ਖੇਡਾਂ ਖੇਡਣ ਨਾਲ ਮਾਨਸਿਕ ਤਣਾਅ ਘੱਟਦਾ ਹੈ ਤੇ ਸਰੀਰ ਤੰਦਰੁਸਤ ਰਹਿੰਦੈ: ਤੇਜਿੰਦਰ ਮੌੜ
ਪਰਵਿੰਦਰ ਸਿੰਘ ਕੰਧਾਰੀ
ਫ਼ਰੀਦਕੋਟ, 17 ਜੁਲਾਈ 2021 - ਅੱਜ ਫ਼ਰੀਦਕੋਟ ਵਿਖੇ ਪੂਲ ਗੇਮ ਅਤੇ ਪਲੇਅ ਸਟੇਸ਼ਨ ਵੀ.ਆਰ. ਦਾ ਉਦਘਾਟਨ ਕਰਨ ਲਈ ਮੁੱਖ ਮਹਿਮਾਨ ਵਜੋਂ ਪਹੁੰਚੇ ਤੇਜਿੰਦਰ ਸਿੰਘ ਮੌੜ ਡੀ.ਆਈ.ਜੀ ਜ਼ੇਲਾਂ, ਫ਼ਿਰੋਜ਼ਪੁਰ ਰੇਂਜ ਨੇ ਕਿਹਾ ਖੇਡਾਂ ਅੰਗਰੇਜ਼ਾਂ ਦੇ ਸਮੇਂ ਤੋਂ ਚੱਲਦੀਆਂ ਆ ਰਹੀਆਂ ਹਨ | ਸਾਨੂੰ ਆਪਣਾ ਸਰੀਰ ਤੰਦਰੁਸਤ ਰੱਖਣ ਵਾਸਤੇ ਹਰ ਕਿਸੇ ਨੂੰ ਕੋਈ ਨਾ ਕੋਈ ਖੇਡ ਜ਼ਰੂਰ ਖੇਡਣੀ ਚਾਹੀਦੀ ਹੈ | ਉਨ੍ਹਾਂ ਕਿਹਾ ਖੇਡਾਂ ਖੇਡਣ ਨਾਲ ਤਣਾਅ ਘੱਟਦਾ ਹੈ ਅਤੇ ਸਰੀਰ ਤੰਦਰੁਸਤ ਰਹਿੰਦਾ ਹੈ | ਇਸ ਮੌਕੇ ਉਨ੍ਹਾਂ ਪੂਲ ਗੇਮਜ਼ ਖੇਡਣ ਵਾਸਤੇ ਬਲਜੀਤ ਸਿੰਘ ਸੇਖੋਂ ਵੱਲੋਂ ਲਗਾਏ ਟੇੱਬਲ ਲਈ ਵਧਾਈ ਦਿੱਤੀ |
ਉਨ੍ਹਾਂ ਕਿਹਾ ਫ਼ਰੀਦ ਸ਼ਹਿਰ ਅੰਦਰ ਅਜਿਹੀਆਂ ਗੇਮਾਂ ਦੀ ਜ਼ਰੂਰਤ ਹੈ | ਇਸ ਮੌਕੇ ਸਮਾਜ ਸੇਵੀ ਰਾਜਿੰਦਰ ਦਾਸ ਰਿੰਕੂ ਨੇ ਮੁੱਖ ਮਹਿਮਾਨ ਅਤੇ ਸ਼ਹਿਰੀਆਂ ਨੂੰ ਜੀ ਆਇਆਂ ਨੂੰ ਆਖਿਆ | ਇਸ ਮੌਕੇ ਮੁੱਖ ਮਹਿਮਾਨ ਅਤੇ ਰਵੀ ਸੇਠੀ ਦਾ ਸਨਮਾਨ ਕੀਤਾ ਗਿਆ | ਇਸ ਮੌਕੇ ਪਰਵਿੰਦਰ ਕੌਰ, ਹਨੀ ਬਰਾੜ, ਗੁਲਸ਼ਨ ਸੇਖੋਂ, ਜਗਮੀਤ ਸੰਧੂ, ਰਾਜਿੰਦਰ ਸੰਧੂ, ਜਸ਼ਨਦੀਪ ਬਰਾੜ, ਸਤਨਾਮ ਸਿੰਘ, ਪਰਵਿੰਦਰ ਸਿੰਘ, ਜਗਜੀਤ ਸਿੰਘ, ਹਨੀ ਧਾਲੀਵਾਲ, ਗੋਰਾ ਮਚਾਕੀ , ਜੱਸਾ ਸੇਖੋਂ, ਇੰਦਰ ਸਿੰਘ, ਕਿਰਨਜੀਤ ਸਿੰਘ, ਗੁਰਕੰਵਲ ਸਿੰਘ, ਡਾ.ਡੀ.ਕੇ, ਇਕਬਾਲ ਸਿੰਘ, ਸਿਮਰਦੀਪ ਕੌਰ, ਅਮਨਦੀਪ ਕੌਰ, ਮਨੀ ਗੁਪਤਾ, ਅਨਮੋਲ ਮੋਗਾ, ਮਦਨ ਗੋਪਾਲ, ਰਾਮ ਬਾਬੂ, ਗੁਰਪ੍ਰੀਤ ਸੱਚਦੇਵਾ ਹਾਜ਼ਰ ਸਨ|