← ਪਿਛੇ ਪਰਤੋ
ਰਾਜਵੰਤ ਸਿੰਘ ਸ੍ਰੀ ਮੁਕਤਸਰ ਸਾਹਿਬ, 7 ਮਾਰਚ 2021-ਦਿੱਲੀ ਵਿਖੇ ਮਨਾਏ ਜਾ ਰਹੇ ਔਰਤ ਦਿਵਸ ਨੂੰ ਮੁੱਖ ਰੱਖਦਿਆਂ ਇਸ ਖੇਤਰ ਦੇ ਪਿੰਡਾਂ ਵਿੱਚੋਂ ਵੱਡੀ ਗਿਣਤੀ ਵਿੱਚ ਔਰਤਾਂ ਦੇ ਜਥੇ ਦਿੱਲੀ ਜਾ ਰਹੇ ਹਨ। ਅੱਜ ਪਿੰਡ ਲੱਖੇਵਾਲੀ ਤੋਂ ਔਰਤਾਂ ਦਾ ਇੱਕ ਜਥਾ ਵੈਨ ’ਤੇ ਦਿੱਲੀ ਜਾਣ ਲਈ ਰਵਾਨਾ ਹੋਇਆ, ਜਦੋਂ ਕਿ ਪਿੰਡ ਭਾਗਸਰ ਤੋਂ ਔਰਤਾਂ ਬੱਸ ’ਤੇ ਦਿੱਲੀ ਜਾਣ ਲਈ ਰਵਾਨਾ ਹੋਈਆਂ। ਔਰਤਾਂ ਨੇ ਕਿਹਾ ਕਿ ਔਰਤ ਦਿਵਸ ਨੂੰ ਲੈ ਕੇ ਪੇਂਡੂ ਔਰਤਾਂ ਵਿੱਚ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ ਤੇ ਔਰਤਾਂ ਪਰਿਵਾਰਾਂ ਸਮੇਤ ਦਿੱਲੀ ਲਈ ਰਵਾਨਗੀਆਂ ਪਾਉਣ ਲੱਗੀਆਂ ਹਨ।
Total Responses : 942