ਜਤਿੰਦਰ ਕੌਰ ਰੰਧਾਵਾ ਨੇ ਕਾਂਗਰਸੀ ਵਰਕਰਾਂ ਦੀ ਰੈਲੀ ਨੂੰ ਕੀਤਾ ਸੰਬੋਧਨ
ਕਿਸ਼ਨ ਚੰਦਰ ਮਹਾਜ਼ਨ
ਗੁਰਦਾਸਪੁਰ , 17 ਮਈ 2024 : ਅੱਜ ਬੀਬੀ ਜਤਿੰਦਰ ਕੌਰ ਰੰਧਾਵਾ ਧਰਮ ਪਤਨੀ ਸਰਦਾਰ ਸੁਖਜਿੰਦਰ ਸਿੰਘ ਰੰਧਾਵਾ ਕਾਂਗਰਸੀ ਉਮੀਦਵਾਰ ਲੋਕ ਸਭਾ ਹਲਕਾ ਗੁਰਦਾਸਪੁਰ ਨੇ ਹਲਕਾ ਡੇਰਾ ਬਾਬਾ ਨਾਨਕ ਦੇ ਪਿੰਡ ਤਲਵੰਡੀ ਗੋਰਾਇਆ ਵਿਖੇ ਕਾਂਗਰਸੀ ਵਰਕਰਾਂ ਦੀ ਇਕ ਵਿਸ਼ਾਲ ਚੌਣ ਰੈਲੀ ਨੂੰ ਸੰਬੋਧਿਤ ਕਰਦੇ ਹੋਏ ਤਲਵੰਡੀ ਗੋਰਾਇਆ ਦੇ ਸੂਝਵਾਨ ਵੋਟਰਾਂ ਨੂੰ ਦੇਸ਼ ਦੇ ਉਜਵਲ ਭਵਿੱਖ ਲਈ ਸਰਦਾਰ ਸੁਖਜਿੰਦਰ ਸਿੰਘ ਰੰਧਾਵਾ ਕਾਂਗਰਸੀ ਉਮੀਦਵਾਰ ਲੋਕ ਸਭਾ ਹਲਕਾ ਗੁਰਦਾਸਪੁਰ ਨੂੰ ਆਪਣਾ ਇਕ ਇਕ ਕੀਮਤੀ ਵੋਟ ਪਾਉਣ ਦੀ ਹਾਰਦਿਕ ਅਪੀਲ ਕੀਤੀ ਤਾਂ ਕਿ ਦੇਸ਼ ਦੀ ਤਰੱਕੀ ਅਤੇ ਖੁਸ਼ਹਾਲੀ ਲਈ ਕੇਂਦਰ ਵਿੱਚ ਕਾਂਗਰਸ ਅਤੇ ਉਸ ਦੀਆਂ ਸਹਿਯੋਗੀ ਪਾਰਟੀਆਂ ਦੀ ਸਰਕਾਰ ਬਣ ਸੱਕੇ ਤਲਵੰਡੀ ਗੋਰਾਇਆ ਦੇ ਸੂਝਵਾਨ ਵੋਟਰਾਂ ਵੱਲੋਂ ਬੀਬੀ ਜਤਿੰਦਰ ਕੌਰ ਰੰਧਾਵਾ ਨੂੰ ਪੂਰਨ ਵਿਸ਼ਵਾਸ਼ ਦਿਵਾਇਆ ਕਿ ਉਹ ਸਰਦਾਰ ਸੁਖਜਿੰਦਰ ਸਿੰਘ ਰੰਧਾਵਾ ਨੂੰ ਆਪਣਾ ਇਕ ਇਕ ਕੀਮਤੀ ਵੋਟ ਪਾ ਕੇ ਭਾਰੀ ਵੋਟਾਂ ਨਾਲ ਜਿੱਤਾ ਕੇ ਦੇਸ਼ ਦੀ ਪਾਰਲੀਮੈਂਟ ਵਿੱਚ ਭੇਜਣਗੇ ਤਾਂ ਕਿ ਲੋਕ ਸਭਾ ਹਲਕਾ ਗੁਰਦਾਸਪੁਰ ਦਾ ਸਰਬਪੱਖੀ ਵਿਕਾਸ ਹੋ ਸੱਕੇ ਇਸ ਮੌਕੇ ਤੇ ਮੌਕੇ ਤੇ ਮਾਰਕੀਟ ਕਮੇਟੀ ਡੇਰਾ ਬਾਬਾ ਨਾਨਕ ਦੇ ਸਾਬਕਾ ਚੇਅਰਮੈਨ ਹਰਦੀਪ ਸਿੰਘ ਤਲਵੰਡੀ ਗੋਰਾਇਆ, ਚੇਅਰਮੈਨ ਬਲਾਕ ਸੰਮਤੀ ਡੇਰਾ ਬਾਬਾ ਨਾਨਕ ਨਰਿੰਦਰ ਸਿੰਘ ਬਾਜਵਾ, ਸਰਪੰਚ ਮੰਗਲ ਸਿੰਘ ਟਰਪੱਲਾ, ਸਰਪੰਚ ਜਸਵੰਤ ਸਿੰਘ ਤਲਵੰਡੀ ਗੋਰਾਇਆ, ਵਾਰਿਸ ਮਸੀਹ ਕੋਠਾ ਬਲਾਕ ਸੰਮਤੀ ਮੈਂਬਰ ਡੇਰਾ ਬਾਬਾ ਨਾਨਕ ਸਮੇਤ ਵੱਡੀ ਗਿਣਤੀ ਵਿੱਚ ਕਾਂਗਰਸੀ ਵਰਕਰ ਹਾਜ਼ਰ ਸਨ ਮੀਡੀਆ ਨੂੰ ਇਹ ਜਾਣਕਾਰੀ ਸਰਦਾਰ ਸੁਖਜਿੰਦਰ ਸਿੰਘ ਰੰਧਾਵਾ ਦੇ ਨਜ਼ਦੀਕੀ ਸਾਥੀ ਕਿਸ਼ਨ ਚੰਦਰ ਮਹਾਜ਼ਨ ਨੇ ਸਾਂਝੀ ਕੀਤੀ