ਓ-ਏਸਿਸ ਪਬਲਿਕ ਸਕੂਲ ਦਾ 10ਵੀਂ ਤੇ 12ਵੀਂ ਦਾ ਨਤੀਜ਼ਾ ਰਿਹਾ ਸ਼ਾਨਦਾਰ
ਮੁਹੰਮਦ ਇਸਮਾਈਲ ਏਸ਼ੀਆ
ਮਾਲੇਰਕੋਟਲਾ , 17 ਮਈ 2024 : ਸਥਾਨਕ ਓ-ਏਸਿਸ ਪਬਲਿਕ ਸਕੂਲ ਜੋ ਕਿ ਸੀ.ਬੀ.ਐਸ.ਈ ਤੋਂ ਮਾਨਤਾ ਪ੍ਰਾਪਤ ਹੈ, ਦਾ 10 ਜਮਾਤ ਦਾ ਨਤੀਜਾ 100% ਰਿਹਾ। ਇਸ ਸਬੰਧੀ ਨਾਲ ਗੱਲਬਾਤ ਕਰਦਿਆਂ ਸਕੂਲ ਦੇ ਚੇਅਰਮੈਨ ਐਡਵੋਕੇਟ ਮੁਹੰਮਦ ਸਲੀਮ ਚੌਧਰੀ ਨੇ ਬੱਚਿਆਂ ਦਾ ਨਤੀਜਾ ਸਾਝਾਂ ਕਰਦੇ ਹੋਏ ਦਸਿਆ ਕਿ 10 ਵੀਂ ਕਲਾਸ ਦੀ ਅਨਮੋਲ ਰਤਨ ਪੁੱਤਰੀ ਮੁਹੰਮਦ ਇਮਰਾਨ ਨੇ 90% ਅੰਕਾਂ ਨਾਲ ਪਹਿਲਾ,ਆਇਸ਼ਾ ਅਮੀਨ ਪੁੱਤਰੀ ਸ਼੍ਰੀ ਫਾਰੂਕ ਅਮੀਨ ਨੇ 89% ਅੰਕਾਂ ਨਾਲ ਦੂਜਾ ਇਲਹਾਮ ਪੁੱਤਰ ਮੁਹੰਮਦ ਸਦੀਕ ਤੇ ਨਮਰਾ ਸੁਹਾਨਾ ਪੁੱਤਰੀ ਮੁਹੰਮਦ ਅਯਾਜ਼ ਨੇ 87% ਪ੍ਰਾਪਤ ਕਰਕੇ ਤੀਜਾ ਸਥਾਨ ਪ੍ਰਾਪਤ ਕੀਤਾ। ਇਸੇ ਤਰਾਂ 12ਵੀਂ ਵਿੱਚ ਸੁਕੈਨਾ ਫਾਤਿਮਾ ਪੁੱਤਰੀ ਸ਼੍ਰੀ ਅਮਜਦ ਅਲੀ ਨੇ 92 % ਅੰਕਾਂ ਨਾਲ ਪਹਿਲਾ ,ਆਇਰਾ ਪੁੱਤਰੀ ਸ਼੍ਰੀ ਅਰਸ਼ਦ ਅਲੀ ਨੇ 89%ਅੰਕ ਹਾਸਿਲ ਕਰਕੇ ਦੂਜਾ ਤੇ ਸ਼ਾਹੀਨ ਸਾਨੀਆ ਪੁੱਤਰੀ ਸ਼੍ਰੀ ਸਾਬਰ ਅਲੀ ਨੇ 88% ਨੰਬਰ ਪ੍ਰਾਪਤ ਕਰਕੇ ਤੀਜਾ ਸਥਾਨ ਪ੍ਰਾਪਤ ਕੀਤਾ।ਇਸ ਖੁਸ਼ੀ ਦੇ ਮੌਕੇ ਤੇ ਸਕੂਲ ਦੇ ਡਾਇਰੈਕਟਰ ਡਾ.ਰਿਹਾਨਾ ਸਲੀਮ ਅਤੇ ਪ੍ਰਿੰਸੀਪਲ ਸ਼੍ਰੀਮਤੀ ਰਿਫਤ ਵਹਾਬ ਵੀ ਮੌਜੂਦ ਸਨ।ਬੱਚਿਆਂ,ਸਮੂਹ ਸਟਾਫ ਤੇ ਮਾਪਿਆਂ ਨੂੰ ਬੱਚਿਆ ਦੀ ਇਸ ਪ੍ਰਾਪਤੀ ਦੀ ਮੁਬਾਰਕਬਾਦ ਦਿੰਦੇ ਹੋਏ ਚੇਅਰਮੈਨ ਸਾਹਿਬ ਨੇ ਬੱਚਿਆ ਨੂੰ ਉਹਨਾਂ ਦੇ ਸੁਨਹਿਰੇ ਭਵਿੱਖ ਲਈ ਸ਼ੁਭਕਾਮਨਾਵਾਂ ਦਿੱਤੀਆਂ ਅਤੇ ਉਮੀਦ ਜਾਹਿਰ ਕੀਤੀ ਕਿ ਅੱਗੋਂ ਵੀ ਉਹ ਇਸੇ ਤਰ੍ਹਾਂ ਤਰੱਕੀ ਦੀਆਂ ਬੁਲੰਦੀਆਂ ਛੂਹਦੇ ਰਹਿਣਗੇ।