ਕੈਨੇਡਾ ਵਿੱਚ ਹਵਾਈ ਅੱਡਿਆਂ ਤੇ ਕੋਵਿਡ ਟੈਸਟ ਸੋਮਵਾਰ ਤੋਂ ਸ਼ੁਰੂ
ਬਲਜਿੰਦਰ ਸੇਖਾ
ਟੋਰਾਂਟੋ, 3 ਦਸੰਬਰ 2021 - ਕੈਨੇਡਾ ਦੇ ਕੌਮਾਂਤਰੀ ਹਵਾਈ ਅੱਡਿਆਂ ਅੰਦਰ ਪਹੁੰਚਣ ਮਗਰੋਂ ਯਾਤਰੀਆਂ ਦਾ ਕੋਵਿਡ ਟੈਸਟ ਸੋਮਵਾਰ ਤੋਂ, ਸ਼ੁਰੂ ਕੀਤਾ ਜਾ ਰਿਹਾ ਹੈ । ਜਿਸ ਲਈ ਕੈਨੇਡਾ ਆਉਣ ਵਾਲੇ ਯਾਤਰੀਆਂ ਨੂੰ ਲੰਮਾ ਇੰਤਜ਼ਾਰ ਵੀ ਕਰਨਾ ਪੈ ਸਕਦਾ ਹੈ । ਪਾਜ਼ੀਟਿਵ ਨਿਕਲਣ ਵਾਲੇ ਯਾਤਰੀਆਂ ਨੂੰ ਹੋਟਲ ਰੱਖਿਆ ਜਾਵੇਗਾ ਜਾਂ ਘਰੇ ਕੋਰਨਟਾਈਨ ਕੀਤਾ ਜਾਵੇਗਾ ।ਇਸ ਦੇ ਵੇਰਵਿਆਂ ਦੀ ਉਡੀਕ ਕੀਤੀ ਜਾ ਰਹੀ ਹੈ । ਨਵੇਂ ਵੈਰੀਅਟ ਓਮੀਕਰੋਨ ਦੇ ਕੈਨੇਡਾ ਵਿੱਚ ਲੱਗ ਪੱਗ ਦੱਸ ਤੋ ਉੱਪਰ ਮਰੀਜ਼ ਪਾਏ ਗਏ ਹਨ । ਜਿਸ ਨਾਲ ਕਨੇਡੀਅਨ ਵਿੱਚ ਫਿਰ ਤੋ ਸਹਿਮ ਪਾਇਆ ਜਾ ਰਿਹਾ ਹੈ।