ਰਿਆਤ ਕਾਲਜ ਆਫ ਲਾਅ ਦੇ ਲੀਗਲ ਏਡ ਕਲੀਨਿਕ ਨੇ ਅਰੁਣਾ ਆਸਿਫ਼ ਅਲੀ ਮੈਮੋਰੀਅਲ ਟਰੱਸਟ ਵਿਖੇ ਜਾਗਰੂਕਤਾ ਕੈਂਪ ਲਗਾਇਆ
ਹਰੀਸ਼ ਕਾਲੜਾ
ਰੂਪਨਗਰ,15 ਸਤੰਬਰ 2021: ਰਿਆਤ ਕਾਲਜ ਆਫ ਲਾਅ ਰੈਲਮਾਜਰਾ ਦੇ ਲੀਗਲ ਏਡ ਕਲੀਨਿਕ ਦੇ ਟੀਮ ਮੈਂਬਰਾਂ ਨੇ ਅਰੁਣਾ ਆਸਿਫ਼ ਅਲੀ ਮੈਮੋਰੀਅਲ ਟਰੱਸਟ ਚੰਡੀਗੜ੍ਹ਼ ਵਿਖੇ ਜਾ ਕੇ ਜਾਗਰੂਕਤਾ ਕੈਂਪ ਲਗਾਇਆ ਅਤੇ ਕਾਨੂੰਨ ਸਬੰਧੀ ਜਾਗਰੂਕਤਾ ਪ੍ਰਦਾਨ ਕੀਤੀ ।ਇਸ ਕੈਂਪ ਦੇ ਕੋਆਰਡੀਨੇਟਰ ਡਾ ਆਕਾਸ਼ਦੀਪ ਚੌਧਰੀ ਨੇ ਦੱਸਿਆ ਕਿ ਇਸ ਕੈਂਪ ਵਿੱਚ ਸਕੂਲ ਜਾਣ ਵਾਲੇ ਬੱਚੇ ਅਤੇ ਅਤੇ ਬਾਲਗਾ ਦੇ ਦੋ ਅਲੱਗ ਅਲੱਗ ਗਰੁੱਪ ਵਿੱਚ ਜਾਗਰੂਕਤਾ ਪ੍ਰਦਾਨ ਕਰਦੇ ਹੋਏ ਉਨ੍ਹਾਂ ਨੂੰ ਦੱਸਿਆ ਕਿ ਸਿੱਖਿਆ ਦਾ ਅਧਿਕਾਰ ਸਾਨੂੰ ਸਾਰਿਆਂ ਨੂੰ ਸਿੱਖਿਆ ਦੇ ਬਰਾਬਰ ਅਵਸਰ ਪ੍ਰਦਾਨ ਕਰਦਾ ਹੈ ਅਤੇ ਇਹ ਕਿਸੀ ਵੀ ਸਮਾਜ ਅਤੇ ਉਸ ਦੇ ਅਲੱਗ ਅਲੱਗ ਗਰੁੱਪਾਂ ਨੂੰ ਸੁਸ਼ਕਤੀਕਰਨ ਪ੍ਰਦਾਨ ਕਰਨ ਵਿੱਚ ਅਹਿਮ ਰੋਲ ਅਦਾ ਕਰਦਾ ਹੈ ।
ਸਿੱਖਿਆ ਉੱਜਵਲ ਭਵਿੱਖ ਲਈ ਇਕ ਕਾਰਗਰ ਹਥਿਆਰ ਹੈ ,,ਸਾਡੇ ਆਮ ਲੋਕਾਂ ਕੋਲ ਅਧਿਕਾਰ ਤਾਂ ਹੁੰਦੇ ਹਨ ਪਰ ਸਾਨੂੰ ਉਨ੍ਹਾਂ ਨੂੰ ਵਰਤਣਾ ਜਾ ਉਨ੍ਹਾਂ ਨੂੰ ਕਿਵੇਂ ਵਰਤਣਾ ਹੈ ਉਹ ਨਹੀਂ ਪਤਾ ਹੁੰਦਾ ਜੋ ਕਿ ਲੀਗਲ ਏਡ ਕਲੀਨਿਕ ਇਨ੍ਹਾਂ ਲੋਕਾਂ ਨੂੰ ਆਪਣੇ ਅਧਿਕਾਰਾਂ ਬਾਰੇ ਜਾਗਰੂਕਤਾ ਅਤੇ ਹੋਰ ਜਾਣਕਾਰੀ ਪ੍ਰਦਾਨ ਕਰਦਾ ਹੈ। ਜਿਸ ਨਾਲ ਆਮ ਲੋਕਾਂ ਦੇ ਅਧਿਕਾਰਾਂ ਦਾ ਹਨਨ ਨਹੀਂ ਹੁੰਦਾ ਲੋਕਤੰਤਰ ਵਿੱਚ ਨਿਆਂ ਦੀ ਜ਼ਰੂਰਤ ਹੋਰ ਵੀ ਵਧ ਜਾਂਦੀ ਹੈ ਜੋ ਕਿ ਗਲਤ ਅਤੇ ਠੀਕ ਦੇ ਬਾਰੇ ਵਿਚ ਵਿੱਚ ਦੱਸਦੀ ਹੈ।
ਗਲਤ ਅਤੇ ਠੀਕ ਵਿੱਚ ਬਾਰੇ ਵਿਚ ਦੱਸਣ ਲਈ ਕਾਨੂੰਨ ਇਕ ਅੱਛਾ ਵਿਕਲਪ ਹੈ ਇਸ ਲੀਗਲ ਏਡ ਕਲੀਨਿਕ ਦੇ ਜਾਗਰੂਕਤਾ ਅਭਿਆਨ ਨਾਲ ਲਾਅ ਦੇ ਵਿਦਿਆਰਥੀਆਂ ਨੂੰ ਇਕ ਅੱਛਾ ਤਜਰਬਾ ਪ੍ਰਾਪਤ ਹੋਇਆ ਜਿਹੜਾ ਕਿ ਉਨ੍ਹਾਂ ਨੂੰ ਅਸਲ ਜ਼ਿੰਦਗੀ ਵਿੱਚ ਕੰਮ ਆਵੇਗਾ । ਇਸ ਜਾਗਰੂਕਤਾ ਅਭਿਆਨ ਤੇ ਬੋਲਦੇ ਹੋਏ ਰਿਆਤ ਗਰੁੱਪ ਦੇ ਚੇਅਰਮੈਨ ਸ. ਐੱਨ ਐੱਸ ਰਿਆਤ ਅਤੇ ਡਾ ਸੰਦੀਪ ਸਿੰਘ ਕੌਡ਼ਾ ਮੈਨੇਜਿੰਗ ਡਾਇਰੈਕਟਰ ਨੇ ਲੀਗਲ ਏਡ ਕਲੀਨਿਕ ਦੇ ਇਸ ਜਾਗਰੂਕਤਾ ਉਪਰਾਲੇ ਦੀ ਸਰਾਹਨਾ ਕਰਦਿਆਂ ਕਿਹਾ ਕਿ ਇਸ ਤਰ੍ਹਾਂ ਦੇ ਕੈਂਪ ਆਯੋਜਿਤ ਕਰਨਾ ਅਤੇ ਜਾਗਰੂਕਤਾ ਪ੍ਰਦਾਨ ਕਰਨਾ ਸਮਾਜ ਦੀ ਤਰੱਕੀ ਵਿੱਚ ਇੱਕ ਅਹਿਮ ਯੋਗਦਾਨ ਪਾਉਂਦਾ ਹੈ ਜਿਸ ਨਾਲ ਦੇਸ਼ ਦੀ ਵੀ ਤਰੱਕੀ ਹੁੰਦੀ ਹੈ । ਇਸ ਮੌਕੇ ਲੀਗਲ ਏਡ ਕਲੀਨਿਕ ਦੇ ਟੀਮ ਮੈਂਬਰਾਂ ਵਿੱਚ ਹੀਆ ਸ਼ਰਮਾ, ਪਿਊਸ਼ ,'ਪ੍ਰੀਆ', ਆਦਿੱਤਿਆ ਅਤੇ ਹੋਰ ਵਿਦਿਆਰਥੀਆਂ ਨੇ ਸ਼ਮੂਲੀਅਤ ਕੀਤੀ ।