ਸ਼ਹੀਦਾਂ ਦੀ ਯਾਦ 'ਚ ਕਰਵਾਇਆ 6 ਵਾਂ ਕਬੱਡੀ ਟੂਰਨਾਮੈਂਟ
ਮਨਜੀਤ ਸਿੰਘ ਢੱਲਾ
- ਜੇਤੂ ਖਿਡਾਰੀਆਂ ਨੂੰ ਵੰਡੇ ਇਨਾਮ
ਜੈਤੋ, 31 ਮਾਰਚ 2023 - ਸ਼ਹੀਦ ਕ੍ਰਿਸ਼ਨ ਭਗਵਾਨ ਸਿੰਘ ਨਿਆਮੀਵਾਲਾ , ਸ਼ਹੀਦ ਗੁਰਜੀਤ ਸਿੰਘ ਬਿੱਟੂ ਸਰਾਵਾਂ ਅਤੇ ਸਵ : ਖੁਸ਼ਬੂ ਕੋਰ ਦੀ ਯਾਦ ਵਿੱਚ 6 ਵਾਂ ਕਬੱਡੀ ਟੂਰਨਾਮੈਂਟ ਬਾਬਾ ਚੰਦ ਸਿੰਘ ਜੀ ਮੁੱਖ ਸੇਵਾਦਾਰ ਗੁਰਦੁਆਰਾ ਟਿੱਬੀ ਸਾਹਿਬ ਬਹਿਬਲ ਕਲਾਂ ਦੇ ਆਸ਼ੀਰਵਾਦ ਸਦਕਾ 29 ਮਾਰਚ ਨੂੰ ਖੇਡ ਸਟੇਡੀਅਮ ਬਹਿਬਲ ਖੁਰਦ (ਨਿਆਮੀਵਾਲਾ) ਵਿਖੇ ਕਰਵਾਇਆ ਗਿਆ. ਟੂਰਨਾਮੈਂਟ ਵਿੱਚ ਕਬੱਡੀ 30,50,60 ਕਿੱਲੋ ਭਾਰ ਵਰਗ ਦੇ ਮੁਕਾਬਲੇ ਕਰਵਾਏ ਗਏ ਜਿਸ ਵਿੱਚ ਇਲਾਕੇ ਦੀਆਂ ਨਾਮੀ ਟੀਮਾਂ ਨੇ ਹਿੱਸਾ ਲਿਆ. ਕਬੱਡੀ 60 ਕਿੱਲੋ ਵਿੱਚ ਨਾਥੇਆਣਾ ਨੇ ਪਹਿਲਾ ਤੇ ਨਿਆਮੀਵਾਲਾ ਦੀ ਟੀਮ ਨੇ ਦੂਜਾ ਸਥਾਨ ਹਾਸਿਲ ਕੀਤਾ।
ਇਸ ਮੌਕੇ ਜੇਤੂ ਖਿਡਾਰੀਆਂ ਨੂੰ ਇਨਾਮ ਵੰਡੇ ਗਏ। ਇਸ ਮੌਕੇ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਤੇ ਜਿਲ੍ਹਾ ਯੂਥ ਜੁਆਇੰਟ ਸਕੱਤਰ ਰਾਣਾ ਬਰਾੜ ਨਿਆਮੀਵਾਲਾ ਨੇ ਵਿਸ਼ੇਸ਼ ਤੇ ਹਾਜਰੀ ਲਵਾਈ ਤੇ ਟੀਮਾਂ ਦੀ ਹੌਸਲਾ ਅਫਜਾਈ ਕਰਦਿਆਂ ਕਿਹਾ ਕਿ ਆਪ ਵਿਧਾਇਕ ਅਮੋਲਕ ਸਿੰਘ ਅਤੇ ਪੰਜਾਬ ਸਰਕਾਰ ਦਾ ਮੁੱਖ ਉਦੇਸ਼ ਖੇਡਾਂ ਦੇ ਪੱਧਰ ਨੂੰ ਉੱਚਾ ਚੁੱਕਣਾ ਹੈ ਖਿਡਰੀਆਂ ਨੂੰ ਹਰ ਪ੍ਰਕਾਰ ਦੀਆਂ ਸੁਵਿਧਾਵਾਂ ਦੇਣ ਵਿੱਚ ਕੋਈ ਕਮੀ ਨਹੀਂ ਛੱਡੀ ਜਾਵੇਗੀ ਉਹਨਾਂ ਵਲੋਂ ਇਨਾਮ ਵੰਡ ਅਤੇ ਸਨਮਾਨ ਸਮਾਰੋਹ ਦੀ ਰਸਮ ਨਿਭਾਈ ਗਈ, ਇਸ ਮੌਕੇ ਗੁਰਜਿੰਦਰ ਸਿੰਘ, ਜਗਸੀਰ ਸਿੰਘ, ਧੀਰਾ ਸਿੰਘ, ਗੀਤਾ ਢਿੱਲੋਂ, ਨਿਰਮਲ ਨੰਬਰਦਾਰ, ਚਮਕੌਰ ਸਿੰਘ, ਨਵਦੀਪ ਸਿੰਘ, ਸੁਖਮੰਦਰ ਸਿੰਘ ਸੈਕਟਰੀ ਅਤੇ ਹੋਰ ਪਿੰਡ ਦੇ ਪਤਵੰਤੇ ਸੱਜਣ ਹਾਜਰ ਸਨ ।