ਜਲੰਧਰ, 5 ਦਸੰਬਰ 2020 - ਸੁਰਜੀਤ ਹਾਕੀ ਕੈਂਪ ਦੇ 73ਵੇਂ ਦਿਨ ਪੂਰੇ ਹੋਣ ਉਪਰ ਸਪੋਰਟਸ ਅਥਾਰਟੀ ਆਫ ਇੰਡੀਆ ਦੀ ਸੀਨਿਅਰ ਹਾਕੀ ਕੋਚ ਬਲਜੀਤ ਕੌਰ ਨੇ ਹਾਕੀ ਕੈਂਪ ਵਿੱਚ ਭਾਗ ਲੈਣ ਵਾਲੇ ਖਿਡਾਰੀਆਂ ਨੂੰ ਆਪਣੇ ਜਿੰਦਗੀ ਦੌਰਾਨ ਹਾਕੀ ਦੇ ਤਜਰਬੇ ਬੱਚਿਆਂ ਨਾਲ ਸਾਂਝੇ ਕੀਤੇ ਹਨ ।
ਆਪਣੀ ਸਰਵਿਸ ਦੌਰਾਨ ਪੰਜਾਬ ਦੇ ਮਹਿਲਾ ਹਾਕੀ ਨੂੰ ਪਿਛਲੇ ਦਹਾਕੇ ਵਿਚ ਸਭ ਤੋਂ ਵੱਧ ਖਿਡਾਰੀ ਤਿਆਰ ਕਰਨ ਦਾ ਮਨ ਹਾਸਿਲ ਕੇਂ ਵਾਲੀ ਸੀਨਿਅਰ ਹਾਕੀ ਕੋਚ ਬਲਜੀਤ ਕੌਰ ਨੇ ਅੱਜ ਸੁਰਜੀਤ ਹਾਕੀ ਸਟੇਡੀਅਮ ਵਿੱਚ 14 ਤੇ 19 ਸਾਲਾਂ ਦੇ ਉਮਰ ਵਰਗ ਦੇ ਹਾਕੀ ਕੈਂਪ ਵਿੱਚ ਭਾਗ ਲੈਣ ਵਾਲੇ ਹਾਕੀ ਖਿਡਾਰੀਆਂ ਨੂੰ ਹਾਕੀ ਦੇ ਟ੍ਰਿਕਸ ਦਸਦੇ ਹੋਏ ਕਿਹਾ ਕਿ ਕਾਫੀ ਅਰਸੇ ਬਾਅਦ ਐਨੀ ਵੱਡੀ ਗਿਣਤੀ ਵਿੱਚ ਨੰਨ੍ਹੇ ਮੁੰਨੇ ਹਾਕੀ ਖਿਡਾਰੀਆਂ ਨੂੰ ਹਾਕੀ ਮੈਦਾਨ ਵਿੱਚ ਵੇਖਣ ਨੂੰ ਮਿਲਿਆ ਹੈ।
ਉਹਨਾਂ ਇਸ ਮੌਕੇ ਉਪਰ ਕਿਹਾ ਕਿ ਇਹਨਾ ਉੱਭਰ ਰਹੇ ਖਿਡਾਰੀਆਂ ਵਿਚ ਹਾਕੀ ਦਾ ਜਨੂੰਨ ਹੈ ਅਤੇ ਜਿਸ ਪ੍ਰਕਾਰ ਦੀ ਓਲੰਪਿਕ ਤੇ ਅੰਤਰਰਾਸਟਰੀ ਪ੍ਰਸਿੱਧੀ ਪ੍ਰਾਪਤ ਕੋਚਾਂ ਰਾਹੀਂ ਟ੍ਰੇਨਿੰਗ ਦਿੱਤੀ ਜਾ ਰਹੀ ਹੈ, ਨਿਸ਼ਚਿਤ ਹੀ ਇਸ ਦੇ ਨਤੀਜੇ ਸਾਰਥਕ ਨਿਕਲਣਗੇ। ਉਹਨਾਂ ਅੱਗੇ ਕਿਹਾ ਕਿ ਇੱਕ ਖਿਡਾਰੀ ਨੂੰ ਖੇਡਣ ਲਈ ਸਹੀ ਸਮੇਂ, ਉਪਰ ਜੇਕਰ ਸਹੀ ਟ੍ਰੈਕ ਮਿਲ ਜਾਂਦਾ ਹੈ ਤਾਂ ਉਹ ਖਿਡਾਰੀ ਅਵੱਸ਼ ਹੀ ਆਪਣੀ ਮੰਜ਼ਿਲ ਹਾਸਿਲ ਕਰ ਲੈਂਦਾ ਹੈ ਅਤੇ ਸੁਰਜੀਤ ਹਾਕੀ ਕੋਚਿੰਗ ਕੈਂਪ ਵਿੱਚ ਭਾਗ ਲੈਣਾ ਹੀ ਇਹਨਾ ਖਿਡਾਰੀਆਂ ਦਾ ਸਹੀ ਹਾਕੀ ਟ੍ਰੈਕ ਨੂੰ ਚੁਣਨਾ ਦਰਸਾਉਂਦਾ ਹੈ।