ਸਕੂਟਰੀ ਸਵਾਰ ਲੁਟੇਰੇ ਪਿਸਤੌਲ ਦੀ ਨੋਕ ਤੇ ਗੱਡੀ ਲੈ ਕੇ ਹੋਏ ਫਰਾਰ
ਰਾਜਿੰਦਰ ਕੁਮਾਰ, ਬਾਬੂਸ਼ਾਹੀ ਨੈੱਟਵਰਕ
ਨਵਾਂਸ਼ਹਿਰ, 14 ਅਕਤੂਬਰ 2021-ਦਿਨ ਪ੍ਰਤੀ ਦਿਨ ਵੱਧ ਰਹੀਆ ਲੋਟਾ ਖੋਹਾਂ ਦੀਆਂ ਵਾਰਦਾਤਾਂ ਰੁਕਣ ਦਾ ਨਾਂ ਨਹੀਂ ਲੈ ਰਹੀਆਂ । ਇਹੋ ਜਹੀ ਇਕ ਘਟਨਾ ਨਵਾਸਹਿਰ ਵਾਸੀ ਨਾਲ ਪਿੰਡ ਮੱਲਪੁਰ ਅੜਕਾ ਵਿਖੇ ਨੈਸ਼ਨਲ ਹਾਈਵੇ ਤੇ ਹੋਈ ਜਾਣਕਾਰੀ ਦਿੰਦੇ ਭੁਪਿੰਦਰ ਲਾਲ ਨੇ ਦੱਸਿਆ ਕਿ ਮੈਂ ਆਪਣੀ ਗੱਡੀ ਈਟੋਸ ਵਿਚ ਨਵਾਸਹਿਰ ਤੋਂ ਬੰਗਾ ਸਾਈਡ ਆ ਰਿਹਾ ਸੀ । ਪਿੰਡ ਮੱਲਪੁਰ ਲਾਗੇ ਪੁੱਜ ਕੇ ਤਾਂ ਗੱਡੀ ਰੋਕ ਕੇ ਆਪਣੀ ਪਤਨੀ ਨਾਲ਼ ਫੋਨ ਤੇ ਚੇਟ ਕਰ ਰਿਹਾ ਸੀ ਤਾਂ ਕੁਝ ਸਮੇਂ ਵਿਚ ਹੀ ਇਕ ਸਕੂਟਰੀ ਸਵਾਰ ਦੋ ਨੌਜਵਾਨਾਂ ਨੇ ਆਕੇ ਮੇਰੇ ਸਿਰ ਉਤੇ ਪਿਸਤੌਲ ਰੱਖ ਕੇ ਗੱਡੀ ਵਿਚੋਂ ਬਾਹਰ ਨਿਕਲਣ ਦਾ ਇਸ਼ਾਰਾ ਕੀਤਾ । ਜਿਸ ਨੂੰ ਮੈਂ ਦੇਖ ਘਬਰਾ ਗਿਆ, ਫਿਰ ਲੁਟੇਰਿਆਂ ਨੇ ਮੈਨੂੰ ਫੋਨ ਦੇਣ ਲਈ ਕਿਹਾ, ਜਿਸ ਨੂੰ ਮੈਂ ਦੇਣ ਤੋਂ ਮਨਾਂ ਕਰ ਦਿੱਤਾ, ਫਿਰ ਸਕੂਟਰੀ ਸਵਾਰ ਪਿੱਛੇ ਬੈਠੇ ਸਾਥੀ ਨੇ ਗੱਡੀ ਦੀ ਚ ਬੈਠ ਫਰਾਰ ਹੋ ਗਿਆ ਅਤੇ ਦੂਸਰਾ ਲੁਟੇਰਾ ਸਾਥੀ ਸਕੂਟਰੀ ਲੈ ਉਸ ਦੇ ਪਿੱਛੇ ਬੰਗਾ ਵਾਲੇ ਪਾਸੇ ਨੂੰ ਚਲੇ ਗਏ ।
ਇਸ ਉਪਰੰਤ ਮੈਂ 100 ਨੰਬਰ ਉਤੇ ਫੋਨ ਕਰ ਇਸ ਸੰਬੰਧੀ ਸੂਚਨਾ ਦਿੱਤੀ ਅਤੇ ਕੁਝ ਹੀ ਸਮੇਂ ਵਿੱਚ ਥਾਣਾ ਸਦਰ ਨਵਾਂਸ਼ਹਿਰ ਦੇ ਅਧਿਕਾਰੀ ਟੀਮ ਨਾਲ਼ ਪਹੁੰਚ ਗਏ। ਘਟਨਾ ਸੰਬੰਧੀ ਜਾਣਕਾਰੀ ਪੁਲਿਸ ਨੂੰ ਦਿੱਤੀ । ਪੁਲੀਸ ਹਰ ਪਾਸੇ ਜਾਂਚ ਕਰ ਸੀ, ਸੀਟੀਵੀ ਦੀ ਫੁਟੇਜ ਚੈਕ ਕਰ ਰਹੀ ਹੈ। ਇਸ ਮੌਕੇ ਐਸਪੀਡੀ ਐਸਪੀ ਰੈਂਕ ਦੇ ਸਾਰੇ ਅਧਿਕਾਰੀਆਂ ਨੇ ਘਟਨਾ ਦਾ ਜਾਇਜ਼ਾ ਲਿਆ।