ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦਾ ਬਾਰਵੀਂ ਜਮਾਤ ਦਾ ਨਤੀਜਾ 100 ਫੀਸਦੀ ਰਿਹਾ
ਰੋਹਿਤ ਗੁਪਤਾ
ਗੁਰਦਾਸਪੁਰ , 5 ਮਈ 2024 : ਪੰਜਾਬ ਸਕੂਲ ਸਿੱਖਿਆ ਬੋਰਡ ਦੇ ਬਾਰਵੀਂ ਜਮਾਤ ਦੇ ਨਤੀਜੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮਗਰਮੂਦੀਆਂ ਗੁਰਦਾਸਪੁਰ ਦੇ ਬਹੁਤ ਹੀ ਸ਼ਾਨਦਾਰ ਰਹੇ। ਸਕੂਲ ਦਾ ਨਤੀਜਾ 100 ਫੀਸਦੀ ਰਿਹਾ। ਇਸ ਮੋਕੇ ਪ੍ਰਿੰਸੀਪਲ ਸ਼ਫੀ ਕੁਮਾਰ ਨੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਹੋਇਆ ਕਿਹਾ ਕਿ ਸਾਇੰਸ ਗਰੁੱਪ ਦੇ 95 ਵਿਦਿਆਰਥੀਆਂ ਨੇ ਪੇਪਰ ਦਿੱਤੇ ਸਨ, ਜਿਸ ਵਿੱਚ ਸਾਰੇ ਹੀ ਵਿਦਿਆਰਥੀ ਬਹੁਤ ਹੀ ਵਧੀਆ ਨੰਬਰ ਲੈ ਕੇ ਪਾਸ ਹੋਏ। ਬਹੁਤ ਸਾਰੇ ਵਿਦਿਆਰਥੀਆਂ ਨੇ 90% ਤੋਂ ਵੱਧ ਨੰਬਰ ਹਾਸਲ ਕੀਤੇ। ਸਾਇੰਸ ਗਰੁੱਪ ਦੇ ਵਿੱਚੋਂ ਵਿਦਿਆਰਥੀ ਅਰਪਿਤ ਪੁੱਤਰ ਸੁਰਿੰਦਰ ਮੋਹਨ ਨੇ 476, ਪਾਰਸ ਪੁੱਤਰ ਜਤਿੰਦਰ ਕੁਮਾਰ ਨੇ 472 ਅਤੇ ਗਗਨਦੀਪ ਕੌਰ ਪੁੱਤਰੀ ਬਲਵਿੰਦਰ ਸਿੰਘ ਨੇ 464 ਅੰਕ ਪ੍ਰਾਪਤ ਕਰਕੇ ਕ੍ਰਮਵਾਰ ਪਹਿਲਾ, ਦੂਜਾ
ਅਤੇ ਤੀਜਾ ਸਥਾਨ ਹਾਸਲ ਕੀਤਾ। ਇਨ੍ਹਾਂ ਨਤੀਜਿਆਂ ਲਈ ਪਿ੍ੰਸੀਪਲ ਸ਼ਫੀ ਕੁਮਾਰ ਨੇ ਮਿਹਨਤੀ ਸਟਾਫ ਅਤੇ ਮਾਤਾ - ਪਿਤਾ ਨੂੰ ਵਧਾਈ ਦਿੱਤੀ ਅਤੇ ਉਨ੍ਹਾਂ ਦੇ ਚੰਗੇ ਭਵਿੱਖ ਦੀ ਕਾਮਨਾ ਵੀ ਕੀਤੀ। ਇਸ ਮੋਕੇ ਤੇ ਜਮਾਤ ਇੰਚਾਰਜ ਰੀਤੂ ਦੱਤਾ,ਪ੍ਰੀਤਇੰਦਰ ਕੌਰ, ਸ਼ਾਲਿਨੀ ਸੈਣੀ,ਪਾਇਲ ਹੰਸ,ਜੁਗਲ ਕਿਸ਼ੋਰ ਅਤੇ ਦਲੀਪ ਕੁਮਾਰ ਆਦਿ ਮੌਜੂਦ ਸਨ।