ਸ੍ਰੀ ਅਨੰਦਪੁਰ ਸਾਹਿਬ ਵਿਖੇ 42ਵੀਆਂ ਪੰਜਾਬ ਰਾਜ ਪ੍ਰਾਇਮਰੀ ਸਕੂਲ ਖੇਡਾਂ ਹੋਈਆਂ ਸ਼ਾਨੋ ਸ਼ੌਕਤ ਨਾਲ ਸਮਾਪਤ
- ਖੇਡਾਂ ਵਿਦਿਆਰਥੀਆਂ 'ਚ ਲੀਡਰਸ਼ਿਪ ਤੇ ਸਕਾਰਾਤਮਿਕ ਵਿਕਾਸ ਪੈਦਾ ਕਰਦੀਆਂ -ਤੇਜਦੀਪ ਸਿੰਘ ਸੈਣੀ
ਹਰੀਸ਼ ਕਾਲੜਾ
ਸ੍ਰੀ ਅਨੰਦਪੁਰ ਸਾਹਿਬ ,09 ਦਸੰਬਰ 2022:ਖਾਲਸੇ ਦੀ ਜਨਮ ਭੂਮੀ ਸ੍ਰੀ ਅਨੰਦਪੁਰ ਸਾਹਿਬ ਵਿਖੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਦੀ ਯੋਗ ਅਗਵਾਈ ਹੇਠ ਭਾਈ ਨੰਦ ਲਾਲ ਪਬਲਿਕ ਸਕੂਲ, ਸ੍ਰੀ ਗੁਰੁ ਤੇਗ ਬਹਾਦਰ ਖਾਲਸਾ ਕਾਲਜ, ਅਤੇ ਸ੍ਰੀ ਦਸਮੇਸ਼ ਮਾਰਸ਼ਲ ਆਰਟ ਅਕੈਡਮੀ ਵਿਖੇ ਚੱਲ ਰਹੀਆਂ 42ਵੀਆਂ ਪੰਜਾਬ ਰਾਜ ਪ੍ਰਾਇਮਰੀ ਸਕੂਲ ਖੇਡਾਂ ਅੱਜ ਸ਼ਾਨੋ-ਸ਼ੌਕਤ ਨਾਲ ਸਮਾਪਤ ਹੋ ਗਈਆਂ। ਇਹਨਾਂ ਖੇਡਾਂ ਦੇ ਜੇਤੂ ਖਿਡਾਰੀਆਂ ਨੂੰ ਮੈਡਲ ਪਾਉਣ ਦੀ ਰਸਮ ਡੀ.ਪੀ.ਆਈ. (ਸੈ.ਸਿੱ) ਸ. ਤੇਜਦੀਪ ਸਿੰਘ ਸੈਣੀ ਵਲੋਂ ਕੀਤੀ ਗਈ।
ਖਿਡਾਰੀਆਂ ਨੂੰ ਸੰਬੋਧਨ ਕਰਦਿਆਂ ਸ.ਸੈਣੀ ਨੇ ਕਿਹਾ ਕਿ ਖੇਡਾਂ ਵਿਦਿਆਰਥੀਆਂ ਵਿਚ ਲੀਡਰਸ਼ਿਪ ਅਤੇ ਸਾਕਰਾਤਮਿਕ ਵਿਕਾਸ ਪੈਦਾ ਕਰਦੀਆਂ ਹਨ।ਉਹਨਾਂ ਜਿਥੇ ਜੇਤੂ ਖਿਡਾਰੀਆਂ ਨੂੰ ਵਧਾਈ ਦਿੱਤੀ ਉਥੇ ਉਹਨਾਂ ਕਿਹਾ ਕਿ ਹਾਰੇ ਖਿਡਾਰੀਆਂ ਨੂੰ ਵੀ ਆਪਣੇ ਮਨੋਬਲ ਨੂੰ ਡਿੱਗਣ ਨਹੀ ਦੇਣਾ ਚਾਹੀਦਾ। ਉਹਨਾਂ ਸੂਬੇ ਦੇ ਸਰਕਾਰੀ ਸਕੂਲਾਂ ਦੇ ਖੇਡ ਅਧਿਆਪਕਾਂ ਨੂੰ ਅਪੀਲ ਕੀਤੀ ਕਿ ਉਹ ਖੇਡ ਪੀਰੀਅਡ ਵਿਚ ਖਿਡਾਰੀਆਂ ਨੂੰ ਖੇਡਾਂ ਦੀ ਮਹੱਤਤਾ ਸਮਝ ਕੇ ਰੈਗੂਲਰ ਖਿਡਾਉਣ। ਉਹਨਾਂ ਅਧਿਆਪਕਾਂ ਨੂੰ ਅਪੀਲ ਕੀਤੀ ਕਿ ਉਹ ਖਿਡਾਰੀਆਂ ਨੂੰ ਨਸ਼ਿਆ ਤੋਂ ਦੂਰ ਰੱਖਣ ਲਈ ਆਪਣੀ ਭੂਮਿਕਾ ਨਿਭਾਉਣ।
ਇਸ ਮੌਕੇ ਜਿਲ੍ਹਾ ਸਿੱਖਿਆ ਅਫਸਰ (ਐਲੀ. ਸਿੱਖਿਆ)ਸੰਗੀਤਾ ਸ਼ਰਮਾ,ਪ੍ਰਿੰ.ਡਾ.ਜਸਵੀਰ ਸਿੰਘ ਖਾਲਸਾ ਕਾਲਜ ਅਨੰਦਪੁਰ ਸਾਹਿਬ, ਜਿਲ੍ਹਾ ਸਿੱਖਿਆ ਅਫਸਰ (ਸ.ਸ) ਪ੍ਰੇਮ ਮਿੱਤਲ, ਉਪ ਜ਼ਿਲ੍ਹਾ ਸਿੱਖਿਆ ਅਫਸਰ ਰੰਜਨਾ ਕਟਿਆਲ ਤੇ ਸੁਰਿੰਦਰਪਾਲ ਸਿੰਘ ਵਲੋ ਡੀ.ਪੀ.ਆਈ ਤੇਜਦੀਪ ਸੈਣੀ ਨੂੰ ਮੋਮੈਂਟੋ ਦੇ ਕੇ ਸਨਮਾਨਿਤ ਵੀ ਕੀਤਾ ਗਿਆ।ਸਰਕਾਰੀ ਪ੍ਰਾਇਮਰੀ ਸਕੂਲ ਭਨਾਮ ਦੇ ਵਿਦਿਆਰਥੀਆਂ ਵਲੋਂ ਸੱਭਿਆਚਾਰਕ ਆਈਟਮ ਪੇਸ਼ ਕੀਤੀ ਗਈ।
ਇਸ ਮੌਕੇ ਪ੍ਰਿੰਸੀਪਲ ਸਤਨਾਮ ਸਿੰਘ ਭਾਈ ਨੰਦ ਲਾਲ ਪਬਲਿਕ ਸਕੂਲ, ਪ੍ਰਿੰਸੀਪਲ ,ਪ੍ਰਿੰਸੀਪਲ ਵਰਿੰਦਰ ਸ਼ਰਮਾਂ, ਪ੍ਰਿੰ.ਹਰਦੀਪ ਸਿੰਘ ਢੀਂਡਸਾ, ਪ੍ਰਿੰ.ਅਵਤਾਰ ਸਿੰਘ ਦੜੌਲੀ, ਤਾਰਾ ਰਾਣੀ, ਮਨਿੰਦਰ ਰਾਣਾ, ਕੁਲਦੀਪ ਪਰਮਾਰ, ਮੰਚ ਸੰਚਾਲਕ ਹਰਕੀਰਤ ਸਿੰਘ ਮਿਨਹਾਸ, ਹਰਜੀਤ ਸੈਣੀ, ਅਮਰੀਕ ਸਿੰਘ ਸਨੋਲੀ, ਲਖਵਿੰਦਰ ਸਿੰਘ ਕੋਟਲਾ, ਮਿਮਲ ਸਿੰਘ, ਬਲਜਿੰਦਰ ਸਿੰਘ ਢਿਲੋ, ਲਖਵੀਰ ਸਿੰਘ ਲੱਖਾ, ਜਸਵਿੰਦਰ ਲਾਡੀ ਅਬਿਆਣਾ, ਦਵਿੰਦਰ ਗਰਦਲੇ, ਹਰਪ੍ਰੀਤ ਸਿੰਘ ਲੌਗੀਆਂ, ਸੁਖਵਿੰਦਰ ਸਿੰਘ ਸੁੱਖੀ, ਸੰਦੀਪ ਸ਼ਰਮਾ, ਪਵਨ ਕੁਮਾਰ, ਰਾਜ ਕੁਮਾਰ, ਪਰਮਜੀਤ ਕੁਮਾਰ, ਜਸਵੀਰ ਡੂਮੇਵਾਲ, ਮਨਮੋਹਣ ਸਿੰਘ, ਅਵਤਾਰ ਸਿੰਘ, ਮਲਕੀਤ ਸਿੰਘ ਭੱਠਲ, ਛਿੰਦਾ ਭਟਨਾਗਰ, ਚਰਨਜੀਤ ਸਿੰਘ, ਸਤਨਾਮ ਕੌਰ, ਅਮਨਪ੍ਰੀਤ ਕੌਰ, ਗਗਨਦੀਪ ਕੌਰ, ਹਰਮਿੰਦਰ ਕੌਰ, ਗੁਰਜੀਤ ਕੌਰ, ਸੁਨੀਤਾ ਧੀਮਾਨ, ਨੀਲਮ, ਰਣਵੀਰ ਸਿੰਘ ਗੱਜਪੁਰ, ਸ਼ੁਸ਼ੀਲ ਧੀਮਾਨ, ਨੀਲ ਕਮਲ ਧੀਮਾਨ, ਗਗਨਦੀਪ ਸਿੰਘ, ਗੁਰਜੀਤ ਸਿੰਘ ਭੱਟੀ, ਰਜਿੰਦਰ ਵਿਸ਼ਨੂੰ, ਤੇਜਿੰਦਰ ਸਿੰਘ, ਮਨਜੀਤ ਸੂਦ, ਰਾਜਨਪ੍ਰੀਤ ਕੌਰ, ਰਵਿੰਦਰ ਕੁਮਾਰ, ਪੰਕਜ ਕੁਮਾਰ, ਜਸਵਿੰਦਰ ਸਿੱਧੂ, ਗੁਰਪ੍ਰੀਤ ਕੌਰ ਆਦਿ ਹਾਜਰ ਸਨ।