ਨਾਕਾ ਤੋੜ ਕੇ ਦੌੜਦੇ ਚੋਰਾਂ ਨੇ ਪੁਲਿਸ ਵਾਲਿਆਂ 'ਤੇ ਚੜ੍ਹਾ ਦਿੱਤੀ ਗੱਡੀ
ਰਾਹ ਵਿਚ ਕਈ ਵਾਰ ਪੁਲਿਸ ਨੇ ਘੇਰਣ ਦੀ ਕੀਤੀ ਕੋਸ਼ਿਸ਼
ਗੱਡੀ ਵਿੱਚੋਂ ਦੋ ਦਰਜਨ ਸੋਲਰ ਲਾਈਟਾਂ ਬਰਾਮਦ
ਰੋਹਿਤ ਗੁਪਤਾ
ਗੁਰਦਾਸਪੁਰ, 8 ਦਸੰਬਰ 2022 : ਪੁਲਿਸ ਜਿਲਾ ਬਟਾਲਾ ਦੇ ਥਾਣਾ ਡੇਰਾ ਬਾਬਾ ਨਾਨਕ ਦੀ ਪੁਲਿਸ ਪਾਰਟੀ ਨੂੰ ਗੁਪਤ ਸੂਚਨਾ ਮਿਲੀ ਕਿ ਇਕ ਚੋਰ ਸਰਗਨਾ ਗੈਂਗ ਚੋਰੀ ਕੀਤੀਆਂ ਇਨਵਰਟਰ ਅਤੇ ਕਾਰ ਬੈਟਰੀਆਂ ਅਤੇ ਹੋਰ ਸਾਮਾਨ ਭਰ ਕੇ ਇਕ ਬਲੈਰੋ ਪਿਕਅੱਪ ਗੱਡੀ ਚ ਜਾ ਰਿਹਾ ਹੈ ,ਜਿਸ ਦੇ ਚਲਦੇ ਪੁਲਿਸ ਵਲੋਂ ਨਾਕਾਬੰਦੀ ਕਰ ਜਦ ਗੱਡੀ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਗਈ ਤਾਂ ਗੱਡੀ ਚਾਲਾਕ ਵਲੋਂ ਜਿਥੇ ਨਾਕਾ ਤੇ ਲਗੇ ਬੇਰੀਗੇਡ ਤੋੜੇ ਗਏ ਉਥੇ ਹੀ ਨਾਕੇ ਤੇ ਖੜੇ ਪੁਲਿਸ ਮੁਲਾਜਿਮ ਤੇ ਗੱਡੀ ਚੜਾਉਣ ਦੀ ਕੋਸ਼ਿਸ਼ ਕੀਤੀ ਗਈ।
ਪੁਲਿਸ ਪਾਰਟੀ ਵਲੋਂ ਗੱਡੀ ਦਾ ਪਿੱਛਾ ਕੀਤਾ ਗਿਆ ਅਤੇ ਰਸਤੇ ਵਿੱਚ ਕਈ ਵਾਰ ਇਨ੍ਹਾਂ ਦੀ ਗੱਡੀ ਘੇਰਨ ਦੀ ਕੋਸ਼ਿਸ਼ ਕੀਤੀ ਬਾਰ ਬਾਰ ਬਾਰ ਚੋਰ ਪੁਲਿਸ ਵਾਲਿਆਂ ਤੋਂ ਬਚ ਕੇ ਅੱਗੇ ਨਿਕਲ ਦੇ ਰਹੇ।ਅਖੀਰ ਚ ਸਰਹੱਦੀ ਪਿੰਡ ਕੋਨੇਵਾਨ ਦੇ ਨੇੜੇ ਆਰਮੀ ਅਤੇ ਬੀਐਸਐਫ ਦੇ ਨਾਕੇ ਤੇ ਪਿੱਛੇ ਆ ਰਹੀ ਪੁਲਿਸ ਗੱਡੀ ਦੇ ਡਰ ਤੋਂ ਉਕਤ ਗੱਡੀ ਚਾਲਕ ਅਤੇ ਗੱਡੀ ਚ ਸਵਾਰ ਸਾਰੇ ਲੋਕ ਗੱਡੀ ਛੱਡ ਖੇਤ ਕਮਾਦ ਵਿਚ ਵੜ ਗਏ ਅਤੇ ਮੁੜ ਉਥੋਂ ਫਰਾਰ ਹੋ ਗਏ | ਹਾਲਾਕਿ ਦੱਸਿਆ ਗਿਆ ਹੈ ਕਿ ਚੋਰਾਂ ਨੂੰ ਕਮਾਦ ਵਿਚੋਂ ਲੱਭਣ ਲਈ ਪੁਲਿਸ ਨੇ ਡਰੋਨ ਵੀ ਮਦਦ ਵੀ ਲਈ ਪਰ ਕੁੱਝ ਹੱਥ ਨਾ ਲੱਗਿਆ।
ਪੁਲਿਸ ਥਾਣਾ ਡੇਰਾ ਬਾਬਾ ਨਾਨਕ ਦੀ ਐਸਐਚਓ ਦਿਲਪ੍ਰੀਤ ਕੌਰ ਨੇ ਦੱਸਿਆ ਕਿ ਉਹਨਾਂ ਦੀ ਪੁਲਿਸ ਪਾਰਟੀ ਨੂੰ ਸੂਚਨਾ ਮਿਲੀ ਸੀ ਕਿ ਸੁਖਦੇਵ ਨਾਂਅ ਦਾ ਵਿਅਕਤੀ ਚੋਰੀ ਦਾ ਸਾਮਾਨ ਲੈਕੇ ਗੱਡੀ ਚ ਜਾ ਰਿਹਾ ਹੈ ਅਤੇ ਜਦ ਇਸ ਗੱਡੀ ਨੂੰ ਛੱਡ ਗੱਡੀ ਚਲਾਕ ਅਤੇ ਉਸ ਚ ਸਵਾਰ ਕੁਝ ਲੋਕ ਕਮਾਦ ਚ ਜਾ ਲੁਕੇ ਤਾ ਉਥੇ ਕਮਾਦ ਚ ਉਹਨਾਂ ਨੂੰ ਸਰਚ ਕਰਨ ਤੇ ਇਕ ਪਰਸ ਅਤੇ ਮੋਬਾਈਲ ਫੋਨ ਮਿਲਿਆ ਹੈ। ਪਰਸ ਚ ਅਧਾਰ ਕਾਰਡ ਵੀ ਮਜੀਠਾ ਦੇ ਰਹਿਣ ਵਾਲੇ ਸੁਖਦੇਵ ਦਾ ਮਿਲਿਆ ਹੈ ਜਿਸ ਦੇ ਖਿਲਾਫ ਉਹਨਾਂ ਵਲੋਂ ਇਰਾਦਾ ਕਤਲ ਅਤੇ ਚੋਰੀ ਦੀ ਵਾਰਦਾਤ ਦੇ ਜੁਰਮ ਹੇਠ ਵੱਖ ਵੱਖ ਧਾਰਾਵਾਂ ਹੇਠ ਮਾਮਲਾ ਦਰਜ ਕੀਤਾ ਗਿਆ ਹੈ। ਜਿਹੜੀ ਗੱਡੀ ਚੋਰ ਛੱਡ ਫਰਾਰ ਹੋਏ ਉਹ ਵੀ ਕਬਜ਼ੇ ਚ ਲਈ ਗਈ ਹੈ।ਗੱਡੀ ਦਾ ਬੰਪਰ ਅੱਗੋ ਤੋਂ ਟੁਟਾ ਹੈ ਅਤੇ ਬੋਲੋਰ ਪਿਕਅਪ ਗੱਡੀ ਵਿਚੋਂ ਕਰੀਬ 26 ਵੱਡੀਆਂ ਇਨਵਰਟਰ ਅਤੇ ਕਾਰ ਬੈਟਰੀਆਂ ਅਤੇ ਚੋਰੀ ਕੀਤਾ ਸਾਮਾਨ ਮਿਲਿਆ ਹੈ ਜਬਤ ਕੀਤਾ ਗਿਆ ਹੈ | ਪੁਲਿਸ ਅਧਿਕਾਰੀ ਦਾ ਕਹਿਣਾ ਹੈ ਕਿ ਉਕਤ ਚੋਰਾਂ ਨੂੰ ਜਲਦੀ ਹੀ ਕਾਬੂ ਕੀਤਾ ਜਾਵੇਗਾ, ਜਿਸ ਲਈ ਉਹਨਾਂ ਦੀਆ ਪੁਲਿਸ ਪਾਰਟੀਆਂ ਰੇਡ ਕਰ ਰਹੀਆਂ ਹਨ |