ਦੀਪਕ ਜੈਨ
- ਮੁੱਖ ਮੰਤਰੀ ਨੂੰ ਸਬੂਤਾਂ ਸਮੇਤ ਲਿਖੀਂ ਚਿੱਠੀ
ਜਗਰਾਉਂ, 12 ਜਨਰਵੀ 2021 - ਜਿੱਥੇ ਹਰ ਇਨਸਾਨ ਆਪਣਾ ਘਰ ਬਣਾਉਣ ਅਤੇ ਬੱਚਿਆਂ ਲਈ ਸਾਰਾ ਦਿਨ ਭੱਜ ਦੋੜ ਕਰਦਾ ਹੈ। ਇਹ ਲਾਲਸਾ ਹਰ ਇੱਕ ਜੀਵ ਵਿੱਚ ਹੁੰਦੀ ਹੈ ਗਰੇਵਾਲ ਕਲੋਨੀ ਵਿੱਚ ਕੁੱਝ ਪਤਵੰਤਿਆਂ ਨੇ ਦਰੱਖਤ ਵੱਢ ਕੇ ਵੇਚ ਦਿੱਤੇ ਸਨ ਅੱਜ ਜਦੋ ਪੁਲਿਸ ਮੋਕੇ ਤੇ ਪਹੁੰਚੀ ਦੇਖਿਆ ਪੰਛੀਆਂ ਦੇ ਆਲ੍ਹਣੇ ਟੁੱਟੇ ਹੋਏ ਅੰਡੇ ਨਿੱਕੇ ਨਿੱਕੇ ਜਾਨਵਰਾਂ ਦੇ ਬੱਚਿਆਂ ਦੀ ਗਰਦਨਾ ਇਹ ਦੇਖ ਕੇ ਦਿਲ ਚਜੋੜਿਆ ਗਿਆ ਉਪਰ ਸਵੇਰ ਮੋਕੇ ਰੋਂਦੇ ਕੁਰਲਾਉਂਦੇ ਜਾਨਵਰ ਸ਼ਾਇਦ ਉਨਾਂ ਦਰਿੰਦਿਆਂ ਨੂੰ ਲਾਹਨਤਾਂ ਪਾਉਂਦੇ ਹੋਣ ਜਿਨ੍ਹਾਂ ਇਹ ਕਾਰਨਾਮਾ ਕੀਤਾ ਇੱਕ ਪਾਸੇ ਦੋਸਤੋ ਸਰਕਾਰਾਂ ਤੇ ਸਾਡੇ ਦੋਸਤ ਸਮਾਜ ਸੇਵੀ ਵਾਤਾਵਰਨ ਸ਼ੁੱਧ ਕਰਨ ਲਈ ਦਰਖ਼ਤ ਲਗਾਉਣ ਦੀ ਗੁਹਾਰ ਲਗਾਉਦੇ ਹਨ ਉਨਾਂ ਦੀ ਸਾਭ ਸੰਭਾਲ ਕਰਦੇ ਹਨ ਨਕਲੀ ਆਲਣੇ ਬਣਾਂ ਕੇ ਟੰਗਦੇ ਹਨ ਪਰ ਇੱਥੇ ਜਾਨਵਰਾਂ ਵਲੋਂ ਆਪਣੀ ਮਿਹਨਤ ਨਾਲ ਬਣਾਏ ਆਲਣਿਆਂ ਨੂੰ ਦਰਖੱਤਾਂ ਸਮੇਤ ਢਹਿ ਢੇਰੀ ਕਰ ਦਿੱਤਾ ਗਿਆ।
ਇਸ ਕਲੋਨੀ ਵਿੱਚ ਬਿਲਕੁਲ ਉਲਟ ਹੋਇਆ ਗਰੇਵਾਲ ਕਲੋਨੀ ਵਿੱਚ ਅਸੀਂ ਕੁੱਝ ਸਮਾਂ ਪਹਿਲਾਂ ਇੱਕ ਕੋਠੀ ਲਈ ਸੀ ਨਾਲੇ ਵੱਲ ਲੱਗਦੀ ਕੰਧ ਨਾਲ ਬੜੇ ਸ਼ੋਂਕ ਨਾਲ ਦਰੱਖਤ ਲਗਾਏ ਸਨ।ਜੋ ਕਿ ਤਕਰੀਬਨ ਤੀਹ ਫੁੱਟ ਉੱਚੇ ਹੋ ਚੁੱਕੇ ਹਨ ਹਰ ਟਾਇਮ ਜਾਨਵਰਾਂ ਦੀ ਚੀ ਚੀ ਕਰਦੀ ਅਵਾਜ਼ ਜਦੋ ਸੁਣਦੀ ਤਾ ਮਨ ਨੂੰ ਬੜਾ ਸਕੂਨ ਮਿਲਦਾ ਗਰਮੀ ਸਰਦੀ ਹਰਿਆਲੀ ਮਨ ਨੂੰ ਸਕੂਨ ਮਿਲਦਾ ਸੀ। ਸਾਡੀ ਗੈਰ ਹਾਜ਼ਰੀ ਵਿੱਚ ਕੁੱਝ ਸ਼ਰਾਰਤੀ ਅਨਸਰਾਂ ਨੇ ਇਹ ਦਰਖੱਤ ਵੱਡ ਕੇ ਵੇਚ ਦਿੰਤੇ । ਪਤਾਂ ਨੀ ਕਿਨੇਂ ਜਾਨਵਰਾਂ ਦੇ ਘਰ ਉਜਾੜ ਦਿੱਤੇ ਇਹ ਪੰਜਾਬੀ ਵਿਚ ਕਹੀਏ ਦਰਖਤਾਂ ਦਾ ਕਾਤਿਲ ਹੋਇਆ ਹੈ।।ਪਤਾ ਨੀ ਕਿਹੜੇ ਕਾਨੂੰਨ ਵਿੱਚ ਲਿਖਿਆ ਵੀ ਕਿਸੇ ਦੇ ਘਰ ਅਗਿਓ ਦਰਖ਼ਤ ਪੁੱਟ ਕੇ ਵੇਚ ਦੇਵੋ ਜਿਥੇ ਸਰਕਾਰ ਦਰਖੱਤ ਪੁੱਟਣ ਤੇ ਮਨਾਹੀ ਕਰਦੀ ਹੈ । ਦਰਖੱਤ ਲਾਉਣ ਲਈ ਲੱਖਾਂ ਰੁਪਏ ਖ਼ਰਚ ਕਰਦੀ ਹੈ। ਦੋਸਤੋ ਮੈ ਇਸ ਦੀ ਕੰਪਲੇਟ ਕੀਤੀ ਸੀ ਇਸ ਸਬੰਧੀ ਅੱਜ ਇਸ ਸਬੰਧੀ ਉੱਚ ਅਧਿਕਾਰੀਆਂ ਨੂੰ ਪਰੂਫਾ ਸਮੇਤ ਕੰਮਪਲੇਟ ਵੀ ਦਿੱਤੀ ਜਾ ਚੁੱਕੀ ਹੈ।ਜਿਸ ਦੀ ਸਬੂਤਾਂ ਸਮੇਤ ਮੁੱਖ ਮੰਤਰੀ ਨੂੰ ਚਿੱਠੀ ਭੇਜੀ ਗਈ ਹੈ।
ਇਸ ਦੀ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਕੀਤੀ ਗਈ ਜਿਸ ਵਿੱਚ ਇਲਾਕੇ ਦੇ ਲੋਕਾ ਤੇ ਸਮਾਜ ਸੇਵੀਆਂ ਨੇ ਇਸ ਘਿਨਾਉਣੇ ਕੰਮ ਦੀ ਫਟਕਾਰ ਲਗਾਈ ਸਖ਼ਤ ਤੋ ਸਖ਼ਤ ਕਾਰਵਾਈ ਕਰਨ ਦੀ ਮੰਗ ਕੀਤੀ ਏ ਐਸ ਆਈ ਆਤਮਾ ਸਿੰਘ ਵਲੋਂ ਮੋਕਾ ਦੇਖਿਆ ਗਿਆ ਉਨਾਂ ਵਿਸ਼ਵਾਸ ਦਿਵਾਇਆ ਵੀ ਦਰੱਖ਼ਤ ਕੱਟਣ ਵਾਲੇ ਵਿਅਕਤੀ ਨੂੰ ਬਖਸ਼ਿਆ ਨਹੀਂ ਜਾਵੇਗਾ।