ਮਨਿੰਦਰਜੀਤ ਸਿੱਧੂ
ਜੈਤੋ, 28 ਨਵੰਬਰ 2020 - ਕੋਰੋਨਾ ਮਹਾਂਮਾਰੀ ਤੋਂ ਬਚਾਅ ਲਈ ਅੱਜ ਸਰਕਾਰੀ ਹਾਈ ਸਕੂਲ ਬਿਸ਼ਨੰਦੀ ਵਿਖੇ ਚੇਅਰਮੈਨ ਜਗਸੀਰ ਸਿੰਘ ਅਤੇ ਮੁੱਖ-ਅਧਿਆਪਕਾ ਅਤੇ ਸਕੱਤਰ ਸ਼੍ਰੀਮਤੀ ਰੁਬੀਨਾ ਦੀ ਪ੍ਰਧਾਨਗੀ ਹੇਠ ਸਕੂਲ ਮੈਨੇਜਮੈਂਟ ਕਮੇਟੀ ਮੈਂਬਰਾਂ ਅਤੇ ਬੱਚਿਆਂ ਦੇ ਮਾਪਿਆਂ ਦੀ ਮੀਟਿੰਗ ਬੁਲਾਈ ਗਈ। ਇਸ ਮੀਟਿੰਗ ਵਿੱਚ ਸ੍ਰੀਮਤੀ ਰੁਬੀਨਾ ਵੱਲੋਂ ਕੋਰੋਨਾ ਵਾਇਰਸ ਨੂੰ ਫੈਲਣ ਤੋਂ ਰੋਕਣ ਲਈ ਕੀ-ਕੀ ਸਾਵਧਾਨੀਆਂ ਵਰਤਣੀਆਂ ਚਾਹੀਦੀਆਂ ਹਨ, ਕੋਰੋਨਾ ਵਾਇਰਸ ਦੇ ਕੀ ਕੀ ਲੱਛਣ ਹਨ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ ਗਈ। ਕੋਰੋਨਾ ਵਾਇਰਸ ਤੋਂ ਜਾਗਰੂਕਤਾ ਲਈ ਸਕੂਲ ਵਿੱਚ ਵੱਖ-ਵੱਖ ਥਾਵਾਂ ਤੇ ਬੈਨਰ ਲਗਵਾਏ ਗਏ। ਇਸ ਮੀਟਿੰਗ ਐਸ.ਐਮ.ਸੀ ਕਮੇਟੀ ਮੈਂਬਰ ਬਲਕਰਨ ਸਿੰਘ, ਗੁਰਤੇਜ ਸਿੰਘ, ਹੇਮਰਾਜ ਬੱਚਿਆਂ ਦੇ ਮਾਪੇ ਅਤੇ ਪੰਚਾਇਤ ਮੈਂਬਰ ਮੁਖਤਿਆਰ ਸਿੰਘ, ਕਿਰਪਾਲ ਸਿੰਘ ਸ਼ਾਮਿਲ ਹੋਏ।