ਨੌਜਵਾਨਾਂ ਦਾ ਖੇਡਾਂ ਵੱਲ ਵਧਿਆ ਉਤਸ਼ਾਹ, ਸੂਬਾ ਸਰਕਾਰ ਦੀ ਚੰਗੀ ਕਾਰਗੁਜਾਰੀ-ਰਾਣਾ ਕੇ ਪੀ ਸਿੰਘ
ਹਰੀਸ਼ ਕਾਲੜਾ
- ਪਿੰਡਾਂ ਦੇ ਖੇਡ ਮੈਦਾਨਾਂ ਵਿੱਚ ਲੱਗੀਆ ਰੋਣਕਾਂ ਨੇ ਮੇਲਿਆਂ ਵਰਗਾ ਮਾਹੌਲ ਸਿਰਜਿਆ-ਸਪੀਕਰ
ਕੀਰਤਪੁਰ ਸਾਹਿਬ 17 ਸਤੰਬਰ 2021:ਸੂਬੇ ਦੇ ਪਿੰਡਾਂ ਵਿੱਚ ਅਯੋਜਿਤ ਹੋ ਰਹੇ ਖੇਡ ਮੇਲਿਆ ਨੇ ਪਿੰਡਾਂ ਵਿੱਚ ਮੇਲਿਆ ਵਰਗਾ ਮਾਹੌਲ ਬਣਾ ਦਿੱਤਾ ਹੈ।ਖੇਡ ਮੈਦਾਨਾ ਵਿੱਚ ਲੱਗੀਆਂ ਰੋਣਕਾਂ ਪੰਜਾਬ ਦੀ ਖੁਸ਼ਹਾਲੀ ਅਤੇ ਤਰੱਕੀ ਦੀ ਮੂੰਹ ਬੋਲਦੀ ਤਸਵੀਰ ਪੇਸ਼ ਕਰ ਰਹੀਆਂ ਹਨ।
ਇਹਨਾਂ ਵਿਚਾਰਾ ਦਾ ਪ੍ਰਗਟਾਵਾ ਪੰਜਾਬ ਵਿਧਾਨ ਸਭਾ ਦੇ ਸਪੀਕਰ ਰਾਣਾ ਕੇ ਪੀ ਸਿੰਘ ਨੇ ਮਾਜਰੀ ਗੁੱਜਰਾਂ ਦੇ 31ਵੇਂ ਕੁਸ਼ਤੀ ਦੰਗਲ ਵਿੱਚ ਸ਼ਮੂਲੀਅਤ ਕਰਨ ਮੋਕੇ ਕੀਤਾઽ ਉਹਨਾਂ ਖੇਡ ਮੈਦਾਨ ਲਈ 10 ਲੱਖ ਰੁ: ਦੇਣ ਦਾ ਐਲਾਨ ਕੀਤਾ ਅਤੇ ਪ੍ਰਬੰਧਕਾਂ ਨੂੰ ਅਜਿਹੇ ਖੇਡ ਮੁਕਾਬਲੇ ਸਭਿਆਚਾਰਕ ਸਮਾਰੋਹ ਅਤੇ ਮੇਲਿਆ ਦਾ ਅਯੋਜਨ ਕਰਨ ਲਈ ਵਧਾਈ ਦਿੱਤੀ।
ਰਾਣਾ ਕੇ ਪੀ ਸਿੰਘ ਨੇ ਕਿਹਾ ਕਿ ਅੱਜ ਪੰਜਾਬ ਦੇ ਨੋਜਵਾਨਾਂ ਦਾ ਰੁੱਖ ਖੇਡ ਮੈਦਾਨਾ ਵੱਲ ਹੋ ਗਿਆ ਹੈ। ਸੂਬੇ ਦੇ ਨੋਜਵਾਨਾਂ ਨੇ ਪੰਜਾਬ ਦੇ ਵਾਤਾਵਰਣ ਵਿੱਚ ਮੁੱੜ ਤੰਦਰੁਸਤ ਫਿਜਾ ਲੈ ਆਉਦੀ ਹੈ। ਸੂਬਾ ਸਰਕਾਰ ਨੇ ਨਸ਼ਿਆ ਨੂੰ ਜੜ੍ਹ ਤੋ਼ ਖਤਮ ਕਰਨ ਦਾ ਉਪਰਾਲਾ ਕੀਤਾ ਹੈ। ਸਾਡੇ ਨੋਜਵਾਨਾਂ ਨੇ ਸੂਬਾ ਸਰਕਾਰ ਦੀ ਖੇਡਾਂ ਨੂੰ ਉਤਸ਼ਾਹਿਤ ਕਰਨ ਵਾਲੀ ਨਿੱਤੀ ਨੂੰ ਅਪਣਾ ਕੇ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ ਦੇ ਖੇਡ ਮੁਕਾਬਲਿਆ ਵਿੱਚ ਸੂਬੇ ਦਾ ਨਾਮ ਚਮਕਾਇਆ ਹੈ।ਉਹਨਾਂ ਕਿਹਾ ਕਿ ਸਾਡੀ ਖੁਸ਼ਹਾਲੀ ਅਤੇ ਤਰੱਕੀ ਦੇ ਪ੍ਰਤੀਕ ਸਾਡੇ ਪੇਡੂ ਖੇਡ ਮੇਲਿਆ ਵਿੱਚ ਨੋਜਵਾਨਾਂ ਦੀ ਵੱਡੀ ਗਿਣਤੀ ਵਿੱਚ ਸਮੂਲੀਅਤ ਨੇ ਸਾਰੇ ਭਰਮ ਭੁਲੇਖੇ ਦੂਰ ਕਰ ਦਿੱਤੇ ਹਨ। ਉਹਨਾਂ ਕਿਹਾ ਕਿ ਪੰਜਾਬ ਸਰਕਾਰ ਪਿੰਡਾਂ ਦੇ ਵਿਕਾਸ ਲਈ ਵਚਨਬੱਧ ਹੈ, ਹਰ ਪਿੰਡ ਵਿੱਚ ਵਿਕਾਸ ਲਈ ਗਰਾਟਾਂ ਦਿੱਤੀਆਂ ਹਨ। ਰੋਜਗਾਰ ਦੇ ਮੋਕੇ ਉਪਲੱਬਧ ਹੋ ਰਹੇ ਹਨ। ਉਹਨਾਂ ਕਿਹਾ ਕਿ ਸੂਬਾ ਸਰਕਾਰ ਨੇ ਅਮਨ ਅਤੇ ਸਾਂਤੀ ਦਾ ਮਾਹੌਲ ਕਾਇਮ ਕੀਤਾ ਹੈ। ਅੱਜ ਦੇ ਮੁਕਾਬਲੇ ਵਿੱਚ ਪਟਕੇ ਦੇ ਘੋਲ ੱਚ ਪਰਦੀਪ ਜੀਰਕਪੁਰ ਜੇਤੂ ਰਿਹਾ ਅਤੇ ਸਾਬ੍ਹਾ ਕੁਹਾਲੀ ਉਪ ਜੇਤੂ ਰਿਹਾ।ਇਸ ਖੇਡ ਮੁਕਾਬਲੇ ਦੇ ਪ੍ਰਬੰਧਕ ਨੇ ਸਪੀਕਰ ਰਾਣਾ ਕੇ ਪੀ ਸਿੰਘ ਦਾ ਇਥੇ ਪੁਜੱਣ ਤੇ ਵਿਸੇਸ਼ ਧੰਨਵਾਦ ਕੀਤਾ।
ਇਸ ਮੋਕੇ ਸਾਬਕਾ ਸਰਪੰਚ ਧੰਨਾ ਸਿੰਘ ਬਾਠ, ਰਾਮ ਕਿਸ਼ਨ ਮਾਜਰੀ, ਅਮਨਦੀਪ ਸਿੰਘ, ਪ੍ਰਧਾਨ ਸੁਖਵਿੰਦਰ ਸਿੰਘ, ਰਾਮ ਲੋਕ, ਜਰਨੈਲ ਸਿੰਘ, ਹਰਦੀਪ ਸਿੰਘ ਅਵਾਨਕੋਟ, ਜਗਤਾਰ ਸਿੰਘ ਪਾਬਲਾ, ਬਲਬੀਰ ਸਿੰਘ ਕੋਟਬਾਲਾ, ਚੌਧਰੀ ਚਰਨਜੀਤ ਸਿੰਘ ਆਦਿ ਵਲੋਂ ਇਸ ਖੇਡ ਮੁਕਾਬਲੇ ਦਾ ਸੁਚੱਜਾ ਪ੍ਰਬੰਧ ਕੀਤਾ ਗਿਆ। ਖੇਡ ਮੁਕਾਬਲੇ ਵਿੱਚ ਮਾਜਰੀ ਗੁਜਰਾ ਪੁੱਜੇ ਪੰਤਵੱਤਿਆ ਮੈਂਬਰ ਜ਼ਿਲ੍ਹਾ ਪ੍ਰੀਸ਼ਦ ਨਰਿੰਦਰ ਪੁਰੀ, ਸਰਪੰਚ ਬਲਵਿੰਦਰ ਕੌਰ, ਸਰਪੰਚ ਹਰਭਜਨ ਸਿੰਘ ਕੋਟਬਾਲਾ, ਸਰਪੰਚ ਰਣਵੀਰ ਸਿੰਘ ਆਸਪੁਰ, ਸਰਪੰਚ ਮੋਹਣ ਸਿੰਘ ਭੁੱਲਰ, ਸਾਬਕਾ ਸਰਪੰਚ ਗੁਰਮੀਤ ਸਿੰਘ ਆਸਪੁਰ, ਤਰਸੇਮ ਸਿੰਘ ਮੰਗੂਵਾਲ ਦੀਵਾੜੀ, ਸਰਪੰਚ ਪ੍ਰੇਮ ਸਿੰਘ, ਚੌਧਰੀ ਸੁੱਚਾ ਸਿੰਘ, ਸੌਦਾਗਰ ਸਿੰਘ, ਕੁਲਦੀਪ ਸਿੰਘ ਸੈਣੀ, ਬਲਬੀਰ ਸਿੰਘ ਕੀਰਤਪੁਰ ਸਾਹਿਬ, ਕਮਲਜੀਤ ਸਿੰਘ ਝਿੰਜੜੀ, ਐਸ. ਐਚ. ਓ. ਸੰਨੀ ਖੰਨਾ, ਇੰ. ਬਲਬੀਰ ਸਿੰਘ, ਨੰਬਰਦਾਰ ਭੁਪਿੰਦਰ ਸਿੰਘ ਆਲੋਵਾਲ ਆਦਿ ਨੇ ਅਜਿਹੇ ਖੇਡ ਮੁਕਾਬਲੇ ਅਯੋਜਿਤ ਕਰਨ ਲਈ ਪ੍ਰਬੰਧਕ ਤੇ ਪਿੰਡ ਵਾਸੀਆਂ ਦਾ ਵਿਸੇਸ਼ ਧੰਨਵਾਦ ਕੀਤਾ।