ਇੰਦਰਪੁਰਾ ਵਿਖੇ ਅਕਾਲੀ ਦਲ ਛੱਡ ਮੋਹਤਬਰਾਂ ਨੇ ਬਰਿੰਦਰ ਢਿੱਲੋਂ ਨਾਲ ਫੜਿਆ ਕਾਂਗਰਸ ਦਾ ਹੱਥ
- ਅਕਾਲੀ ਦਲ ਅਤੇ ਆਪ ਘਿਓ ਖਿਚੜੀ ਹੋ ਕੇ ਰੋਪੜ ਹਲਕੇ ਦੇ ਵਿਕਾਸ ਵਿਚ ਅੜਿੱਕਾ ਡਾਹ ਰਹੇ ਹਨ - ਬਰਿੰਦਰ ਢਿੱਲੋਂ
ਹਰੀਸ਼ ਕਾਲੜਾ
ਰੂਪਨਗਰ 25 ਜਨਵਰੀ 2022: ਰੋਪੜ ਵਿੱਚ ਪਹਿਲੇ ਵਿਧਾਇਕਾਂ ਵਲੋਂ ਵੋਟਾਂ ਬਟੋਰ ਹਲਕੇ ਦੇ ਲੋਕਾਂ ਅਤੇ ਪਾਰਟੀ ਆਗੂਆਂ ਨੂੰ ਅੱਖੋਂ ਪਰੋਖੇ ਕਰਦਿਆਂ ਉਹਨਾਂ ਦੀ ਮੁੜ ਸਾਰ ਨਾਂ ਲਏ ਜਾਣ ਕਰਕੇ ਭੇਦ ਭਾਵ ਤੋਂ ਉਪਰ ਉਠ ਵਿਕਾਸ ਦੀ ਹਾਮੀ ਵਾਲੀ ਕਾਂਗਰਸ ਪਾਰਟੀ ਵਿਚ ਸ਼ਾਮਿਲ ਹੋ ਕੇ ਇਸ ਵਾਰ ਰੋਪੜ ਨੂੰ ਜਿਤਾਉਣ ਦਾ ਅਹਿਦ ਲਿਆ ਹੈ ਉਕਤ ਸ਼ਬਦ ਹਲਕਾ ਰੂਪਨਗਰ ਤੋਂ ਉਮੀਦਵਾਰ ਸ੍ਰ ਬਰਿੰਦਰ ਸਿੰਘ ਢਿੱਲੋਂ ਨੇ ਅਕਾਲੀ ਦਲ ਛੱਡਕੇ ਕਾਂਗਰਸ ਪਾਰਟੀ ਵਿਚ ਸ਼ਾਮਿਲ ਹੋਣ ਵਾਲੇ ਪਰਿਵਾਰਾਂ ਨੂੰ ਜੀ ਆਇਆਂ ਨੂੰ ਕਹਿੰਦਿਆਂ ਕਹੇ। ਉਹਨਾਂ ਹਲਕੇ ਦੇ ਪਿੰਡ ਇੰਦਰਪੁਰਾ ਵਿਖੇ ਅਵਤਾਰ ਸਿੰਘ,ਸਵਰਨ ਸਿੰਘ,ਅਖਤਰ ਮੁਹੰਮਦ,ਜਸਪ੍ਰੀਤ ਸਿੰਘ,ਸੁਖਵਿੰਦਰ ਸਿੰਘ ਪੰਚ,ਰਾਜਬੀਰ ਸਿੰਘ,ਰਘਬੀਰ ਸਿੰਘ ਅਤੇ ਸ਼ਾਮਿਲ ਹੋਣ ਵਾਲੇ ਸਾਰੇ ਪਰਿਵਾਰਾਂ ਅਤੇ ਯੂਥ ਵਿੰਗ ਦੇ ਨੌਜਵਾਨਾਂ ਨੂੰ ਪਾਰਟੀ ਸਿਰੋਪੇ ਪਾ ਕੇ ਕਾਂਗਰਸ ਪਰਿਵਾਰ ਵਿਚ ਸ਼ਾਮਿਲ ਕੀਤਾ।
ਢਿੱਲੋਂ ਨੇ ਕਿਹਾ ਕਿ ਪਾਰਟੀ ਦੇ ਯੂਥ ਵਿੰਗ ਵਿਚ ਨਵੇਂ ਸ਼ਾਮਿਲ ਹੋਣ ਵਾਲੇ ਨੌਜਵਾਨਾਂ ਦਾ ਮਾਣ ਸਤਿਕਾਰ ਹਮੇਸ਼ਾਂ ਬਹਾਲ ਰਖਿਆ ਜਾਵੇਗਾ। ਅਕਾਲੀ ਦਲ ਛੱਡਕੇ ਕਾਂਗਰਸ ਪਾਰਟੀ ਵਿਚ ਸ਼ਾਮਿਲ ਹੋਣ ਵਾਲੇ ਆਗੂਆਂ ਨੇ ਕਿਹਾ ਕਿ ਬੜੇ ਲੰਬੇ ਸਮੇਂ ਬਾਦ ਰੋਪੜ ਦੀ ਨਬਜ ਨੂੰ ਪਛਾਨਣ ਵਾਲਾ ਨੌਜਵਾਨ ਆਗੂ ਬਰਿੰਦਰ ਸਿੰਘ ਢਿੱਲੋਂ ਦੇ ਰੂਪ ਵਿੱਚ ਸਾਨੂੰ ਮਿਲਿਆ ਹੈ। ਇਸ ਲਈ ਅਸੀਂ ਪਰਿਵਾਰਾਂ ਅਤੇ ਆਪਣੇ ਦੋਸਤਾਂ ਨੂੰ ਨਾਲ ਲੈ ਕੇ ਇਸ ਵਾਰ ਸਮੁਚੇ ਹਲਕੇ ਦੀ ਪੁਕਾਰ ਰੋਪੜ ਜਿੱਤੇਗਾ ਇਸ ਵਾਰ ਦੇ ਨਾਅਰੇ ਹੇਠ ਪਾਰਟੀ ਅਤੇ ਰੋਪੜ ਦੀ ਜਿੱਤ ਲਈ ਦਿਨ ਰਾਤ ਇਕ ਕਰਾਂਗੇ।ਇਸ ਦੌਰਾਨ ਯੂਥ ਵਿੰਗ ਵਿਚ ਸ਼ਾਮਿਲ ਹੋਣ ਵਾਲੇ ਨੌਜਵਾਨਾਂ ਨੇ ਹਲਕੇ ਵਿਚ ਬਰਿੰਦਰ ਢਿੱਲੋਂ ਇਸ ਵਾਰ ਦੀ ਲਹਿਰ ਚਲਾਕੇ ਰੋਪੜ ਦੀ ਸੀਟ ਕਾਂਗਰਸ ਦੀ ਝੋਲੀ ਪਾਉਣ ਦੀ ਗੱਲ ਕਹੀ।
ਇਸ ਮੌਕੇ ਸੰਗਰਾਮ ਸਿੰਘ ਜੱਟ ਪਤੀ,ਬਹਾਦਰ ਸਿੰਘ ਝੱਜ,ਅਮਨਦੀਪ ਸਿੰਘ ਲਾਲੀ,ਸਰਪੰਚ ਸਰਬਜੀਤ ਸਿੰਘ ਘਨੋਲਾ,ਸੋਨੀ ਡਗੋਲੀ,ਅਮਨਦੀਪ ਸਿੰਘ ਸੰਨੀ ਢਕੀ ਅਤੇ ਯੂਥ ਵਡੀ ਗਿਣਤੀ ਵਿਚ ਹਾਜ਼ਰ ਸੀ।