ਲੁਧਿਆਣਾ,4 ਦਸੰਬਰ,2020: ਪੁਲਿਸ ਨੇ ਕਾਰ ਚੋਰ ਗਿਰੋਹ ਦਾ ਪਰਦਾਫਾਸ਼ ਕਰਦਿਆਂ ਉਸ ਦੇ 4 ਮੈਂਬਰਾਂ ਨੂੰ ਗ੍ਰਿਫ਼ਤਾਰ ਕਰਨ ਵਿਚ ਸਫ਼ਲਤਾ ਹਾਸਿਲ ਕੀਤੀ ਹੈ। ਇਨ੍ਹਾਂ ਮੁਲਜ਼ਮਾਂ ਕੋਲੋਂ ਚੋਰੀ ਦੀਆਂ 11 ਗੱਡੀਆਂ ਬਰਾਮਦ ਹੋਈਆਂ ਨੇ ਜਦੋਂ ਕਿ ਇਕ ਮੋਟਰ ਸਾਈਕਲ ਅਤੇ ਇੱਕ ਐਕਟੀਵਾ ਵੀ ਇਸ ਵਿੱਚ ਸ਼ਾਮਲ ਹੈ। ਮੁਲਜ਼ਮਾਂ ਵਿੱਚੋਂ ਮਨਦੀਪ ਸਿੰਘ ਜੋ ਕਿ ਮਾਸਟਰ ਮਾਈਂਡ ਹੈ ਉਸ ਤੇ ਪਹਿਲਾਂ ਵੀ 9 ਮੁਕੱਦਮੇ ਦਰਜ ਹਨ ਜਦੋਂ ਕਿ ਵਿਸ਼ਾਲ ਉਰਫ ਚਿੱਟੀ ਤੇ 10 ਮੁਕੱਦਮੇ ਪਹਿਲਾਂ ਦਰਜ ਹਨ। ਮੁਲਜ਼ਮਾਂ ਦੀ ਸ਼ਨਾਖ਼ਤ ਮਨਦੀਪ ਸਿੰਘ, ਡੇਵਿਡ, ਵਿਸ਼ਾਲ ਅਤੇ ਕੁਲਵਿੰਦਰ ਸਿੰਘ ਵਜੋਂ ਹੋਈ ਹੈ।
ਲੁਧਿਆਣਾ ਦੇ ਜੁਆਇੰਟ ਕਮਿਸ਼ਨਰ ਭਾਗੀਰਥ ਮੀਨਾ ਵੱਲੋਂ ਇਸ ਕਾਮਯਾਬੀ ਸਬੰਧੀ ਜਾਣਕਾਰੀ ਸਾਂਝੀ ਕੀਤੀ ਗਈ ਅਤੇ ਦੱਸਿਆ ਕਿ ਇਹ ਮੁਲਜ਼ਮ ਕਾਰਾਂ ਚੋਰੀ ਕਰਕੇ ਅੱਗੇ ਕਬਾੜੀ ਨੂੰ ਵੇਚ ਦਿੰਦੇ ਸਨ, ਉਨ੍ਹਾਂ ਕਿਹਾ ਕਿ ਇਸ ਮਾਮਲੇ ਚ ਹੁਣ ਤੱਕ ਛੇ ਮੁਲਜ਼ਮਾਂ ਦੀ ਗ੍ਰਿਫਤਾਰੀ ਹੋ ਚੁੱਕੀ ਹੈ, ਮੁਲਜ਼ਮਾਂ ਕੋਲੋਂ ਹਥਿਆਰ ਵੀ ਬਰਾਮਦ ਕੀਤੇ ਗਏ ਨੇ, ਜਦੋਂ ਕਿ ਗਿਰੋਹ ਦਾ ਇੱਕ ਮੈਂਬਰ ਸਰਬਜੀਤ ਸਿੰਘ ਹਾਲੇ ਵੀ ਪੁਲਿਸ ਦੀ ਗ੍ਰਿਫਤ ਤੋਂ ਫਰਾਰ ਹੈ, ਉਨ੍ਹਾਂ ਦੱਸਿਆ ਕਿ ਪੁੱਛਗਿਛ ਦੌਰਾਨ ਮੁਲਜ਼ਮਾਂ ਤੋਂ 11 ਮੁਕੱਦਮੇ ਟਰੇਸ ਹੋਏ ਹਨ ਅਤੇ ਸਾਰੀਆਂ ਗੱਡੀਆਂ ਬਰਾਮਦ ਕਰ ਲਈਆਂ ਗਈਆਂ ਨੇ। ਉਨ੍ਹਾਂ ਵਿੱਚੋਂ ਜ਼ਿਆਦਾਤਰ ਲੁਧਿਆਣਾ ਨਾਲ ਸਬੰਧਤ ਨੇ ਜਦੋਂ ਕਿ ਇੱਕ ਅੰਮ੍ਰਿਤਸਰ ਅਤੇ ਬਟਾਲਾ ਨਾਲ ਵੀ ਸਬੰਧਤ ਹੈ। ਉਨ੍ਹਾਂ ਕਿਹਾ ਕਿ ਪਹਿਲਾਂ ਵੀ ਜੋ ਇਨਾਂ ਮੁਲਜ਼ਮਾਂ ਤੇ ਮੁਕਦਮੇ ਦਰਜ ਹੋਏ ਨੇ ਉਹ ਵੀ ਕਾਰ ਚੋਰੀ ਦੇ ਹੀ ਹਨ।