ਸੁਖਜਿੰਦਰ ਰੰਧਾਵਾ ਇਕ ਸੁਲਝਿਆ ਹੋਇਆ ਸਿਆਸਤਦਾਨ ਹੈ, ਰਵਨੀਤ ਬਿੱਟੂ ਖੁਦ ਇਕ ਬਘਲੋਲ ਵਿਅਕਤੀ ਹੋ : ਮਹਾਜਨ
ਕ੍ਰਿਸ਼ਨ ਚੰਦਰ
ਪਠਾਨਕੋਟ : ਅੱਜ ਕਾਂਗਰਸ ਪਾਰਟੀ ਦੇ ਸੀਨੀਅਰ ਆਗੂਆਂ ਸਵਿੰਦਰ ਸਿੰਘ ਭੰਮਰਾ ਮੈਂਬਰ ਪੰਜਾਬ ਪ੍ਰਦੇਸ਼ ਕਾਂਗਰਸ, ਬਲਾਕ ਡੇਰਾ ਬਾਬਾ ਨਾਨਕ ਕਾਂਗਰਸ ਕਮੇਟੀ ਦੇ ਪ੍ਰਧਾਨ ਤੇਜਵੰਤ ਸਿੰਘ ਮਾਲੇਵਾਲ, ਬਲਾਕ ਕਲਾਨੌਰ ਕਾਂਗਰਸ ਪਾਰਟੀ ਦੇ ਪ੍ਰਧਾਨ ਸੁਰਿੰਦਰ ਸਿੰਘ ਗੱਗੋਵਾਲੀ, ਸੀਨੀਅਰ ਕਾਂਗਰਸੀ ਆਗੂ ਤੇ ਸਰਦਾਰ ਸੁਖਜਿੰਦਰ ਸਿੰਘ ਰੰਧਾਵਾ ਦੇ ਅਤਿ ਕਰੀਬੀ ਸਾਥੀ ਕਿਸ਼ਨ ਚੰਦਰ ਮਹਾਜ਼ਨ ਅਤੇ ਮਹਿਲਾ ਕਾਂਗਰਸ ਪੰਜਾਬ ਦੀ ਜਨਰਲ ਸਕੱਤਰ ਰਿੰਕੀ ਨੇਬ, ਡਾਕਟਰ ਬਲਵਿੰਦਰ ਸਿੰਘ ਰੰਧਾਵਾ ਵਾਈਸ ਚੇਅਰਮੈਨ ਮਿਲਕ ਪਲਾਂਟ ਗੁਰਦਾਸਪੁਰ ਨੇ ਇਕ ਸਾਝੇ ਬਿਆਨ ਵਿਚ ਦਿਮਾਗੀ ਤੌਰ ਤੇ ਕਮਜੋਰ ਅਤੇ ਦੋਗਲੇਪਨ ਦੇ ਸ਼ਿਕਾਰ ਰਵਨੀਤ ਬਿੱਟੂ ਨੂੰ ਠੋਕਵਾਂ ਜਵਾਬ ਦਿੰਦੇ ਕਿਹਾ ਕਿ ਸਰਦਾਰ ਸੁਖਜਿੰਦਰ ਸਿੰਘ ਰੰਧਾਵਾ ਇਕ ਸੁਲਝੇ ਹੋਏ ਸਿਆਸਤਦਾਨ ਹਨ ਜਿਹਨਾਂ ਦੇ ਪਰਿਵਾਰ ਦੀ ਕਾਂਗਰਸ ਪਾਰਟੀ ਪ੍ਰਤੀ ਵਫ਼ਾਦਾਰੀ ਨੂੰ ਦੇਖਦੇ ਹੋਏ ਕਾਂਗਰਸ ਹਾਈਕਮਾਂਡ ਨੇ ਪਹਿਲਾਂ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਵਿਚ ਅਹਿਮ ਵਿਭਾਗ ਸਹਿਕਾਰਤਾ ਅਤੇ ਜੇਲ੍ਹ ਵਿਭਾਗ ਦਿੱਤੇ ਫਿਰ ਚੰਨੀ ਸਰਕਾਰ ਵਿਚ ਕਾਂਗਰਸ ਹਾਈਕਮਾਂਡ ਨੇ ਸਰਦਾਰ ਸੁਖਜਿੰਦਰ ਸਿੰਘ ਰੰਧਾਵਾ ਨੂੰ ਪੰਜਾਬ ਦਾ ਗ੍ਰਹਿ ਮੰਤਰੀ ਬਣਾ ਕਿ ਸਹਿਕਾਰਤਾ ਅਤੇ ਜੇਲ ਵਿਭਾਗ ਉਹਨਾਂ ਦੀ ਜ਼ਬਰਦਸਤ ਕਾਰਗੁਜ਼ਾਰੀ ਨੂੰ ਦੇਖਦੇ ਉਹਨਾਂ ਕੋਲ ਹੀ ਰਹਿਣ ਦਿੱਤੇ ਤੁਸੀ ਸੁਖਜਿੰਦਰ ਸਿੰਘ ਰੰਧਾਵਾ ਨੂੰ ਇਕ ਬਘਲੋਲ ਵਿਅਕਤੀ ਆਖਦੇ ਹੋ ਜੱਦ ਕਿ ਰਵਨੀਤ ਬਿੱਟੂ ਤੁਸੀ ਖੁੱਦ ਇਕ ਬਘਲੋਲ ਵਿਅਕਤੀ ਹੋ ਜੋ ਨਾਂ ਪਲੇਅਰਾਂ ਚ ਨਾਂ ਸਪੇਅਰਾਂ ਚ ਨਾ ਟੋਕਰੀ ਦੇ ਬੇਰਾਂ ਵਿਚੋਂ ਹੋ ਤੁਹਾਨੂੰ ਕਾਂਗਰਸ ਹਾਈਕਮਾਂਡ ਨੇ ਇਸ ਲਈ ਕਦੇ ਮੂੰਹ ਨਹੀਂ ਲਾਇਆ ਕਿ ਤੁਸੀਂ ਪਹਿਲਾਂ ਹੀ ਅੰਦਰਖਾਤੇ ਭਾਜਪਾ ਨਾਲ ਰਲੇ ਹੋਏ ਸੀ ਤੇ ਉਚ ਸੁਰੱਖਿਆ ਲੈਣ ਲਈ ਕਦੇ ਸਵਰਗਵਾਸੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਜੀ ਦਾਦਾ ਜੀ ਬਣਾ ਲੈਂਦੇ ਸੀ ਤੇ ਕਦੇ ਮੋਦੀ ਸਾਹਿਬ ਤੇ ਕਦੇ ਅਮਿਤ ਸ਼ਾਹ ਜੀ ਨੂੰ ਆਪਣਾ ਪਿਤਾ ਜੀ ਬਣਾ ਲੈਂਦੇ ਹੋ ਸਰਦਾਰ ਸੁਖਜਿੰਦਰ ਸਿੰਘ ਰੰਧਾਵਾ ਦਾ ਇਕ ਹੀ ਪਿਤਾ ਸਵਰਗਵਾਸੀ ਸਰਦਾਰ ਸੰਤੋਖ ਸਿੰਘ ਰੰਧਾਵਾ ਜੀ ਸਨ ਉਹਨਾਂ ਨੇ ਕਦੇ ਵੀ ਕੈਪਟਨ ਅਮਰਿੰਦਰ ਸਿੰਘ ਨੂੰ ਕਦੇ ਵੀ ਆਪਣਾ ਪਾਪਾ ਜੀ ਨਹੀਂ ਕਿਹਾ ਉਹ ਹਮੇਸ਼ਾ ਕੈਪਟਨ ਅਮਰਿੰਦਰ ਸਿੰਘ ਨੂੰ ਮਹਾਰਾਜਾ ਸਾਹਿਬ ਕਹਿ ਕਿ ਬੁਲਾਉਂਦੇ ਸਨ ਜਿਥੋਂ ਤੱਕ 1992 ਵਿਚ ਫਿਰੋਜ਼ਪੁਰ ਤੋਂ ਲੋਕ ਸਭਾ ਦੀ ਚੋਣ ਲੜਨ ਦਾ ਸਵਾਲ ਸੀ ਉਹ ਵੀ ਪੰਜਾਬ ਕਾਂਗਰਸ ਦੇ ਉਸ ਸਮੇਂ ਦੇ ਚੋਟੀ ਦੇ ਲੀਡਰਾਂ ਨੇ ਰੱਲ ਕਿ ਸਾਜ਼ਿਸ਼ ਕੀਤੀ ਸੀ ਕਿ ਸੀਨੀਆਰਟੀ ਦੇ ਆਧਾਰ ਤੇ ਸਵਰਗਵਾਸੀ ਸਰਦਾਰ ਸੰਤੌਖ ਸਿੰਘ ਰੰਧਾਵਾ ਸਾਹਿਬ ਕਿਤੇ ਪੰਜਾਬ ਦੇ ਮੁੱਖ ਮੰਤਰੀ ਨਾਂ ਬਣ ਜਾਣ ਪੰਜਾਬ ਦੇ ਲੋਕ ਭਲੀਭਾਂਤ ਜਾਣਦੇ ਹਨ ਕਿ ਉਸ ਸਮੇਂ ਬੀ ਐਸ ਪੀ ਦੇ ਉਮੀਦਵਾਰ ਨੂੰ ਕੌਣ ਫੰਡਿੰਗ ਕਰਦਾ ਰਿਹਾ ਹੈ ਤੇ ਪੰਜਾਬ ਕਾਂਗਰਸ ਦੇ ਚੋਟੀ ਦੇ ਲੀਡਰਾਂ ਦੇ ਕਹਿਣ ਤੇ ਫਿਰੋਜ਼ਪੁਰ ਲੋਕ ਸਭਾ ਹਲਕੇ ਵਿਚੋਂ ਕਿਹਨਾ ਕਾਂਗਰਸੀਆਂ ਨੇ ਸਾਜ਼ਿਸ਼ ਤਹਿਤ ਸਰਦਾਰ ਸੰਤੋਖ ਸਿੰਘ ਰੰਧਾਵਾ ਜੀ ਨੂੰ 1296 ਵੋਟਾਂ ਨਾਲ ਹਰਾਇਆ ਸੀ ਜੋ ਅੱਜ ਭਾਜਪਾ ਪੰਜਾਬ ਦੇ ਪ੍ਰਧਾਨ ਬਣੇ ਫਿਰਦੇ ਹਨ ਆਗੂਆਂ ਨੇ ਕਿਹਾ ਕਿ ਜੇਕਰ ਸੁਖਜਿੰਦਰ ਸਿੰਘ ਰੰਧਾਵਾ ਦੇ ਖਿਲਾਫ ਅੱਜ ਤੋਂ ਬਾਅਦ ਕੋਈ ਫਾਲਤੂ ਗਂੱਲ ਕਰਨ ਦੀ ਹਿੱਮਤ ਕੀਤੀ ਤਾਂ ਤੈਨੂੰ ਸਿਆਸਤ ਕਰਨੀ ਭੁਲਾ ਦਿਆਂਗੇ ਵੈਸੇ ਹੀ ਲੁਧਿਆਣਾ ਦੇ ਸੂਝਵਾਨ ਵੋਟਰਾਂ ਨੇ ਤੁਹਾਨੂੰ ਨਿਹੰਗ ਸਿੰਘਾਂ ਦੇ ਬਾਟੇ ਵਾਂਗ ਮਾਂਜ ਕੇ ਰੱਖ ਦੇਣਾ ਹੈ ਤੇਰੀਆਂ ਈ ਡੀ ਅਤੇ ਪੰਜਾਬ ਵਿਜੀਲੈਂਸ ਬਿਊਰੋ ਦੀਆਂ ਗਿੱਦੜ ਭਬਕੀਆਂ ਤੋਂ ਮਾਝੇ ਦਾ ਜਰਨੈਲ ਸਰਦਾਰ ਸੁਖਜਿੰਦਰ ਸਿੰਘ ਰੰਧਾਵਾ ਡਰਨ ਵਾਲਾ ਨਹੀਂ ਤੇ ਤੇਰੇ ਵਰਗੇ ਗਦਾਰ ਲੋਕਾਂ ਦੀਆਂ ਕਾਲੀਆਂ ਕਰਤੂਤਾਂ ਦਾ ਖੁੱਲਾ ਚਿੱਠਾ ਲੋਕਾਂ ਦੀ ਕਚਹਿਰੀ ਵਿਚ ਹਿੱਕ ਦੇ ਜੋੜ ਤੇ ਖੋਲਾਂਗੇ