ਨਵੀਂ ਦਿੱਲੀ, 5 ਦਸੰਬਰ 2020 - ਕਿਸਾਨਾਂ ਵੱਲੋਂ ਕੇਂਦਰ ਸਰਕਾਰ ਅੱਗੇ ਆਪਣੀਆਂ ਦਸ ਮੰਗਾਂ ਰੱਖੀਆਂ ਗਈਆਂ ਹਨ ਜੋ ਕਿ ਹੇਠ ਲਿਖੀਆਂ ਹਨ...
- ਤਿੰਨੇ ਖੇਤੀ ਕਾਨੂੰਨ ਰੱਦ ਕੀਤੇ ਜਾਣ
- ਐਮ ਐਸ ਪੀ ਨੂੰ ਕਾਨੂੰਨੀ ਰੂਪ ਦਿੱਤਾ ਜਾਵੇ
- ਬਿਜਲੀ ਸੋਧ ਬਿਲ ਰੱਦ ਕੀਤਾ ਜਾਵੇ
- ਪਰਾਲੀ ਸਾੜਨ ਰੇ ਸਜ਼ਾ ਅਤੇ ਜੁਰਮਾਨੇ ਵਾਲਾ ਆਰਡੀਨੈਂਸ ਰੱਦ ਕੀਤਾ ਜਾਵੇ
- ਕਿਸਾਨ ਅੰਦੋਲਨ ਦੌਰਾਨ ਕੀਤੇ ਗਏ ਪਰਚੇ ਰੱਦ ਕੀਤੇ ਜਾਣ
- ਖੇਤੀ ਕਰਨ ਵਾਲੇ ਕਿਸਾਨਾਂ ਨੂੰ ਅੱਧੇ ਰੇਟ 'ਤੇ ਮਿਲੇ ਡੀਜ਼ਲ
- ਕਿਸਾਨੀ ਕਰਜ਼ਾ ਮੁਆਫ ਕੀਤਾ ਜਾਵੇ
- ਜ਼ਮੀਨਾਂ ਦੀ ਕੁਰਕੀ 'ਤੇ ਰੋਕ ਲਾਈ ਜਾਵੇ
- ਕਿਸਾਨਾਂ ਦੀ ਘੱਟੋ-ਘੱਟ ਆਮਦਨ ਯਕੀਨੀ ਬਣਾਈ ਜਾਵੇ
- ਗੰਨਾ ਦੀ ਬਕਾਇਆ ਰਾਸ਼ੀ ਵੀ ਤੁਰੰਤ ਜਾਰੀ ਕੀਤੀ ਜਾਵੇ