ਡੈਂਟਲ ਐਸੋਸੀਏਸ਼ਨ ਫ਼ਰੀਦਕੋਟ ਨੇ 20ਵਾਂ ਰਾਜ ਪੱਧਰੀ ਡੈਂਟਲ ਕ੍ਰਿਕਟ ਟੂਰਨਾਮੈਂਟ ਜਿੱਤਿਆ
ਪਰਵਿੰਦਰ ਸਿੰਘ ਕੰਧਾਰੀ
ਫ਼ਰੀਦਕੋਟ, 26 ਮਾਰਚ 2024 - ਇੰਡੀਅਨ ਡੈਂਟਲ ਐਸੋਸੀਏਸ਼ਨ ਦੀ ਫ਼ਰੀਦਕੋਟ ਬ੍ਰਾਂਚ ਨੇ ਇੰਡੀਅਨ ਡੈਂਟਲ ਐਸੋਸੀਏਸ਼ਨ ਪੰਜਬ ਵੱਲੋ ਬਠਿੰਡਾ ਵਿਖੇ ਕਰਵਾਏ ਰਾਜ ਪੱਧਰੀ ਕ੍ਰਿਕਟ ਟੂਰਨਾਮੈਂਟ 'ਚ ਚੈਂਪੀਅਨ ਬਣਨ ਦਾ ਮਾਣ ਹਾਸਲ ਕੀਤਾ ਹੈ | ਇਸ ਤਿੰਨ ਰੋਜ਼ਾ ਕਿ੍ਕਟ ਟੂਰਨਾਮੈਂਟ 'ਚ ਫ਼ਰੀਦਕੋਟ ਦੀ ਟੀਮ ਸ਼ਾਨਦਾਰ ਖੇਡ ਵਿਖਾਉਂਦਿਆਂ ਨਿਰੰਤਰ ਮੈਚਾਂ 'ਚ ਜਿੱਤ ਪ੍ਰਾਪਤ ਕੀਤੀ |
ਫ਼ਰੀਦਕੋਟ ਦੀ ਟੀਮ 'ਚ ਡਾ.ਪਿਯੂਸ਼ ਗਾਂਧੀ, ਡਾ.ਸੰਦੀਪ, ਡਾ.ਪਿਯੂਸ਼ ਅਰੋੜਾ, ਡਾ.ਗਗਨ, ਡਾ.ਅਰਜਨ, ਡਾ.ਇੰਦਰਜੀਤ, ਡਾ.ਅਰਸ਼ ਬਰਾੜ, ਡਾ.ਬਬਲੂ, ਡਾ.ਦੀਪਕ, ਡਾ.ਗਰੋਵਰ, ਡਾ.ਮੁਕੇਸ਼ ਅਤੇ ਡਾ.ਸ਼ਿਭਗਤ ਨੇ ਟ੍ਰਾਫ਼ੀ ਜਿੱਤੀ |
ਇਸ ਮੌਕੇ ਡਾ.ਸ਼ਿਭਗਤ ਨੂੰ ਮੈਨ ਆਫ਼ ਦਾ ਸੀਰੀਜ਼ ਐਵਾਰਡ, ਡਾ.ਸਚਿਨ ਦੇਵ ਮਹਿਤਾ ਸੈਕਟਰੀ ਇੰਡੀਅਨ ਡੈਂਟਲ ਕਾਊਾਸਲ, ਪੰਜਾਬ ਤੇ ਸਮੁੱਚੀ ਨੇ ਦੇ ਕੇ ਸਨਮਾਨਿਤ ਕੀਤਾ | ਜੇਤੂ ਟੀਮ ਨੂੰ ਦਸਮੇਸ਼ ਡੈਂਟਲ ਕਾਲਜ ਦੇ ਪਿ੍ੰਸੀਪਲ ਡਾ.ਐਸ.ਪੀ.ਐਸ.ਸੋਢੀ, ਦਸਮੇਸ਼ ਡੈਂਟਲ ਕਾਲਜ ਫ਼ਰੀਦਕੋਟ ਦੇ ਡਾਇਰੈਕਟਰ ਡਾ.ਗੁਰਸੇਵਕ ਸਿੰਘ, ਜੁਆਇੰਟ ਡਾਇਰੈਕਟਰ ਸਵਰਨਜੀਤ ਸਿੰਘ ਨੇ ਵਧਾਈ ਦਿੱਤੀ ਹੈ |