ਪਾਵਰਕੌਮ ਦੇ ਆਫਿਸਰ ਤੇ ਕਰਮਚਾਰੀਆਂ ਨੇ ਵੋਟਰ ਪ੍ਰਣ ਲਿਆ
ਜਗਤਾਰ ਸਿੰਘ
ਪਟਿਆਲਾ 25 ਜਨਵਰੀ 2022 : ਅੱਜ 12 ਵੇਂ ਰਾਸ਼ਟਰੀ ਵੋਟਰ ਦਿਵਸ ਮੌਕੇ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਦੇ ਮੁੱਖ ਦਫਤਰ ਪਟਿਆਲਾ ਤੋਂ ਇਲਾਵਾ ਰਾਜ ਭਰ ਵਿਚ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਦੇ ਵੱਖ ਵੱਖ ਦਫ਼ਤਰਾਂ ਵਿੱਚ ਕਾਰਪੋਰੇਸ਼ਨ ਦੇ ਆਫਿਸਰ/ਕਰਮਚਾਰੀਆਂ ਵੱਲੋਂ ਵੋਟਰ ਪ੍ਰਣ ਲਿਆ ਗਿਆ।ਇਸ ਮੌਕੇ ਤੇ ਕਾਰਪੋਰੇਸ਼ਨ ਦੇ ਆਫਿਸਰ ਤੇ ਕਰਮਚਾਰੀਆਂ ਵਲੋ ਵੋਟਰ ਪ੍ਰਣ ਲਿਆ ਗਿਆ ਕਿ ਉਹ ਭਾਰਤ ਦੇ ਨਾਗਰਿਕ ਲੋਕਤੰਤਰ ਵਿੱਚ ਪੂਰਾ ਵਿਸ਼ਵਾਸ ਰਖਦੇ ਹੋਏ ਇਹ ਪ੍ਰਣ ਕਰਦੇ ਹਨ ਕਿ ਉਹ ਆਪਣੇ ਭਾਰਤ ਦੇਸ਼ ਦੀਆਂ ਲੋਕਤੰਤਰੀ ਪਰੰਪਰਾਵਾ ਨੂੰ ਕਾਇਮ ਰਖਾਗੇ ਅਤੇ ਸਤੰਤਰ ,ਨਿਰਪਖ ਅਤੇ ਸ਼ਾਤੀਮਈ, ਚੋਣਾਂ ਦੇ ਮਾਣ ਬਰਕਰਾਰ ਰੱਖਦੇ ਹੋਏ ਨਿਡਰ ਹੋ ਕਿ ਧਰਮ,ਵਰਗ, ਜਾਤੀ, ਭਾਈਚਾਰੇ,ਭਾਸ਼ਾ ਜਾਂ ਹੋਰ ਕਿਸੇ ਵੀ ਲਾਲਚ ਦੇ ਪਰਭਾਵ ਤੋਂ ਬਿਨਾਂ ਸਾਰੀਆਂ ਚੋਣਾਂ ਵਿੱਚ ਆਪਣੇ ਵੋਟ ਦੇ ਹੱਕ ਦੀ ਵਰਤੋਂ ਕਰਾਗੇ।