ, ਜਸਵੰਤ ਸਿੰਘ, ਜੀਡੀ ਗੋਇਲ, ਸੁਖਦੇਵ ਸਹਿਗਲ ਅਤੇ ਦੀਪਾ ਦੇ ਸਹਿਯੋਗ ਨਾਲ ਖਾਲੀ ਪਲਾਟਾਂ ਵਿੱਚ ਪਏ ਕੂੜੇ ਕਰਕਟ ਨੂੰ ਵਲੰਟੀਅਰਾਂ ਵੱਲੋਂ ਸਾਫ ਕੀਤਾ ਗਿਆ।
ਨਗਰ ਨਿਗਮ ਦੇ ਚੀਫ ਸੈਨੇਟਰੀ ਇੰਸਪੈਕਟਰ ਸਤੀਸ਼ ਕੁਮਾਰ ਨੇ ਇਸ ਮੌਕੇ ਇਲਾਕਾ ਨਿਵਾਸੀਆਂ ਅਤੇ ਸੰਸਥਾ ਦੇ ਵਲੰਟੀਅਰਾਂ ਦਾ ਸਫਾਈ ਮੁਹਿੰਮ ਵਿੱਚ ਪਾਏ ਯੋਗਦਾਨ ਲਈ ਧੰਨਵਾਦ ਕੀਤਾ। ਰੈਡ ਕਰਾਸ ਸੁਸਾਇਟੀ ਦੇ ਫਸਟ ਏਡ ਟ੍ਰੇਨਰ ਨਰੇਸ਼ ਪਠਾਣੀਆ ਅਤੇ ਯੂਨਾਈਟਿਡ ਸੰਸਥਾ ਦੇ ਬਾਨੀ ਵਿਜੇ ਭੱਟ ਨੇ ਸਫਾਈ ਕਰਮਚਾਰੀਆਂ ਨੂੰ ਕੋਵਿਡ ਤੋਂ ਬਚਾਅ ਸਬੰਧੀ ਟਿਪਸ ਦਿੱਤੇ ਅਤੇ ਉਹਨਾਂ ਨੂੰ ਸਹੀ ਢੰਗ ਨਾਲ ਮਾਸਕ ਪਹਿਨਣ ਅਤੇ ਹੈਂਡ ਵਾਸ਼ਿੰਗ ਦੇ ਤਰੀਕੇ ਵੀ ਸਿਖਾਏ।
ਉਹਨਾਂ ਕਿਹਾ ਕਿ ਬਿਮਾਰੀਆਂ ਤੋਂ ਬਚਾਅ ਲਈ ਸਾਡਾ ਆਲਾ ਦੁਆਲਾ ਸਾਫ਼ ਰੱਖਣਾ ਬਹੁਤ ਜਰੂਰੀ ਹੈ। ਇਸ ਲਈ ਸਰਿਆਂ ਨੂੰ ਸਾਫ ਸਫਾਈ ਦੇ ਨਿਯਮਾਂ ਦੀ ਪਾਲਣਾ ਕਰਨੀ ਚਾਹੀਦੀ ਹੈ। ਯੂਨਾਈਟਿਡ ਸੰਸਥਾ ਦੇ ਸਮਰਪਿਤ ਖ਼ੂਨਦਾਨੀ ਅਤੇ ਵਲੰਟੀਅਰ ਜਗਜੀਤ ਗਿੱਲਪੱਤੀ ਨੇ ਨਿਗਮ ਕਰਮਚਾਰੀਆਂ ਅਤੇ ਵਲੰਟੀਅਰਾਂ ਦਾ ਸ਼ੁਕਰਾਨਾ ਵੀ ਕੀਤਾ।