ਹੁਸ਼ਿਆਰਪੁਰ: ਪੀ. ਆਈ. ਐਸ ਦੇ ਰੈਜ਼ੀਡੈਂਸ਼ੀਅਲ ਖੇਡ ਵਿੰਗਾਂ ਲਈ ਟ੍ਰਾਇਲ 3 ਅਪ੍ਰੈਲ ਤੋਂ
- ਜ਼ਿਲ੍ਹੇ ਦੇ ਚੁਣੇ ਜਾਣ ਵਾਲੇ ਖਿਡਾਰੀਆਂ ਦੇ ਫਾਈਨਲ ਟ੍ਰਾਇਲ 24 ਤੋਂ 26 ਅਪ੍ਰੈਲ ਤੱਕ ਹੋਣਗੇ
ਹੁਸ਼ਿਆਰਪੁਰ, 31 ਮਾਰਚ 2023 - ਪੰਜਾਬ ਇੰਸਟੀਚਿਊਟ ਆਫ ਸਪੋਰਟਸ ਦੇ ਰੈਜ਼ੀਡੈਂਸ਼ੀਅਲ ਖੇਡ ਵਿੰਗਾਂ ਲਈ ਖਿਡਾਰੀਆਂ ਦੇ ਚੋਣ ਟ੍ਰਾਇਲ 3 ਅਪ੍ਰੈਲ ਤੋਂ ਸ਼ੁਰੂ ਹੋ ਰਹੇ ਹਨ, ਜੋ ਕਿ 25 ਅਪ੍ਰੈਲ ਤੱਕ ਚੱਲਣਗੇ। ਇਸ ਵਾਰ ਟ੍ਰਾਇਲਾਂ ਦਾ ਦਾਇਰਾ ਵਧਾਉਂਦਿਆਂ ਵੱਖ-ਵੱਖ ਖੇਡ ਟ੍ਰਾਇਲ 11 ਥਾਵਾਂ ’ਤੇ ਲਏ ਜਾਣਗੇ, ਜਿਸ ਤੋਂ ਬਾਅਦ ਇਨ੍ਹਾਂ ਟ੍ਰਾਇਲਾਂ ਵਿਚ ਚੁਣੇ ਗਏ ਖਿਡਾਰੀਆਂ ਦੇ ਫਾਈਨਲ ਟ੍ਰਾਇਲ 24 ਅਪ੍ਰੈਲ ਤੋਂ ਸ਼ੁਰੂ ਹੋਣਗੇ, ਜੋ ਕਿ 26 ਅਪ੍ਰੈਲ ਤੱਕ ਚੱਲਣਗੇੇ। ਇਹ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਖੇਡ ਅਫ਼ਸਰ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਵੱਖ-ਵੱਖ ਖੇਡਾਂ ਵਿਚ 6 ਉਮਰ ਵਰਗ ਅੰਡਰ 10, ਅੰਡਰ 12, ਅੰਡਰ 14, ਅੰਡਰ 17, ਅੰਡਰ 19 ਅਤੇ ਅੰਡਰ 21 ਦੇ ਟ੍ਰਾਇਲ ਪਹਿਲਾਂ ਜ਼ਿਲ੍ਹਾ ਪੱਧਰ ’ਤੇ ਬਣਾਏ ਗਏ ਜ਼ੋਨਾਂ ਵਿਚ ਹੋਣਗੇ ਅਤੇ ਇਸ ਤੋਂ ਬਾਅਦ ਜ਼ਿਲ੍ਹੇ ਵਿਚੋਂ ਚੁਣੇ ਖਿਡਾਰੀਆਂ ਦੇ ਫਾਈਨਲ ਟ੍ਰਾਇਲ ਇਕ ਸਥਾਨ ’ਤੇ ਹੋਣਗੇ। ਇਸ ਨਾਲ ਬਿਹਤਰੀਨ ਖਿਡਾਰੀ ਸਾਹਮਣੇ ਆਉਣਗੇ।
ਉਨ੍ਹਾਂ ਦੱਸਿਆ ਕਿ ਟ੍ਰਾਇਲਾਂ ਵਾਲੇ ਸਥਾਨ ਵਾਲੇ ਜ਼ਿਲ੍ਹੇ ਨਾਲ ਸਬੰਧਤ ਜ਼ਿਲ੍ਹਾ ਖੇਡ ਅਫ਼ਸਰ ਨੂੰ ਇੰਚਾਰਜ ਲਗਾਇਆ ਗਿਆ ਹੈ। ਉਨ੍ਹਾਂ ਦੱਸਿਆ ਕਿ 18 ਖੇਡਾਂ ਦੀਆਂ 1700 ਦੇ ਕਰੀਬ ਸੀਟਾਂ ਲਈ ਟ੍ਰਾਇਲ ਹੋਣਗੇ ਅਤੇ ਇਸ ਵਾਰ 450 ਸੀਟਾਂ ਵਧਾਈਆਂ ਗਈਆਂ ਹਨ। ਉਨ੍ਹਾਂ ਦੱਸਿਆ ਕਿ ਇਨ੍ਹਾਂ ਖੇਡਾਂ ਵਿਚ ਅਥਲੈਟਿਕਸ, ਬਾਸਕਿਟਬਾਲ, ਮੁੱਕੇਬਾਜ਼ੀ, ਫੁੱਟਬਾਲ, ਹਾਕੀ, ਜਿਮਨਾਸਟਿਕ, ਜੂਡੋ, ਵਾਲਬਾਲ, ਵੇਟ ਲਿਫਟਿੰਗ, ਕੁਸ਼ਤੀ, ਹੈਂਡਬਾਲ, ਤੀਰਅੰਦਾਜ਼ੀ, ਸਾਈਕÇਲੰਗ, ਤੈਰਾਕੀ, ਟੇਬਲ ਟੈਨਿਸ, ਨਿਸ਼ਾਨੇਬਾਜ਼ੀ ਤੇ ਰੋਇੰਗ ਸ਼ਾਮਿਲ ਹਨ। ਉਨ੍ਹਾਂ ਦੱਸਿਆ ਕਿ ਚੁਣੇ ਗਏ ਖਿਡਾਰੀਆਂ ਨੂੰ ਕੋਚਿੰਗ, ਰਿਹਾਇਸ਼, ਡਾਈਟ, ਮੈਡੀਕਲ ਤੇ ਬੀਮੇ ਦੀਆਂ ਮੁਫ਼ਤ ਸੁਵਿਧਾਵਾਂ ਮਿਲਣਗੀਆਂ।
ਜ਼ਿਲ੍ਹਾ ਖੇਡ ਅਫ਼ਸਰ ਨੇ ਦੱਸਿਆ ਕਿ ਹੁਸ਼ਿਆਰਪੁਰ ਵਿਚ ਸਾਰੇ ਜ਼ਿਲਿ੍ਹਆਂ ਦੇ ਅੰਡਰ 14, 17 ਅਤੇ 19 ਫੁੱਟਬਾਲ (ਲੜਕੇ) ਦੇ ਟ੍ਰਾਇਲ 24 ਤੇ 25 ਅਪ੍ਰੈਲ ਨੂੰ ਫੁੱਟਬਾਲ ਅਕਾਦਮੀ ਮਾਹਿਲਪੁਰ (ਹੁਸ਼ਿਆਰਪੁਰ) ਵਿਚ ਹੋਣਗੇ। ਇਸ ੋਤਂ ਇਲਾਵਾ ਰੂਪਨਗਰ ਵਿਚ 3 ਅਤੇ 4 ਅਪ੍ਰੈਲ ਨੂੰ ਰੋਇੰਗ ਦੇ ਸਾਰੇ ਜ਼ਿਲਿ੍ਹਆਂ ਦੇ, ਬਰਨਾਲਾ ਵਿਚ 24 ਤੇ 25 ਅਪ੍ਰੈਲ ਨੂੰ ਟੇਬਲ ਟੈਨਿਸ ਲਈ ਸਾਰੇ ਜ਼ਿਲਿ੍ਹਆਂ ਦੇ ਟ੍ਰਾਇਲ ਹੋਦਗੇ। ਉਨ੍ਹਾਂ ਦੱਸਿਆ ਕਿ ਟ੍ਰਾਇਲਾਂ ਵਿਚ ਭਾਗ ਲੈਦ ਵਾਲੇ ਖਿਡਾਰੀ ਟ੍ਰਾਇਲ ਵਾਲੇ ਦਿਨ ਸਵਰੇ 8;30 ਵਜੇ ਰਿਪੋਰਟ ਕਰਨਗੇ। ਉਨ੍ਹਾਂ ਦੱਸਿਆ ਕਿ ਖਿਡਾਰੀ ਪੰਜਾਬ ਸੂਬੇ ਦੇ ਨਿਵਾਸੀ ਹੋਣ ਅਤੇ ਉਨ੍ਹਾਂ ਵੱਲੋਂ ਪਿਛਲੇ ਤਿੰਨ ਸਾਲਾਂ ਵਿਚ ਜ਼ਿਲ੍ਹਾ/ਸਟੇਟ/ਨੈਸ਼ਨਲ ਪੱਧਰ ’ਤੇ ਟੂਰਨਾਮੈਂਟ ਵਿਚ ਤਗਮਾ ਪ੍ਰਾਪਤ ਕੀਤਾ ਹੋਵੇ।
ਉਨ੍ਹਾਂ ਕਿਹਾ ਕਿ ਜਿਨ੍ਹਾਂ ਖਿਡਾਰੀਆਂ ਦੇ ਮਾਤਾ/ਪਿਤਾ ਯੂੁ. ਟੀ (ਚੰਡੀਗੜ੍ਹ) ਵਿਚ ਸਥਿਤ ਪੰਜਾਬ ਰਾਜ ਦੇ ਸਰਕਾਰੀ ਸੰਸਥਾਨਾਂ ਵਿਚ ਤਾਇਨਾਤ ਹਨ, ਉਹ ਖਿਡਾਰੀ ਵੀ ਟ੍ਰਾਇਲਾਂ ਵਿਚ ਭਾਗ ਲੈ ਸਕਦੇ ਹਨ। ਉਨ੍ਹਾਂ ਦੱਸਿਆ ਕਿ ਟ੍ਰਾਇਲਾਂ ਵਿਚ ਭਾਗ ਲੈਣ ਵਾਲੇ ਖਿਡਾਰੀਆਂ ਨੂੰ ਟੀ. ਏ/ਡੀ. ਏ ਨਹੀਂ ਦਿੱਤਾ ਜਾਵੇਗਾ। ਭਾਗ ਲੈਦ ਵਾਲੇ ਖਿਡਾਰੀ ਆਪਣੇ ਨਾਲ ਆਧਾਰ ਕਾਰਡ, ਜਨਮ ਸਰਟੀਫਿਕੇਟ ਤੇ 2 ਪਾਸਪੋਰਟ ਸਾਈਜ਼ ਫੋਟੋਆਂ ਲੈ ਕੇ ਆਉਣ। ਟ੍ਰਾਇਲ ਦੌਰਾਨ ਖਿਡਾਰੀਆਂ ਦੀ ਗਿਣਤੀ ਜ਼ਿਆਦਾ ਹੋਣ ’ਤੇ ਸਬੰਧਤ ਸਥਾਨ ’ਤੇ ਟ੍ਰਾਇਲ ਦੀ ਮਿਤੀ ਇਕ ਦਿਨ ਲਈ ਹੋਰ ਵਧਾ ਦਿੱਤੀ ਜਾਵੇਗੀ। ਵਧੇਰੇ ਜਾਣਕਾਰੀ ਲਈ ਵਿਭਾਗ ਦੀ ਵੈੱਬਸਾਈਟ ’ਤੇ ਉਪਲਬੱਧ ਹੈ।
ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਵੱਖ-ਵੱਖ ਜ਼ਿਲਿ੍ਹਆਂ ਤੋਂ ਚੁਣੇ ਗਏ ਹਾਕੀ ਖਿਡਾਰੀਆਂ (ਲੜਕੇ) ਅਤੇ ਅਥਲੈਟਿਕਸ ਦੇ ਫਾਈਨਲ ਟ੍ਰਾਇਲ ਜਲੰਧਰ ਵਿਖੇ 24 ਤੋਂ 25 ਅਪ੍ਰੈਲ ਤੱਕ ਹੋਣਗੇ। ਇਸੇ ਤਰ੍ਹਾਂ ਬਾਸਕਿਟਬਾਲ ਖਿਡਾਰੀਆਂ ਦੇ ਫਾਈਨਲ ਟ੍ਰਾਇਲ ਲੁਧਿਆਣਾ ਵਿਖੇ 24 ਤੋਂ 25 ਅਪ੍ਰੈਲ, ਵਾਲੀਬਾਲ, ਤੈਰਾਕੀ, ਹੈਂਡਬਾਲ ਅਤੇ ਵੇਟ ਲਿਫਟਿੰਗ ਦੇ ਫਾਈਨਲ ਟ੍ਰਾਇਲ ਮੁਹਾਲੀ ਵਿਖੇ 24 ਤੋਂ 25 ਅਪ੍ਰੈਲ, ਕੁਸ਼ਤੀ, ਮੁੱਕੇਬਾਜ਼ੀ ਅਤੇ ਜੂੁਡੋ ਦੇ ਫਾਈਨਲ ਟ੍ਰਾਇਲ 24 ਅਪ੍ਰੈਲ ਨੂੰ ਮੁਹਾਲੀ ਵਿਖੇ, ਟੇਬਲ ਟੈਨਿਸ ਦੇ ਫਾਈਨ ਟ੍ਰਾਇਲ ਬਰਨਾਲਾ ਵਿਚ 26 ਅਪ੍ਰੈਲ ਨੂੰ ਅਤੇ ਫੁੱਟਬਾਲ ਖਿਡਾਰੀਆਂ ਦੇ ਫਾਈਨਲ ਟ੍ਰਾਇਲ ਮਾਹਿਲਪੁਰ ਫੁੱਟਬਾਲ ਅਕਾਦਮੀ (ਹੁਸ਼ਿਆਰਪੁਰ) ਵਿਖੇ 26 ਅਪ੍ਰੈਲ ਨੂੰ ਹੋਣਗੇ।