- ਦਫ਼ਤਰੀ ਮੁਲਾਜ਼ਮਾਂ ਕਰਨ ਸਵਾਲ, ਏ.ਜੀ ਪੰਜਾਬ ਵੱਡਾ ਕੇ ਵੱਡੀ ਸਰਕਾਰ?
- 15 ਮਾਰਚ ਨੂੰ ਕੈਬਿਨਟ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਨਾਲ ਮੀਟਿੰਗ ਦਾ ਸਮਾਂ ਤੈਅ
ਫਿਰੋਜ਼ਪੁਰ, 06 ਮਾਰਚ 2021 - ਪੰਜਾਬ ਦੀ ਕਾਂਗਰਸ ਸਰਕਾਰ ਨੂੰ ਵਾਅਦੇ ਯਾਦ ਕਰਵਾਉਣ ਲਈ ਅੱਜ ਸਰਵ ਸਿੱਖਿਆ ਅਭਿਆਨ ਤੇ ਮਿਡ ਡੇ ਮੀਲ ਦੇ ਦਫਤਰੀ ਮੁਲਾਜ਼ਮਾਂ ਨੇ ਨਿਵੇਕਲੇ ਢੰਗ ਦਾ ਰੋਸ ਪ੍ਰਦਰਸ਼ਨ ਕੀਤਾ।ਜਥੇਬੰਦੀ ਵੱਲੋਂ ਕੀਤੇ ਐਲਾਨ ਅਨੁਸਾਰ ਅੱਜ ਮਾਲਵਾ ਜ਼ੋਨ ਦੇ ਮੁਲਾਜ਼ਮਾਂ ਵੱਲੋਂ ਗਾਂਧੀ ਗਾਰਡਨ ਪਾਰਕ ਵਿਚ ਇਕੱਠੇ ਹੋਣ ਉਪਰੰਤ ਹੱਥ ਵਿਚ ਬਦਾਮਾਂ ਦੀ ਥਾਲੀ ਫੜ ਕੇ ਕੈਬਿਨਟ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਦੇ ਘਰ ਵੱਲ ਗਏ ।ਮੁਲਾਜ਼ਮਾਂ ਦਾ ਕਹਿਣਾ ਸੀ ਕਿ ਕਾਂਗਰਸ ਸਰਕਾਰ ਦੇ ਮੰਤਰੀਆ ਨੂੰ ਸੂਬੇ ਦੀ ਜਨਤਾ ਨਾਲ ਕੀਤੇ ਵਾਅਦੇ ਯਾਦ ਨਹੀ ਆ ਰਹੇ ਹਨ ਇਸ ਲਈ ਮੁਲਾਜ਼ਮ ਮੰਤਰੀਆ ਨੂੰ ਬਦਾਮ ਦੇਣ ਆਏ ਹਨ ਤਾਂ ਜੋ ਬਦਾਮ ਖਾ ਕੇ ਯਾਦਦਾਸ਼ਤ ਠੀਕ ਰਹਿ ਸਕੇ।
ਪ੍ਰੈਸ ਬਿਆਨ ਜ਼ਾਰੀ ਕਰਦੇ ਹੋਏ ਸਰਵ ਸਿੱਖਿਆ ਅਭਿਆਨ ਮਿਡ ਡੇ ਮੀਲ ਦਫਤਰੀ ਕਰਮਚਾਰੀ ਯੂਨੀਅਨ ਦੇ ਆਗੂ ਸਰਬਜੀਤ ਸਿੰਘ ਵਿਕਾਸ ਕੁਮਾਰ ਅਸ਼ੀਸ਼ ਜੁਲਾਹਾ ਰਜਿੰਦਰ ਸਿੰਘ ਜਨਕ ਸਿੰਘ ਚਮਕੋਰ ਸਿੰਘ ਪਰਵੀਨ ਸ਼ਰਮਾਂ ਹਰਪ੍ਰੀਤ ਸਿੰਘ ਨੇ ਕਿਹਾ ਕਿ ਸੂਬੇ ਦੇ ਦਫਤਰੀ ਮੁਲਾਜ਼ਮ ਅੱਜ ਸਵਾਲ ਕਰ ਰਹੇ ਹਨ ਕਿ ਕਾਂਗਰਸ ਦੀ ਮੌਜੂਦਾ ਸਰਕਾਰ ਵਿਚ ਏ.ਜੀ ਪੰਜਾਬ ਵੱਡਾ ਹੈ ਜਾਂ ਕਾਂਗਰਸ ਦੀ ਸਰਕਾਰ ਵੱਡੀ ਹੈ? ਆਗੁਆ ਨੇ ਦੱਸਿਆ ਕਿ ਸਰਵ ਸਿੱਖਿਆ ਅਭਿਆਨ ਤਹਿਤ ਕੰਮ ਕਰਦੇ ਤਕਰੀਬਨ 9000 ਅਧਿਆਪਕਾਂ ਨੂੰ ਪਜਾਬ ਸਰਕਾਰ ਵੱਲੋਂ ਪੱਕਾ ਕਰ ਦਿੱਤਾ ਗਿਆ ਹੈ ਪਰ 900 ਦੇ ਕਰੀਬ ਦਫਤਰੀ ਕਰਮਚਾਰੀਆ ਨੂੰ ਅਣਗੋਲਿਆ ਕੀਤਾ ਜਾ ਰਿਹਾ ਹੈ।
ਆਗੁਆ ਨੇ ਕਿਹਾ ਕਿ ਦਫਤਰੀ ਕਰਮਚਾਰੀਆ ਨੂੰ ਪੱਕਾ ਕਰਨ ਲਈ ਵਿੱਤ ਵਿਭਾਗ ਮੰਨਜ਼ੂਰੀ ਦੇ ਚੁੱਕਿਆ ਹੈ ਪ੍ਰੰਤੂ ਏ.ਜੀ ਪੰਜਾਬ ਅਤੁਲ ਨੰਦਾ ਕਰਮਚਾਰੀਆ ਨੂੰ ਰੈਗੂਲਰ ਕਰਨ ਤੇ ਅੜਿੱਕਾ ਬਣੇ ਹੋਏ ਹਨ ।ਆਗੂਆ ਨੇ ਕਿਹਾ ਕਿ ਵਿੱਤ ਮੰਤਰੀ ਸਿੱਖਿਆ ਮੰਤਰੀ ਮੁਲਾਜ਼ਮਾਂ ਨੂੰ ਪੱਕਾ ਕਰਨ ਲਈ ਰਾਜ਼ੀ ਹਨ ਅਤੇ ਲਿਖਤੀ ਪ੍ਰਵਾਨਗੀ ਵੀ ਦੇ ਚੁੱਕੇ ਹਨ ਤਾਂ ਫਿਰ ਏ ਜੀ ਪੰਜਾਬ ਐਨਾ ਭਾਰੂ ਕਿਓ ਹੋ ਰਹੇ ਹਨ ।ਆਗੂਆ ਨੇ ਦੱਸਿਆ ਕਿ 11 ਫਰਵਰੀ 2021 ਨੂੰ ਕਾਂਗਰਸ ਦੇ ਸੂਬਾ ਪ੍ਰਧਾਨ ਸੁਨੀਲ ਜਾਖੜ ਵੱਲੋਂ ਵੀ ਏ.ਜੀ ਪੰਜਾਬ ਅਤੁਲ ਨੰਦਾ ਨੂੰ ਫੋਨ ਕਰ ਕਰਮਚਾਰੀਆਂ ਦਾ ਮਸਲਾ ਹੱਲ ਕਰਨ ਲਈ ਕਿਹਾ ਗਿਆ ਸੀ ਤਕਰੀਬਨ ਇਕ ਮਹੀਨਾ ਬੀਤਣ ਨੂੰ ਆਇਆ ਹੈ ਪਰ ਮਸਲਾ ਜਿਓ ਦੀ ਤਿਓ ਹੈ।ਏਸ ਲਈ ਉਹ ਅੱਜ ਮੰਤਰੀ ਨੂੰ ਸਵਾਲ ਕਰ ਰਹੇ ਹਨ ਕਿ ਪੰਜਾਬ ਵੱਡਾ ਕੇ ਸਰਕਾਰ, ਕਿਉਂਕਿ ਜੇ ਸੰਬੰਧਤ ਵਿਭਾਗ ਤੇ ਵਿਤ ਕਰਮਚਾਰੀਆਂ ਨੂੰ ਰੈਗੂਲਰ ਕਰਨ ਦੀ ਸਹਿਮਤੀ ਦੇ ਚੁੱਕੇ ਹਨ , ਪਾਰਟੀ ਪ੍ਰਧਾਨ ਵੀ ਸਹਿਮਤੀ ਹਨ ਫਿਰ ਵੀ ਏਸੇ ਤਰ੍ਹਾਂ ਦੇ ਪਹਿਲਾਂ ਕੇਸ ਵੀ ਮਨਜੂਰੀ ਦੇਣਾ ਤੇ ਦੂਜੇ ਵਿੱਚ ਨਹੀ ਤਾਂ ਏਹ ਜਾਪਦਾ ਹੈ ਕਿ ਪੰਜਾਬ ਸਰਕਾਰ ਤੋਂ ਵੱਡੇ ਹਨ।
ਖੇਡ ਮੰਤਰੀ ਦੀ ਕੋਠੀ ਦੇ ਬਾਹਰ ਲਗਾਤਾਰ 2 ਘੰਟੇ ਰੋਸ ਪ੍ਰਦਰਸ਼ਨ ਕਰਨ ਉਪਰੰਤ ਪ੍ਰਸਾਸ਼ਨ ਤੇ ਮੰਤਰੀ ਦੇ ਦਫਤਰੀ ਨੁੰਮਾਇੰਦਿਆ ਵੱਲੋਂ ਖੇਡ ਮੰਤਰੀ ਨਾਲ 15 ਮਾਰਚ ਦਾ ਮੀਟਿੰਗ ਦੇ ਸਮਾਂ ਅਨਾਉਸ ਕੀਤਾ।
ਆਗੂਆ ਨੇ ਅੱਜ ਐਲਾਨ ਕੀਤਾ ਕਿ ਇਸ ਤੋਂ ਬਾਅਦ ਬਾਕੀ ਮੰਤਰੀਆ ਨੂੰ ਵੀ ਬਦਾਮ ਦਿੱਤੇ ਜਾਣਗੇ ਤਾਂ ਜੋ ਪੂਰੀ ਸਰਕਾਰ ਨੂੰ ਵਾਅਦੇ ਯਾਦ ਰਹਿ ਸਕਣ। ਆਗੂਆ ਨੇ ਐਲਾਨ ਕੀਤਾ ਕਿ 16 ਮਾਰਚ ਨੂੰ ਸਰਕਾਰ ਦੇ ਕਾਰਜਕਾਲ ਦੇ ਚਾਰ ਸਾਲ ਪੂਰੇ ਹੋਣ ਜਾ ਰਹੇ ਹਨ ਅਤੇ ਜਿਥੇ ਸਰਕਾਰ ਆਪਣੇ ਚਾਰ ਸਾਲਾਂ ਦੇ ਕੰਮਾਂ ਦੀ ਝੂਠੀ ਵਾਹੋ ਵਾਹੀ ਖੱਟੇਗੀ ਉਸੇ ਦਿਨ ਹੀ ਦਫ਼ਤਰੀ ਮੁਲਾਜ਼ਮ ਇਕ ਹੋਰ ਨਿਵੇਕਲਾ ਪ੍ਰੋਟੈਸਟ ਕਰਨਗੇ ਤਾਂ ਜੋ ਸਰਕਾਰ ਨੂੰ ਕੀਤੇ ਵਾਅਦੇ ਯਾਦ ਆਉਣ।