← ਪਿਛੇ ਪਰਤੋ
ਸਰਬਜੀਤ ਸੁਖੀਜਾ ਸ਼੍ਰੀ ਮੁਕਤਸਰ ਸਾਹਿਬ, 8 ਮਾਰਚ -2021 : ਲੰਬੇ ਸਮੇਂ ਤੋਂ ਬੀਮਾਰ ਚੱਲ ਰਹੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੀ ਸੱਜੀ ਬਾਂਹ ਮੰਨੇ ਜਾਂਦੇ ਦਿਆਲ ਸਿੰਘ ਕੋਲਿਆਂਵਾਲੀ ਦਾ ਅੱਜ ਪ੍ਰਕਾਸ਼ ਸਿੰਘ ਬਾਦਲ ਨੇ ਉਨਾਂ ਦੇ ਗ੍ਰਹਿ ਪਿੰਡ ਕੋਲਿਆਂਵਾਲੀ ਜਾ ਕੇ ਹਾਲ ਚਾਲ ਪੁੱਛਿਆ। ਦੱਸਣਯੋਗ ਹੈ ਕਿ ਦਿਆਲ ਸਿੰਘ ਕੋਲਿਆਂਵਾਲੀ ਪਿਛਲੇ ਕਰੀਬ ਇੱਕ ਸਾਲ ਤੋਂ ਬੀਮਾਰ ਹੀ ਚੱਲ ਰਹੇ ਹਨ। ਉਹ ਤਿੰਨ ਮਹੀਨੇ ਦੇ ਕਰੀਬ ਵੇਂਦਾਂਤਾ ਹਸਪਤਾਲ ਵਿਖੇ ਵੀ ਦਾਖਲ ਰਹੇ ਹਨ। ਬਾਦਲ ਨੇ ਹਾਲ ਚਾਲ ਪੁੱਛਣ ਦੇ ਨਾਲ ਹੀ ਉਸਨੂੰ ਹੌਂਸਲਾ ਦਿੱਤਾ ਅਤੇ ਕਿਹਾ ਕਿ ਜਲਦੀ ਜਲਦੀ ਤਕੜੇ ਹੋਜੋ ਆਂਪਾ 2022 ਦੀ ਲੜਾਈ ਵੀ ਲੜਣੀ ਆਂ। ਪ੍ਰਕਾਸ਼ ਸਿੰਘ ਬਾਦਲ ਨੇ ਕਿਹਾ ਕਿ ਤੁਸੀਂ ਬੱਸ ਜਲਦੀ ਜਲਦੀ ਸਿਹਤਯਾਬ ਹੋ ਕੇ ਉਠੋ ਅਤੇ ਆਪਣਾ ਮੋਰਚਾ ਸੰਭਾਲੋ। ਜਿਸ ’ਤੇ ਕੋਲਿਆਂਵਾਲੀ ਨੇ ਵੀ ਉਨਾਂ ਦੀ ਹਾਂ ਵਿਚ ਹਾਂ ਮਿਲਾਈ। ਇਸ ਮੌਕੇ ਪਰਮਿੰਦਰ ਸਿੰਘ ਕੋਲਿਆਂਵਾਲੀ, ਅਗਰ ਭੁੱਲਰ, ਗੁਰਮੀਤ ਸਿੰਘ ਪੀਏ ਅਤੇ ਪਰਮਿੰਦਰ ਸਿੰਘ ਨੰਬਰਦਾਰ ਹਾਜ਼ਰ ਸਨ।
Total Responses : 942