ਸ਼੍ਰੀ ਸਨਾਤਨ ਚੇਤਨਾ ਮੰਚ ਨੇ ਮਹੰਤ ਰਘਵੀਰ ਦਾਸ ਨੂੰ ਕੀਤਾ ਸਨਮਾਨਿਤ
ਰੋਹਿਤ ਗੁਪਤਾ
ਗੁਰਦਾਸਪੁਰ 18 ਅਪ੍ਰੈਲ 2024- ਧਾਰਮਿਕ ਅਤੇ ਸਮਾਜ ਸੇਵੀ ਗਤੀਵਿਧੀਆਂ ਲਈ ਜਾਂਣੇ ਜਾਂਦੇ ਇਤਿਹਾਸਿਕ ਗੱਦੀ ਪਿੰਡੋਰੀ ਮਹੰਤਾ ਦੇ ਵਰਤਮਾਨ ਗੱਦੀ ਨਸ਼ੀਨ 1108 ਮਹੰਤ ਰਘਵੀਰ ਦਾਸ ਮਹਾਰਾਜ ਨੂੰ ਉਹਨਾਂ ਦੀ ਗੁਰਦਾਸਪੁਰ ਫੇਰੀ ਦੌਰਾਨ ਸ਼੍ਰੀ ਸਨਾਤਨ ਚੇਤਨਾ ਮੰਚ ਵੱਲੋਂ ਵਿਸ਼ੇਸ਼ ਤੌਰ ਤੇ ਯਾਦਗਾਰੀ ਚਿੰਨ ਭੇਂਟ ਕਰ ਕੇ ਸਨਮਾਨਿਤ ਕੀਤਾ ਗਿਆ।
ਜਾਣਕਾਰੀ ਦਿੰਦਿਆਂ ਅਨੂ ਗੰਡੋਤਰਾ ਨੇ ਦੱਸਿਆ ਕਿ ਰਘੁਬੀਰ ਦਾਸ ਮਹਾਰਾਜ ਲਗਾਤਾਰ ਧਾਰਮਿਕ ਗਤੀਵਿਧੀਆਂ ਸੰਚਾਲਿਤ ਕਰ ਰਹੇ ਹਨ ਅਤੇ ਸਮਾਜ ਸੇਵੀ ਕੰਮਾਂ ਵਿੱਚ ਵੀ ਵੱਧ ਚੜ ਕੇ ਹਿੱਸਾ ਲੈਂਦੇ ਹਨ। ਕਰੋਨਾ ਕਾਲ ਦੌਰਾਨ ਅਤੇ ਹੜ ਦੇ ਦਿਨਾਂ ਵਿੱਚ ਵੀ ਮਹੰਤ ਰਘੁਬੀਰ ਦਾਸ ਜੀ ਵੱਲੋਂ ਹਜ਼ਾਰਾਂ ਪ੍ਰਭਾਵਿਤ ਜਰੂਰਤਮੰਦ ਲੋਕਾਂ ਤੱਕ ਰਾਸ਼ਨ ਅਤੇ ਹੋਰ ਜਰੂਰਤ ਦਾ ਸਮਾਨ ਪਹੁੰਚਾਉਣ ਵਿੱਚ ਕੋਈ ਕਸਰ ਨਹੀਂ ਛੱਡੀ ਗਈ।
ਇਸ ਲਈ ਮੰਚ ਵੱਲੋਂ ਉਹਨਾਂ ਦੇ ਗੁਰਦਾਸਪੁਰ ਪਰਵਾਸ ਦੌਰਾਨ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਜਾ ਰਿਹਾ ਹੈ। ਇਸ ਮੌਕੇ ਵਿਕਾਸ ਮਹਾਜਨ, ਵਿਨੇ ਮਹਾਜਨ, ਭਰਤ ਗਾਬਾ,ਸੁਰਿੰਦਰ ਮਹਾਜਨ,ਹੀਰੋ,ਵਿਸ਼ਾਲ ਅਗਰਵਾਲ,ਜੁਗਲ ਕਿਸ਼ੋਰ,ਅਨਮੋਲ ਸ਼ਰਮਾ,ਵਿਸ਼ਾਲ ਸ਼ਰਮਾ ਅਤੇ ਰਿੰਕੂ ਮਹਾਜਨ ਦੀ ਵੀ ਹਾਜ਼ਰ ਸਨ।