ਪੁਲਿਸ ਨੇ ਲਾਪਤਾ ਲੜਕੀਆਂ ਸਹੀ ਸਲਾਮਤ ਪਰਿਵਾਰ ਹਵਾਲੇ ਕੀਤੀਆਂ
ਅਸ਼ੋਕ ਵਰਮਾ
ਬਠਿੰਡਾ, 25 ਜਨਵਰੀ2022: ਥਾਣਾ ਥਰਮਲ ਬਠਿੰਡਾ ਪੁਲਿਸ ਨੇ ਲਾਪਤਾ ਹੋਈਆਂ 2 ਨਾਬਾਲਗ ਲੜਕੀਆਂ ਨੂੰ ਸਿਰਫ 4 ਘੰਟਿਆਂ ਵਿੱਚ ਸਹੀ ਸਲਾਮਤ ਬਰਾਮਦ ਕਰਕੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੂੰ ਸੌਂਪਿਆਂ ਹੈ। ਸੀਨੀਅਰ ਕਪਤਾਨ ਪੁਲਿਸ ਸ੍ਰੀਮਤੀ ਅਮਨੀਤ ਕੋਡਲ ਨੇ ਪ੍ਰੈਸ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ 24 ਫਰਵਰੀ 2022 ਨੂੰ ਸ਼ਾਮ ਵਕਤ ਥਾਣਾ ਥਰਮਲ ਵਿਖੇ ਕੰਟਰੋਲ ਰੂਮ ਬਠਿੰਡਾ ਤੋਂ ਇੱਕ ਕਾਲ 112 ਤੋਂ ਨੋਟ ਕਰਵਾਈ ਗਈ ਕਿ ਇੱਕ ਵਿਅਕਤੀ ਨੇ ਇਤਲਾਹ ਦਿੱਤੀ ਕਿ ਉਸਦੀਆਂ 12-13 ਸਾਲ 2 ਲੜਕੀਆਂ, ਟਿਊਸ਼ਨ ਪੜ੍ਹਨ ਲਈ ਨੈਸ਼ਨਲ ਕਲੋਨੀ ਬਠਿੰਡਾ ਵਿਖੇ ਉਸਦੇ ਘਰ ਤੋਂ ਗਈਆਂ ਸਨ। ਸੂਚਨਾ ਮੁਤਾਬਕ ਉਹ ਨਾ ਹੀ ਤਾਂ ਟਿਊਸ਼ਨ ਪਰ ਪਹੁੰਚੀਆਂ ਹਨ ਅਤੇ ਨਾ ਹੀ ਘਰ ਵਾਪਿਸ ਆਈਆਂ ਹਨ।
ਇਸ ਤੇ ਤੁਰੰਤ ਕਾਰਵਾਈ ਕਰਦਿਆਂ ਮੁੱਖ ਅਫ਼ਸਰ ਥਾਣਾ ਧਰਮਲ ਨੇ ਸਮੇਤ ਪੁਲਿਸ ਪਾਰਟੀ ਦੇ ਸੀਨੀਅਰ ਅਧਿਕਾਰੀਆਂ ਦੀ ਹਦਾਇਤ ਅਨੁਸਾਰ ਅਤੇ ਟੈਕਨੀਕਲ ਸੈੱਲ ਦੀ ਮਦਦ ਨਾਲ ਉਕਤਾਨ ਲੜਕੀਆਂ ਦੀ ਤਲਾਸ਼ ਸ਼ੁਰੂ ਕੀਤੀ। ਤਲਾਸ਼ ਦੌਰਾਨ ਇੱਕ ਲੜਕੀ ਨੂੰ ਬੱਸ ਸਟੈਂਡ ਬਰਨਾਲਾ ਅਤੇ ਦੂਸਰੀ ਲੜਕੀ ਨੂੰ ਮਹਿਲ ਕਲਾਂ ਟੋਲ ਪਲਾਜ਼ਾ ਪਰ ਚੱਲਦੀ ਬੱਸ ਨੂੰ ਰੋਕ ਕੇ ਬੱਸ ਵਿੱਚੋਂ ਸਹੀ ਸਲਾਮਤ ਬਰਾਮਦ ਕੀਤਾ ਗਿਆ। ਪੁਲਿਸ ਪਾਰਟੀ ਨੇ ਸਿਰਫ 4 ਘੰਟਿਆਂ ਦੇ ਅੰਦਰ-ਅੰਦਰ ਲਾਪਤਾ ਲੜਕੀਆਂ ਦੀ ਭਾਲ ਕਰਕੇ ਸਹੀ ਸਲਾਮਤ ਬਰਾਮਦ ਕਰਕੇ ਪਰਿਵਾਰਕ ਮੈਂਬਰਾਂ ਦੇ ਹਵਾਲੇ ਕੀਤਾ ਗਿਆ।
ਲੜਕੀਆਂ ਨੇ ਪੁੱਛਗਿੱਛ ਦੌਰਾਨ ਦੱਸਿਆ ਕਿ ਉਹ ਆਪਣੀ ਮਰਜ਼ੀ ਦੇ ਨਾਲ ਹੀ ਘਰੇਲੂ ਝਗੜੇ ਤੋਂ ਪ੍ਰੇਸ਼ਾਨ ਹੋ ਕੇ ਘਰੋਂ ਚੱਲੀਆਂ ਗਈਆਂ ਸਨ ਅਤੇ ਇਸ ਸਬੰਧੀ ਕਿਸੇ ਦਾ ਕੋਈ ਕਸੂਰ ਨਹੀਂ ਹੈ। ਪੁਲਿਸ ਨੇ ਲੜਕੀਆਂ ਅਤੇ ਉਨ੍ਹਾਂ ਦੇ ਮਾਪਿਆਂ ਦੀ ਕੌਂਸÇਲੰਗ ਕਰਕੇ ਲੜਕੀਆਂ ਨੂੰ ਉਨ੍ਹਾਂ ਦੇ ਘਰੇ ਭੇਜ ਦਿੱਤਾ ਗਿਆ। ਇਸ ਮੌਕੇ ਐਸ ਐਸ ਪੀ ਮੈਡਮ ਨੇ ਐਸ ਆਈ ਬਲਵਿੰਦਰ ਸਿੰਘ ਮੁੱਖ ਅਫਸਰ ਥਾਣਾ ਥਰਮਲ, ਏ.ਐਸ.ਆਈ ਵਿਸ਼ਨੂੰ ਦਾਸ , ਐਚ ਸੀ ਪ੍ਰੀਤਮ ਸਿੰਘ ਅਤੇ ਸੀ.ਸਿਪਾਹੀ ਪ੍ਰਭਜਿੰਦਰ ਸਿੰਘ ਦੀ ਟੀਮ ਦੀ ਹੌਂਸਲਾ ਅਫਜਾਈ ਕਰਦੇ ਹੋਏ ਸਾਰੀ ਟੀਮ ਨੂੰ ਸਰਟੀਫਿਕੇਟ ਦਿੱਤਾ ਹੈ।