← ਪਿਛੇ ਪਰਤੋ
ਹਰਜਿੰਦਰ ਸਿੰਘ ਭੱਟੀ
ਐਸ.ਏ.ਐਸ ਨਗਰ, 6 ਮਾਰਚ 2021 - ਮੁੱਖ ਚੋਣ ਅਫ਼ਸਰ ਪੰਜਾਬ ਵੱਲੋਂ ਅੰਤਰ-ਰਾਸ਼ਟਰੀ ਮਹਿਲਾ ਦਿਵਸ ਦੇ ਮੌਕੇ ‘ਤੇ ਮਹਿਲਾ ਵੋਟਰਾਂ ਲਈ ਇੱਕ ਬੋਲੀ ਮੁਕਾਬਲਾ, ਜਿਸ ਦਾ ਨਾਂ “ਮੁਕਾਬਲਾ ਬੋਲੀਆਂ ਦਾ” ਰੱਖਿਆ ਗਿਆ ਹੈ। ਇਸ ਮੁਕਾਬਲੇ ਦਾ ਵਿਸ਼ਾ ਮਹਿਲਾਵਾਂ, ਵੋਟ ਅਤੇ ਲੋਕਤੰਤਰ ਹੈ। ਮੁਕਾਬਲੇ ਵਿੱਚ ਭਾਗ ਲੈਣ ਲਈ ਮਹਿਲਾ ਵੋਟਰ ਆਪਣੀਆਂ ਬੋਲੀਆਂ ਆਪਣੇ ਜਿਲ੍ਹੇ ਦੇ ਤਹਿਸੀਲਦਾਰ ਨੂੰ ਮਿਤੀ 07 ਮਾਰਚ 2021 ਰਾਤ 12:00 ਵਜੇ ਤੱਕ E-mail ID etsas@punjab.gov.in ਤੇ ਭੇਜ ਸਕਦੀਆਂ ਹਨ। ਜਿਲ੍ਹੇ ਵਿੱਚੋਂ ਤਿੰਨ ਮਹਿਲਾ ਵੋਟਰ ਜੇਤੂਆਂ ਨੂੰ ਜ਼ਿਲ੍ਹਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਵੱਲੋਂ ਸਨਮਾਨਿਤ ਕੀਤਾ ਜਾਵੇਗਾ।
Total Responses : 942