ਲੁਧਿਆਣਾ ਵਿੱਚ ਹੁਣ ਤੱਕ 950 ਤੋਂ ਜ਼ਿਆਦਾ ਸੱਕੀ ਮਰੀਜ਼ ਆਏ ਸਾਹਮਣੇ, 76 ਡੇਂਗੂ ਮਰੀਜ਼ਾਂ ਦੀ ਹੋਈ ਪੁਸ਼ਟੀ
ਸੰਜੀਵ ਸੂਦ
- ਸਿਹਤ ਵਿਭਾਗ ਦੇ ਡਾਕਟਰ ਨੇ ਕਿਹਾ ਕਿ ਸਾਫ ਪਾਣੀ ਵਿੱਚ ਪਨਪ ਦਾ ਹੈ ਡੇਂਗੂ ਦੇ ਮੱਛਰ ਦਾ ਲਾਰਵਾ
- ਕਿਹਾ ਹਾਈ ਗਰੇਡ ਬੁਖਾਰ , ਹੱਡ ਭੰਨਣੀ ਅਤੇ ਡੇਲਿਆਂ ਦੇ ਪਿਛਲੇ ਪਾਸੇ ਦਰਦ ਇਸ ਦਾ ਮੁੱਖ ਲੱਛਣ ਹੈ
ਲੁਧਿਆਣਾ, 14 ਸਤੰਬਰ 2021 - ਡੇਂਗੂ ਦਾ ਕਹਿਰ ਲੁਧਿਆਣਾ ਵਿੱਚ ਲਗਾਤਾਰ ਵਧਦਾ ਜਾ ਰਿਹਾ ਹੈ। ਬੇਸ਼ਕ ਡੇਂਗੂ ਦਾ ਇਲਾਜ ਹੈ। ਪਰ ਕਿਹੜੀਆਂ - ਕਿਹੜੀਆਂ ਸਾਵਧਾਨੀਆਂ ਰਾਹੀਂ ਅਸੀਂ ਇਸ ਤੋਂ ਬਚ ਸਕਦੇ ਹਾਂ ਜਾਂ ਕਿਸ ਤਰ੍ਹਾਂ ਡੇਂਗੂ ਦਾ ਮੱਛਰ ਪਨਪਦਾ ਹੈ ਇਸ ਸੰਬੰਧ ਵਿੱਚ ਸਾਡੀ ਟੀਮ ਨੇ ਸਿਹਤ ਅਧਿਕਾਰੀ ਨਾਲ ਖਾਸ ਗੱਲਬਾਤ ਕੀਤੀ।
ਡਾਕਟਰ ਰਮੇਸ਼ ਨੇ ਸਾਡੀ ਟੀਮ ਨਾਲ ਗੱਲਬਾਤ ਕਰਦੇ ਹੋਏ ਦੱਸਿਆ ਕਿ ਲੁਧਿਆਣਾ ਵਿੱਚ ਹੁਣ ਤੱਕ 76 ਕੇਸ ਡੇਂਗੂ ਦੇ ਆਏ ਹਨ। ਉਹਨਾਂ ਨੇ ਦੱਸਿਆ ਕਿ ਲੁਧਿਆਣਾ ਵਿੱਚ ਹੁਣ ਤੱਕ 954 ਸੱਕੀ ਮਰੀਜ਼ ਪਾਏ ਗਏ ਹਨ । ਉਹਨਾਂ ਨੇ ਇਹ ਵੀ ਦੱਸਿਆ ਕਿ ਡੇਂਗੂ ਦਾ ਮੱਛਰ ਸਾਫ ਪਾਣੀ ਵਿਚ ਪਨਪਦਾ ਹੈ। ਅਤੇ ਉਨ੍ਹਾਂ ਨੇ ਕਿਹਾ ਕਿ ਤੇਜ਼ ਬੁਖਾਰ ਹੋਣਾ, ਹੱਡ ਭੰਨਣੀ ਹੋਣਾ, ਅਤੇ ਮੁੱਖ ਤੌਰ ਤੇ ਡੇਲਿਆਂ ਦੇ ਪਿੱਛੇ ਹਿੱਸੇ ਵਿੱਚ ਦਰਦ ਹੋਣਾ ਇਸਦੇ ਲੱਛਣ ਹਨ । ਅਤੇ ਉਨ੍ਹਾਂ ਨੇ ਲੋਕਾਂ ਨੂੰ ਸਲਾਹ ਦਿੱਤੀ ਕਿ ਘਰਾਂ ਵਿੱਚ ਕਿਸੇ ਵੀ ਭਾਂਡੇ ਵਿੱਚ ਪਾਣੀ ਜ਼ਿਆਦਾ ਦੇਰ ਖੜ੍ਹਾ ਨਹੀਂ ਲੈਣਾ ਚਾਹੀਦਾ।