ਸੰਗਰੂਰ : 8ਵੇਂ ਗੇੜ ਦੀ ਗਿਣਤੀ ਮਗਰੋਂ ਗੁਰਮੇਲ ਸਿੰਘ ਅੱਗੇ ਲੰਘੇ, ਮਾਨ ਪਛੜੇ
ਸੰਗਰੂਰ, 26 ਜੂਨ, 2022: ਸੰਗਰੂਰ ਹਲਕੇ ਦੀ ਜ਼ਿਮਨੀ ਚੋਣ ਵਿਚ ਵੋਟਾਂ ਦੀ ਗਿਣਤੀ ਦੇ ਸ਼ੁਰੂਆਤ ਰੁਝਾਨਾਂ ਵਿਚ 7 ਗੇੜਾਂ ਤੱਕ ਪਛੜਨ ਮਗਰੋਂ 8ਵੇਂ ਗੇੜ ਮਗਰੋਂ ਆਪ ਦੇ ਗੁਰਮੇਲ ਸਿੰਘ 110 ਵੋਟਾਂ ਨਾਲ ਅੱਗੇ ਲੰਘ ਗਏ ਹਨ।
ਗੁਰਮੇਲ ਸਿੰਘ ਨੂੰ 47083 ਵੋਟਾਂ ਮਿਲੀਆਂ, ਸਿਮਰਨਜੀਤ ਸਿੰਘ 46973 ਵੋਟਾਂ ਮਿਲੀਆਂ, ਭਾਜਪਾ ਨੂੰ 10721, ਕਾਂਗਰਸ ਨੂੰ 14079 ਅਤੇ ਅਕਾਲੀ ਦਲ ਨੂੰ 7894 ਵੋਟਾਂ ਮਿਲੀਆਂ ਹਨ।