ਰਾਜਵੰਤ ਸਿੰਘ
ਸ੍ਰੀ ਮੁਕਤਸਰ ਸਾਹਿਬ, 13 ਅਪ੍ਰੈਲ 2021- ਸ੍ਰੀ ਰਾਵਤਸਰ ਲਈ 14ਵੀਂ ਪੈਦਲ ਯਾਤਰਾ ਸਥਾਨਕ ਪੁਰਾਣੀ ਦਾਣਾ ਮੰਡੀ ਸਥਿਤ ਜੈ ਬਾਬਾ ਖੇਤਰਪਾਲ ਮੰਦਿਰ ’ਚੋਂ ਰਵਾਨਾ ਕੀਤੀ ਗਈ। ਇਸ ਮੌਕੇ ਜੱਥੇ ਦੀ ਰਵਾਨਾ ਕਰਨ ਦੀ ਰਸਮ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਅਤੇ ਸਾਬਕਾ ਹਲਕਾ ਪ੍ਰਧਾਨ ਜਗਦੀਪ ਸਿੰਘ ‘ਕਾਕਾ ਬਰਾੜ’ ਵੱਲੋਂ ਅਦਾ ਕੀਤੀ ਗਈ। ਇਸ ਤੋਂ ਪਹਿਲਾਂ ਵਿਧੀ ਪੂਰਵਕ ਪੂਜਨ ਕੀਤਾ ਗਿਆ।
ਜੱਥੇ ਦੀ ਹੌਂਸਲਾ ਅਫਜਾਈ ਕਰਦਿਆਂ ‘ਕਾਕਾ ਬਰਾੜ’ ਨੇ ਆਖਿਆ ਕਿ ਇਹ ਬਹੁਤ ਹੀ ਵਧੀਆਂ ਉਪਰਾਲਾ ਹੈ ਕਿ ਅੱਜ ਦੇ ਨੌਜਵਾਨਾਂ ’ਚ ਧਾਰਮਿਕ ਪ੍ਰਵਿਰਤੀ ਪੈਦਾ ਕੀਤੀ ਜਾ ਰਹੀ ਹੈ। ਇਸ ਨਾਲ ਜਿੱਥੇ ਨੌਜਵਾਨ ਨਸ਼ਿਆਂ ਵਰਗੀ ਭੈੜੀ ਕੁਰੀਤੀ ਤੋਂ ਦੂਰ ਰਹਿੰਦੇ ਹਨ, ਉੱਥੇ ਹੀ ਉਨ੍ਹਾਂ ’ਚ ਸੇਵਾ ਭਾਵਨਾ ਦੀ ਰੁਚੀ ਵੱਧਦੀ ਹੈ। ‘ਕਾਕਾ ਬਰਾੜ ਵੱਲੋਂ ਆਪਣੀ ਜੇਬ ਵਿੱਚੋਂ ਸਹਿਯੋਗ ਰਾਸ਼ੀ ਵੀ ਦਿੱਤੀ ਗਈ। ਇਸ ਮੌਕੇ ਸੇਵਾਦਾਰ ਹਰਪ੍ਰੀਤ ਕੱਕੜ ਨੇ ‘ਕਾਕਾ ਬਰਾੜ’ ਦਾ ਵਿਸ਼ੇਸ਼ ਤੌਰ ’ਤੇ ਸਨਮਾਨ ਕਰਦਿਆਂ ਆਖਿਆ ਕਿ 13 ਅਪ੍ਰੈਲ ਤੋਂ ਲੈ ਕੇ 18 ਅਪ੍ਰੈਲ ਤੱਕ ਇਹ ਪੈਦਲ ਜੱਥਾ ਸ੍ਰੀ ਰਾਵਤਸਰ ਮੰਦਿਰ ਵਿਖੇ ਝੰਡਾ ਚੜਾਉਣ ਤੋਂ ਬਾਅਦ ਵਾਪਸ ਪਰਤੇਗਾ। ਇਸ ਮੌਕੇ ਅੰਕੁਸ਼ ਤਰੀਕਾ, ਅਭੀ, ਅਭੀ ਸ਼ਰਮਾ, ਅਮਨ, ਰੀਵੂ, ਵਿਕਾਸ, ਦੀਪਕ, ਹੈਪੀ, ਕਰਨ ਸ਼ਰਮਾ, ਰਾਮੂ, ਅਭਿਨਵ, ਦੀਪੂ ਚਗਤੀ, ਦੀਪਕ ਬਾਂਸਲ, ਮੰਗੂ ਬਾਂਸਲ, ਮਨਦੀਪ ਸੁਖੀਜਾ ਅਤੇ ਟਿੰਕੂ ਪ੍ਰਧਾਨ ਆਦਿ ਹਾਜ਼ਰ ਸਨ।