66ਵੀਆਂ ਪੰਜਾਬ ਰਾਜ ਅੰਤਰ ਜ਼ਿਲ੍ਹਾ ਖੋ-ਖੋ ਖੇਡਾਂ ਅੰਡਰ-19 (ਲੜਕੀਆਂ) ਵਿੱਚ ਜ਼ਿਲ੍ਹਾ ਮੁਕਤਸਰ ਸਾਹਿਬ ਦੀ ਟੀਮ ਜੇਤੂ
ਮੁਹੰਮਦ ਇਸਮਾਈਲ ਏਸ਼ੀਆ
ਮਾਲੇਰਕੋਟਲਾ 24 ਨਵੰਬਰ 2022 - ਪੰਜਾਬ ਦੇ ਨਵੇਂ ਬਣੇ ਜ਼ਿਲ੍ਹਾ ਮਾਲੇਰਕੋਟਲਾ ਦੇ ਤਾਰਾ ਕੌਨਵੈਂਟ ਸਕੂਲ ਮਾਲੇਰਕੋਟਲਾਵਿਖੇ ਜ਼ਿਲ੍ਹਾ ਸਿੱਖਿਆ ਅਫਸਰ ਸ਼੍ਰੀ ਸੰਜੀਵ ਕੁਮਾਰ ਸ਼ਰਮਾ ਜੀ ਦੀ ਯੋਗ ਅਗਵਾਈ ਤੇ ਜ਼ਿਲ੍ਹਾ ਸਿੱਖਿਆ ਸੁਧਾਰ ਕਮੇਟੀ ਦੇ ਇੰਚਾਰਜ ਪ੍ਰਿੰਸੀਪਲ ਸ਼੍ਰੀ ਮੁਹੰਮਦ ਖਲੀਲ ਜੀ ਦੀ ਦੇਖ-ਰੇਖ ਵਿੱਚ ਚੱਲ ਰਹੀਆਂ 66ਵੀਆਂ ਪੰਜਾਬ ਰਾਜ ਅੰਤਰ ਜ਼ਿਲ੍ਹਾ ਖੋ-ਖੋ ਖੇਡਾਂ ਅੰਡਰ -19(ਲੜਕੀਆਂ) ਵਿੱਚ ਸਾਰੀਆਂ ਹੀ ਖਿਡਾਰਨਾਂ ਨੇ ਬਹੁਤ ਹੀ ਵਧੀਆ ਖੇਡ ਭਾਵਨਾ ਦਾ ਪ੍ਰਦਰਸ਼ਨ ਕਰਦੇ ਹੋਏ, ਵਧੀਆ ਕਾਰਗੁਜਾਰੀ ਦਾ ਪ੍ਰਦਰਸ਼ਨ ਕੀਤਾ।
ਇਸ ਮੌਕੇ ਹਲਕਾ ਅਮਰਗੜ੍ਹ ਦੇ ਐੱਮ.ਐੱਲ. ਏ. ਸਰਦਾਰ ਜਸਵੰਤ ਸਿੰਘ ਗੱਜਣਮਾਜਰਾ ਜੀ ਨੇ ਵਿਸੇਸ਼ ਤੌਰ ’ਤੇ ਸ਼ਿਰਕਤ ਕੀਤੀ ਤੇ ਖਿਡਾਰੀਆਂ ਨਾਲ ਜਾਣ-ਪਛਾਣ ਕਰਦੇ ਹੋਏ, ਉਹਨਾਂ ਦੀ ਹੌਂਸਲਾ ਅਫਜ਼ਾਈ ਕੀਤੀ। ਅੱਜ ਦੇ ਮਾਕਬਲਿਆਂ ਵਿੱਚ ਜਲੰਧਰ ਦੀ ਟੀਮ ਨੇ ਚੌਥਾ ਤੇ ਮਾਨਸਾ ਦੀ ਟੀਮ ਨੇ ਚੌਥਾ ਸਥਾਨ ਹਾਸਿਲ ਕੀਤਾ। ਪੰਜਾਬ ਰਾਜ ਅੰਤਰ ਜ਼ਿਲ੍ਹਾ ਖੋ-ਖੋ ਖੇਡਾਂ ਦਾ ਫ਼ਾਈਨਲ ਮੁਕਾਬਲਾ ਵਿੱਚ ਸ੍ਰੀ ਮੁਕਤਸਰ ਸਾਹਿਬ ਦੀ ਟੀਮ ਤੇ ਸੰਗਰੂਰ ਦੀ ਟੀਮ ਵਿਚਕਾਰ ਖੇਡਿਆ ਗਿਆ ਤੇ ਜਿਸ ਵਿੱਚ ਸ੍ਰੀ ਮੁਕਤਸਰ ਜ਼ਿਲ੍ਹੇ ਦੀ ਟੀਮ ਨੇ ਕ੍ਰਮਵਾਰ ਪਹਿਲਾ ਤੇ ਦੂਸਰਾ ਸਥਾਨ ਹਾਸਿਲ ਕੀਤਾ।
ਇਸ ਮੌਕੇ ਜੇਤੂ ਟੀਮਾਂ ਨੂੰ ਇਨਾਮਾਂ ਦੀ ਵੰਡ ਸਰਦਾਰ ਜਸਵੰਤ ਸਿੰਘ ਗੱਜਣਮਾਜਰਾ (ਐੱਮ.ਐੱਲ.ਏ. ਹਲਕਾ ਅਮਰਗੜ੍ਹ) ਜੀ ਦੁਆਰਾ ਕੀਤੀ ਗਈ। ਇਸ ਮੌਕੇ ਪ੍ਰਿੰਸੀਪਲ ਸ੍ਰੀ ਸੁਧੀਰ ਕੁਮਾਰ, ਪ੍ਰਿੰਸੀਪਲ ਹਰਜਿੰਦਰ ਸਿੰਘ, ਪ੍ਰਿੰਸੀਪਲ ਨਰੇਸ਼ ਕੁਮਾਰ, ਪ੍ਰਿੰਸੀਪਲ ਦਲਬੀਰ ਸਿੰਘ, ਪ੍ਰਿੰਸੀਪਲ ਮਨਜੀਤ ਸਿੰਘ, ਮਾਲੇਰਕੋਟਲਾ ਦੇ ਬੀ.ਐੱਨ.ਓ.ਸ੍ਰੀ ਮੁਹੰਮਦ ਇਮਰਾਨ (ਅਹਿਮਦਗੜ੍ਹ), ਸ੍ਰੀ ਜਾਹਿਦ ਸ਼ਫੀਕ ਬੀ.ਐੱਨ.ਓ ਮਾਲੇਰਕੋਟਲਾ-1, ਸ੍ਰੀ ਮੁਹੰਮਦ ਅਸਗਰ ਬੀ.ਐੱਨ.ਓ ਮਾਲੇਰਕੋਟਲਾ-2, ਡੀ.ਐੱਮ. ਫਿਜੀਕਲ ਸ੍ਰੀ ਰਘੂ ਨੰਦਨ, ਪਰਮਿੰਦਰ ਕੌਰ ਗਰੇਵਾਲ ਪ੍ਰਿੰਸੀਪਲ ਤਾਰਾ ਕੌਨਵੈਂਟ ਸਕੂਲ ਮਾਲੇਰਕੋਟਲਾ ਤੇ ਹੋਰ ਪ੍ਰਬੰਧਕੀ ਅਧਿਆਪਕ ਹਾਜ਼ਰ ਸਨ।