ਬੈਡਮਿੰਟਨ ਕੋਚ ਤੌਸੀਫ ਅਹਿਮਦ ਬੰਗਲੌਰ ਵਿਖੇ ਪ੍ਰਕਾਸ਼ ਪਾਦੂਕੋਣ -ਦ੍ਰਾਵਿੜ ਸੈਂਟਰ ਆਫ਼ ਐਕਸੀਲੈਂਸ ਵਿਖੇ ਰਿਫਰੈਸ਼ਰ ਕੋਰਸ ਲਈ ਚੁਣੇ ਗਏ
- ਐਸਟੀਸੀ ਜੰਮੂ ਬੈਡਮਿੰਟਨ ਕੋਚ ਪ੍ਰਕਾਸ਼ ਪਾਦੂਕੋਣ ਦ੍ਰਾਵਿੜ ਸੈਂਟਰ ਆਫ਼ ਐਕਸੀਲੈਂਸ ਬੰਗਲੌਰ ਵਿਖੇ ਰਿਫਰੈਸ਼ਰ ਕੋਰਸ ਵਿੱਚ ਭਾਗ ਲੈਣ ਲਈ ਚੁਣੇ ਗਏ
- ਤੌਸੀਫ ਅਹਿਮਦ ਦੀ ਚੋਣ ਤੇ ਮਾਲੇਰਕੋਟਲਾ ਅਤੇ ਜੰਮੂ ਕਸ਼ਮੀਰ ਵਿੱਚ ਮਨਾਈ ਜਾ ਰਹੀ ਹੈ ਖੁਸ਼ੀ
- ਹੋਈ ਚੋਣ ਨੂੰ ਉਨ੍ਹਾਂ ਵੱਲੋਂ ਬਿਹਤਰ ਸਾਬਤ ਕਰਨ ਦੀ ਕੋਸ਼ਿਸ਼ ਕੀਤੀ ਜਾਵੇਗੀ---ਕੋਚ ਤੋਸੀਫ਼ ਅਹਿਮਦ
ਮੁਹੰਮਦ ਇਸਮਾਈਲ ਏਸ਼ੀਆ
ਮਲੇਰਕੋਟਲਾ 12 ਅਗਸਤ 2022 - ਮਾਲੇਰਕੋਟਲਾ ਨਿਵਾਸੀ ਅਤੇ ਨਾਮਵਰ ਬੈਡਮਿੰਟਨ ਖਿਡਾਰੀ ਤੌਸੀਫ਼ ਅਹਿਮਦ, ਬੈਡਮਿੰਟਨ ਕੋਚ, SAI, STC ਜੰਮੂ ਨੂੰ 16 ਤੋਂ 31 ਅਗਸਤ 2022 ਤੱਕ ਬੰਗਲੌਰ ਵਿਖੇ ਪ੍ਰਕਾਸ਼ ਪਾਦੂਕੋਣ -ਦ੍ਰਾਵਿੜ ਸੈਂਟਰ ਆਫ਼ ਐਕਸੀਲੈਂਸ ਵਿਖੇ ਰਿਫਰੈਸ਼ਰ ਕੋਰਸ ਲਈ ਚੁਣਿਆ ਗਿਆ ਹੈ। ਦੱਸਣਾ ਬਣਦਾ ਹੈ ਕਿ ਇਸ ਵੱਕਾਰੀ ਅਹੁਦੇ ਲਈ ਦੇਸ਼ ਭਰ ਵਿੱਚੋਂ ਸਿਰਫ਼ 3 ਬੈਡਮਿੰਟਨ ਕੋਚਾਂ ਨੂੰ ਚੁਣਿਆ ਗਿਆ ਹੈ।
ਇਹ ਕੋਰਸ ਭਾਰਤੀ ਬੈਡਮਿੰਟਨ ਐਸੋਸੀਏਸ਼ਨ ਦੁਆਰਾ ਆਯੋਜਿਤ ਕੀਤਾ ਜਾਣਾ ਹੈ। ਤੌਸੀਫ ਅਹਿਮਦ ਦੀ ਇਸ ਪ੍ਰਾਪਤੀਇਸ ਪ੍ਰਾਪਤੀ ਤੇ ਜਿਥੇ ਮਾਲੇਰਕੋਟਲਾ ਨਿਵਾਸੀਆਂ ਵਿਚ ਬੇਹੱਦ ਖੁਸ਼ੀ ਪਾਈ ਜਾ ਰਹੀ ਹੈ ਉਥੇ ਹੀ ਜਨਾਬ ਨਦੀਮ ਅਹਿਮਦ ਡਾਰ, ਡਿਪਟੀ ਡਾਇਰੈਕਟਰ, ਐਸ.ਟੀ.ਸੀ. ਜੰਮੂ/ ਇੰਚਾਰਜ ਜੰਮੂ-ਕਸ਼ਮੀਰ ਨੇ ਕੌਚ ਤੌਸੀਫ਼ ਅਹਿਮਦ ਨੂੰ ਵੀ ਵਿਸ਼ੇਸ਼ ਤੌਰ ਤੇ ਵਧਾਈ ਦਿੱਤੀ ਹੈ। ਤੌਸੀਫ਼ ਅਹਿਮਦ ਨੇ ਆਪਣੀ ਪ੍ਰਾਪਤੀ 'ਤੇ ਅਤੇ ਜੰਮੂ-ਕਸ਼ਮੀਰ ਦੀ ਬੈਡਮਿੰਟਨ ਐਸੋਸੀਏਸ਼ਨ ਦੀ ਭੂਮਿਕਾ ਦੀ ਸ਼ਲਾਘਾ ਕਰਦਿਆਂ ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਹੋਈ ਚੋਣ ਨੂੰ ਉਨ੍ਹਾਂ ਵੱਲੋਂ ਬਿਹਤਰ ਸਾਬਤ ਕਰਨ ਦੀ ਕੋਸ਼ਿਸ਼ ਕੀਤੀ ਜਾਵੇਗੀ ।
ਖੇਡ ਜਗਤ ਵਿੱਚ ਉਮੀਦ ਜਤਾਈ ਜਾ ਰਹੀ ਹੈ ਕਿ ਇਸ ਵੱਕਾਰੀ ਕੋਰਸ ਲਈ ਉਸਦੀ ਚੋਣ ਯਕੀਨੀ ਤੌਰ 'ਤੇ STC ਜੰਮੂ ਦੇ ਨਾਲ-ਨਾਲ J&K (UT) ਦੇ ਸ਼ਟਲਰਾਂ ਦੀ ਮਦਦ ਕਰੇਗੀ। ਦੱਸਣਾ ਬਣਦਾ ਹੈ ਕਿ ਕੋਚ ਤੋਸੀਫ਼ ਅਹਿਮਦ ਸਾਦੀ ਸਪੋਰਟਸ ਵਾਲੇ ਮਰਹੂਮ ਜ਼ਹੀਰ ਸੱਤਾਰ ਸ਼ਾਦੀ ਦੇ ਹੋਣਹਾਰ ਫ਼ਰਜ਼ੰਦ ਅਤੇ ਸਥਾਨਕ ਅੰਤਰਰਾਸ਼ਟਰੀ ਪੱਧਰ ਦੇ ਖੇਡਾਂ ਦੇ ਸਾਮਾਨ ਦੇ ਕਾਰੋਬਾਰੀ ਸਟਾਰ ਇੰਪੈਕਟ ਮਾਲੇਰਕੋਟਲਾ ਦੇ ਐਮ.ਡੀ ਜਨਾਬ ਮੁਹੰਮਦ ਅਵੈਸ ਦੇ ਭਾਣਜਾ ਲੱਗਦੇ ਹਨ ।