ਵਿਸ਼ਵ ਹਿੰਦੂ ਪ੍ਰੀਸ਼ਦ ਵੱਲੋਂ ਨਵੇਂ ਅਹੁਦੇਦਾਰ ਅਤੇ ਮੈਂਬਰ ਬਣਾਏ ਗਏ
ਰੋਹਿਤ ਗੁਪਤਾ
ਗੁਰਦਾਸਪੁਰ 5 ਮਈ 2024 - ਵਿਸ਼ਵ ਹਿੰਦੂ ਪ੍ਰੀਸ਼ਦ ਵਲੋਂ ਕਾਰਜਕਾਰਨੀ ਵਿੱਚ ਨਵੇਂ ਮੈਂਬਰਾਂ ਦੀ ਨਿਯੁਕਤੀ ਕੀਤੀ ਗਈ ਹੈ। ਨਵੀਆਂ ਨਿਯੁਕਤੀਆਂ ਵਿੱਚ ਕਿਰਨ ਪ੍ਰਕਾਸ਼ ਨੂੰ ਜਿਲਾ ਦਾ ਵਾਈਸ ਪ੍ਰਧਾਨ ਨਿਯੁਕਤ ਕੀਤਾ ਗਿਆ। ਓਹਨਾ ਦੇ ਨਾਲ ਬਲਬੀਰ ਰਾਏ ਨੂੰ ਜਿਲਾ ਸ਼ਹਿ ਮੰਤਰੀ ਨਿਯੁਕਤ ਕੀਤਾ ਅਤੇ ਕਿਸ਼ਨ ਚੰਦ ਨੂੰ ਧਰਮ ਪ੍ਰਚਾਰ ਪ੍ਰਸਾਰ ਪ੍ਰਮੁਖ ਵਿੱਚ ਵੀ ਥਾਪਿਆ ਗਿਆ ਹੈ। ਇਸ ਦੇ ਨਾਲ ਹੀ ਮਾਤਰ ਸ਼ਕਤੀ ਦੇ ਵਿਸਥਾਰ ਲਈ ਵੀ ਨਿਯੁਕਤੀਆਂ ਕੀਤੀਆਂ ਗਈਆਂ ਹਨ ਜਿਨ੍ਹਾਂ ਵਿਚ ਵੀਨਾ ਮਹਾਜਨ ਨੂੰ ਜਿਲਾ ਵਿਸ਼ੇਸ਼ ਸੰਪਰਕ ਪ੍ਰਮੁਖ ਬਣਾਇਆ ਗਿਆ ਅਤੇ ਵੀਨਾ ਮਹੰਤ ਨੂੰ ਦੁਰਗਾ ਵਹਿਣੀ ਸੰਜੋਈਕਾ ਬਣਾਇਆ ਗਿਆ ਹੈ।ਇਹਨਾਂ ਦੇ ਨਾਲ ਚਾਂਦ ਰਾਣੀ ਨੂੰ ਮਾਤਰ ਸ਼ਕਤੀ ਸੰਜੋਜਕਾ ਬਣਾਇਆ ਗਿਆ ਹੈ। ਇਸ ਦੇ ਨਾਲ ਹੀ ਕਈ ਨਵੇਂ ਮੈਂਬਰ ਵੀ ਬਣਾਏ ਗਏ ਹਨ।
ਇਸ ਮੌਕੇ ਅਨੁਰਾਧਾ ਪੰਡਿਤ ਮਾਤਰ ਸ਼ਕਤੀ ਸੰਜੋਜਕਾ ਅਤੇ ਕਿਰਨ ਮਹਿਰਾ ਸਹਿ ਸੰਜੋਜਕਾ ਵਿਸ਼ੇਸ਼ ਤੌਰ ਤੇ ਸ਼ਾਮਿਲ ਹੋਏ ਅਤੇ ਨਵੇਂ ਬਣੇ ਮੈਂਬਰਾ ਨੂੰ ਸਨਮਾਨਿਤ ਕੀਤਾ ਅਤੇ ਕਿਹਾ ਕਿ ਹੋਰ ਵੀ ਜਿਆਦਾ ਮਿਹਨਤ ਕਰਕੇ ਹੋਰ ਵੀ ਮਹਿਲਾਵਾਂ ਨੂੰ ਨਾਲ ਜੋੜਿਆ ਜਾਏਗਾ।
ਇਸ ਮੌਕੇ ਤੇ ਜਿਲਾ ਮੰਤਰੀ ਸੁਮਿਤ ਭਾਰਦਵਾਜ ਅਤੇ ਜਿਲਾ ਪ੍ਰਧਾਨ ਭਾਰਤ ਭੂਸ਼ਣ ਗੋਗਾ ਅਤੇ ਜਿਲਾ ਸੰਜੌਇਕ ਬਜਰੰਗ ਦਲ ਅਨਿਲ ਕੁਮਾਰ ਸ਼ਰਮਾ ਵੀ ਮੌਜੂਦ ਰਹੇ ਅਤੇ ਵਿਸ਼ਵ ਹਿੰਦੂ ਪ੍ਰੀਸ਼ਦ ਵਿੱਚ ਸ਼ਾਮਿਲ ਹੋਣ ਲਈ ਸਾਰਿਆਂ ਦਾ ਧੰਨਵਾਦ ਕੀਤਾ।